ਦੋ ਕਰੋੜ ਸਾਲਾਨਾ ਤਨਖ਼ਾਹ 'ਤੇ ਵੀ ਨਾਖ਼ੁਸ਼ ਹਨ ਧੋਨੀ ਤੇ ਕੋਹਲੀ
Published : Nov 29, 2017, 11:21 pm IST
Updated : Nov 29, 2017, 5:51 pm IST
SHARE ARTICLE

ਨਵੀਂ ਦਿੱਲੀ, 29 ਨਵੰਬਰ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਪਣੀ ਤਨਖ਼ਾਹ 'ਚ ਵਾਧੇ ਤੋਂ ਬਾਅਦ ਵੀ ਨਾਖ਼ੁਸ਼ ਹਨ। ਜਾਣਕਾਰੀ ਅਨੁਸਾਰ ਦੋਵਾਂ ਖਿਡਾਰੀਆਂ ਨੇ ਇਸ ਸਬੰਧੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਮੁਖੀ ਵਿਨੋਦ ਰਾਏ ਸਾਹਮਣੇ ਅਪਣੀ ਗੱਲ ਰੱਖੀ ਹੈ।ਇਨ੍ਹਾਂ ਦੀ ਤਨਖ਼ਾਹ 'ਚ ਹੋਰ ਵਾਧਾ ਇੰਨਾ ਆਸਾਨ ਨਹੀਂ ਲੱਗ ਰਿਹਾ ਹੈ। ਇਸ ਸਬੰਧੀ ਬੀਸੀਸੀਆਈ ਦੀ ਆਮ ਸਭਾ ਦੀ ਮਨਜ਼ੂਰੀ ਲੈਣੀ 


ਹੋਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦੋਵਾਂ ਖਿਡਾਰੀਆਂ ਦੀ ਤਨਖ਼ਾਹ 'ਚ ਕੇਂਦਰੀ ਇਕਰਾਰਨਾਮੇ ਤਹਿਤ ਦੋ ਗੁਣਾ ਤੋਂ ਵੀ ਜ਼ਿਆਦਾ ਵਾਧਾ ਕੀਤਾ ਗਿਆ ਸੀ। ਨਵੇਂ ਇਕਰਾਰਨਾਮੇ ਮੁਤਾਬਕ ਗਰੁੱਪ-ਏ ਵਿਚ ਸ਼ਾਮਲ ਖਿਡਾਰੀਆਂ ਨੂੰ ਹੁਣ ਹਰ ਸਾਲ ਦੋ ਕਰੋੜ ਰੁਪਏ ਮਿਲਣਗੇ, ਜਦੋਂ ਕਿ ਪਹਿਲਾਂ ਇਹ ਰਾਸ਼ੀ ਇਕ ਕਰੋੜ ਰੁਪਏ ਸੀ। ਕਰੀਬ ਦੋ ਗੁਣਾ ਵਾਧਾ ਤੋਂ ਬਾਅਦ ਵੀ ਖਿਡਾਰੀ ਨਾਖੁਸ਼ ਹਨ। ਭਾਰਤੀ ਟੀਮ ਦੇ ਸਾਬਕਾ ਕੋਚ ਅਨਿਲ ਕੁੰਬਲੇ ਨੇ ਪ੍ਰਸ਼ਾਸਕਾਂ ਦੀ ਕਮੇਟੀ ਸਾਹਮਣੇ ਵੀ ਪਹਿਲਾਂ ਅਜਿਹੀਆਂ ਮੰਗਾਂ ਰੱਖੀਆਂ ਸਨ। ਕੁੰਬਲੇ ਨੇ ਗਰੇਡ-ਏ ਦੀ ਸਾਲਾਨਾ ਤਨਖ਼ਾਹ ਪੰਜ ਕਰੋੜ ਰੁਪਏ ਕਰਨ ਦੀ ਅਪੀਲ ਕੀਤੀ ਸੀ।   (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement