ਧੋਨੀ ਨੇ ਅਪਣੀ ਸਟੰਪਿੰਗ ਨਾਲ ਬਦਲਿਆ ਮੈਚ ਦਾ ਰੁਖ਼
Published : Sep 22, 2017, 11:45 pm IST
Updated : Sep 22, 2017, 6:15 pm IST
SHARE ARTICLE

ਨਵੀਂ ਦਿੱਲੀ, 22 ਸਤੰਬਰ : ਕਪਤਾਨ ਵਿਰਾਟ ਕੋਹਲੀ (92) ਦੀ ਵਧੀਆ ਪਾਰੀ ਦੇ ਬਾਅਦ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟਰਿਕ ਨਾਲ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਆਸਟਰੇਲੀਆ ਨੂੰ ਵੀਰਵਾਰ ਨੂੰ ਇਥੇ ਈਡਨ ਗਾਰਡਨਸ ਵਿਚ ਦੂਜੇ ਵਨਡੇ ਵਿਚ 50 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਲੀਡ ਹਾਸਲ ਕਰ ਲਈ। ਇਸ ਮੈਚ ਵਿਚ ਭਾਵੇਂ ਧੋਨੀ ਵਧੀਆ ਬੱਲੇਬਾਜ਼ੀ ਨਹੀਂ ਕਰ ਸਕੇ ਪਰ ਇਨ੍ਹਾਂ ਦੀ ਜਾਦੂਈ ਸਟੰਪਿੰਗ ਨੇ ਮੈਚ ਦਾ ਰੁਖ਼ ਬਦਲ ਦਿਤਾ।
ਇਸ ਮੈਚ ਦੇ ਇਕ ਅਜਿਹਾ ਮੌਕਾ ਸੀ ਜਦੋਂ ਆਸਟਰੇਲੀਆਈ ਟੀਮ ਲਗਾਤਾਰ ਸਕੋਰ ਬਣਾ ਰਹੀ ਸੀ ਅਤੇ 22ਵੇਂ ਵਿਚ ਕੋਹਲੀ ਨੇ ਯੁਜਵੇਂਦਰ ਚਹਿਲ ਦੇ ਹੱਥ ਗੇਂਦਬਾਜ਼ੀ ਸੌਂਪ ਦਿਤੀ ਸੀ। ਪਰ ਉਹ ਖਿਡਾਰੀਆਂ ਉਤੇ ਜ਼ਿਆਦਾ ਹਾਅਵੀ ਨਹੀਂ ਹੋ ਪਾਏ ਅਤੇ ਅਜਿਹੇ ਵਿਚ ਧੋਨੀ ਨੇ ਮੈਚ ਦਾ ਰੁਖ਼ ਬਦਲ ਦਿਤਾ। ਚਹਿਲ ਦੀ ਗੇਂਦ ਉਤੇ ਦੋ ਛੱਕੇ ਲਗਾ ਕੇ ?ਆਤਮ-ਵਿਸ਼ਵਾਸ ਨਾਲ ਭਰੇ ਮੈਕਸਵੇਲ ਅਗਲੀ ਗੇਂਦ 'ਤੇ ਕਰੀਜ ਤੋਂ ਅੱਗੇ ਨਿਕਲ ਗਏ ਪਰ ਗੇਂਦ ਸਪਿਨ ਹੋ ਕੇ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿਚ ਚਲੀ ਗਈ। ਇਸ ਤੋਂ ਪਹਿਲਾਂ ਮੈਕਸਵੇਲ ਕੁੱਝ ਸਮਝਦੇ ਧੋਨੀ ਨੇ ਉਨ੍ਹਾਂ ਨੂੰ ਆਊਟ ਕਰ ਦਿਤਾ ਸੀ। ਮੈਕਸਵੇਲ ਸਮੇਤ ਕ੍ਰਿਕਟ ਫੈਂਸ ਧੋਨੀ ਦੀ ਚੁਸਤੀ ਵੇਖ ਕੇ ਹੈਰਾਨੀ ਵਿਚ ਪੈ ਗਏ। ਧੋਨੀ ਵਿਸ਼ਵ ਦੇ ਇਕਮਾਤਰ ਅਜਿਹੇ ਵਿਕਟਕੀਪਰ ਹਨ, ਜਿਨ੍ਹਾਂ ਨੇ ਵਨ-ਡੇ ਕ੍ਰਿਕਟ ਵਿਚ 100 ਜਾਂ ਇਸ ਤੋਂ ਜ਼ਿਆਦਾ ਸਟੰਪਿੰਗ ਕੀਤੀਆਂ ਹਨ। ਭਾਰਤ ਦੇ ਸਾਬਕਾ ਕਪਤਾਨ ਨੇ ਹੁਣ ਤਕ 303 ਮੈਚਾਂ ਵਿਚ ਕੁਲ 102 ਸਟੰਪਿੰਗ ਕੀਤੀਆਂ ਹਨ। (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement