ਡੀ.ਡੀ.ਸੀ.ਏ. 'ਚ ਗੰਭੀਰ ਦੀ ਨਿਯੁਕਤੀ ਬਣੀ ਹਿਤਾਂ ਦੇ ਟਕਰਾਅ ਦਾ ਮੁੱਦਾ
Published : Nov 11, 2017, 10:47 pm IST
Updated : Nov 11, 2017, 5:17 pm IST
SHARE ARTICLE

ਨਵੀਂ ਦਿੱਲੀ, 11 ਨਵੰਬਰ: ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਨੂੰ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਦੀ ਪ੍ਰਬੰਧਕ ਕਮੇਟੀ 'ਚ ਸਰਕਾਰੀ ਨੁਮਾਇੰਦਾ ਬਣਾਇਆ ਗਿਆ ਹੈ, ਜੋ ਹਿੱਤਾਂ ਦੇ ਟਕਰਾਅ ਦਾ ਮੁੱਦਾ ਬਣ ਗਿਆ। ਹਾਲਾਂ ਕਿ ਗੰਭੀਰ ਦਿੱਲੀ ਲਈ ਉਚ ਸ਼੍ਰੇਣੀ ਦੇ ਮੈਚ ਖੇਡਦੇ ਹਨ ਅਤੇ ਜੇਕਰ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਤੀ ਪਹਿਲਾਂ ਇਸ ਇਕਾਈ ਦਾ ਹਿੱਸਾ ਬਣਦੇ ਹਨ ਤਾਂ ਇਹ ਮਾਮਲਾ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਹਿੱਤਾਂ ਦੇ ਟਕਰਾਅ ਅਧੀਨ ਆਵੇਗਾ।


ਡੀ.ਡੀ.ਸੀ.ਏ. ਦੀ ਇਹ ਪ੍ਰਬੰਧਕ ਕਮੇਟੀ ਜਦੋਂ ਕੋਚ ਅਤੇ ਟੀਮ ਦੀ ਚੋਣ ਕਰੇਗੀ ਤਾਂ ਜੇਕਰ ਗੰਭੀਰ ਕ੍ਰਿਕਟਰ ਵਜੋਂ ਸਰਗਰਮ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਫ਼ਾਇਦਾ ਮਿਲ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਹਾਈ ਕੋਰਟ ਵਲੋਂ ਡੀ.ਡੀ.ਸੀ.ਏ. ਦੇ ਨਿਯੁਕਤ ਪ੍ਰਸ਼ਾਸਕ ਜੱਜ (ਸੇਵਾਮੁਕਤ) ਵਿਕਰਮਜੀਤ ਸੈਨ ਨੇ ਕਿਹਾ ਕਿ ਮੌਜੂਦਾ ਵਿਵਸਥਾ 'ਚ ਕਿਸੇ ਪ੍ਰਬੰਧਕ ਕਮੇਟੀ ਦੇ ਹੋਂਦ 'ਚ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੰਭੀਰ ਦੀ ਨਿਯੁਕਤੀ ਬਾਰੇ ਮੈਨੂੰ ਸਰਕਾਰ ਵਲੋਂ ਕੋਈ ਨੋਟੀਫ਼ੀਕੇਸ਼ਨ ਨਹੀਂ ਮਿਲਿਆ। ਮੈਂ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਲੈਣ ਲਈ ਖੇਡ ਮੰਤਰਾਲੇ ਨੂੰ ਲਿਖਾਂਗਾ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement