ਏਸ਼ੀਆ ਕੱਪ: ਭਾਰਤੀ ਹਾਕੀ ਟੀਮ ਬਣੀ ਚੈਂਪੀਅਨ
Published : Oct 22, 2017, 11:16 pm IST
Updated : Oct 22, 2017, 5:46 pm IST
SHARE ARTICLE

ਢਾਕਾ, 22 ਅਕਤੂਬਰ: ਏਸ਼ੀਆ ਕੱਪ ਹਾਕੀ 2017 ਦੇ ਫ਼ਾਈਨਲ 'ਚ ਭਾਰਤ ਨੇ ਐਤਵਾਰ ਨੂੰ ਮਲੇਸ਼ੀਆ ਨੂੰ 2-1 ਨਾਲ ਹਰਾ ਦਿਤਾ। ਪਹਿਲਾ ਹਾਫ਼ ਖ਼ਤਮ ਹੋਣ 'ਤੇ ਭਾਰਤ ਨੇ 2-1 ਦਾ ਵਾਧਾ ਦਰਜ ਕਰ ਲਿਆ ਸੀ। ਮੈਚ ਦੇ ਸ਼ੁਰੂ 'ਚ ਹੀ ਭਾਰਤ ਨੇ ਹਮਲਾਵਰ ਰੁਖ਼ ਅਪਣਾਇਆ ਹੋਇਆ ਸੀ। ਰਮਨਦੀਪ ਸਿੰਘ ਨੇ ਮਲੇਸ਼ੀਆ ਦੇ ਡਿਫ਼ੈੱਸ ਨੂੰ ਚਕਮਾ ਦਿੰਦਿਆਂ ਗੋਲ ਪੋਸਟ 'ਚ ਗੇਂਦ ਦਾਗ ਦਿਤੀ। ਇਸ ਤੋਂ ਬਾਅਦ ਲਲਿਤ ਉਪਾਧਿਆ ਨੇ ਭਾਰਤ ਦੇ ਵਾਧੇ ਨੂੰ ਹੋਰ ਵਧਾ ਦਿਤਾ। ਲਲਿਤ ਨੇ ਸਨਿਚਰਵਾਰ ਸ਼ਾਮ ਪਾਕਿਸਤਾਨ ਵਿਰੁਧ ਸੈਮੀਫ਼ਾਇਨਲ 'ਚ ਵੀ ਗੋਲ ਕੀਤਾ ਸੀ। ਭਾਰਤ ਨੇ ਸੈਮੀ ਫ਼ਾਇਨਲ 'ਚ ਪਾਕਿਸਤਾਨ ਨੂੰ ਹਰਾਇਆ ਸੀ। ਗਰੁੱਪ 4 ਸਟੇਜ 'ਚ ਭਾਰਤ ਨੇ ਮਲੇਸ਼ੀਆ ਨੂੰ 6-2 ਨਾਲ ਹਰਾਇਆ ਸੀ।ਭਾਰਤੀ ਟੀਮ ਨੇ ਮਲੇਸ਼ੀਆ 'ਤੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਪਰ ਚੌਥੇ ਕੁਆਟਰ 'ਚ ਮਲੇਸ਼ੀਆ ਦੀ ਖੇਡ ਤੇਜ ਰਹੀ। ਖੇਡ ਦਾ ਚੌਥਾ ਕੁਆਟਰ ਸ਼ੁਰੂ ਹੁੰਦਿਆਂ ਹੀ ਮਲੇਸ਼ੀਆ ਦੇ ਖਿਡਾਰੀਆਂ ਨੇ ਭਾਰਤੀ ਡੀ 'ਤੇ ਹਮਲੇ ਤੇਜ ਕਰ ਦਿਤੇ ਪਰ ਭਾਰਤੀ ਟੀਮ ਦੇ ਡਿਫੈਂਸ ਵਿੰਗ ਨੇ ਉਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿਤਾ। ਇਸ ਦੌਰਾਨ ਮਲੇਸ਼ੀਆਈ ਟੀਮ ਨੂੰ ਇਕ ਪੈਨਲਟੀ ਕਾਰਨਰ ਵੀ ਮਿਲਿਆ ਪਰ ਉਹ ਇਸ ਨੂੰ ਗੋਲ 'ਚ ਨਹੀਂ ਬਦਲ ਸਕੀ।


ਇਹ ਏਸ਼ੀਆ ਕੱਪ ਪੁਰਸ਼ ਹਾਕੀ ਦਾ 10ਵਾਂ ਐਡੀਸ਼ਨ ਹੈ। ਭਾਰਤ ਇਸ ਸਮੇਂ ਵਰਲਡ ਰੈਕਿੰਗ 'ਚ 6ਵੇਂ ਨੰਬਰ 'ਤੇ ਹੈ। ਸ਼ਨਿਚਰਵਾਰ ਨੂੰ ਉਸ ਨੇ ਮੈਦਾਨੀ ਗੋਲਾਂ ਤੋਂ ਇਲਾਵਾ ਪੈਨਲਟੀ ਕਾਰਨਰ 'ਚ ਵੀ ਅਪਣੀ ਕਾਬਲੀਅਤ ਦਿਖਾਈ। ਪਹਿਲੇ ਹਾਫ਼ 'ਚ ਭਾਰੂ ਰਹਿਣ ਵਾਲੀ ਪਾਕਿਸਤਾਨ ਟੀਮ ਸੈਮੀਫ਼ਾਈਨਲ 'ਚ ਕੋਈ ਗੋਲ ਨਹੀਂ ਕਰ ਸਕੀ। ਦੂਸਰੇ ਹਾਫ਼ ਦੇ ਸ਼ੁਰੂ 'ਚ ਹੀ ਪਾਕਿਸਤਾਨ ਦਬਾਅ 'ਚ ਸੀ। ਭਾਰਤੀ ਟੀਮ ਨੇ ਜ਼ਿਆਦਾਤਰ ਸਮਾਂ ਗੇਂਦ ਪਾਕਿਸਤਾਨ ਦੀ ਡੀ 'ਚ ਹੀ ਰੱਖੀ। ਭਾਰਤ ਵਲੋਂ ਸਤਬੀਰ ਸਿੰਘ ਨੇ 39ਵੇਂ, ਹਰਮਨਪ੍ਰੀਤ ਨੇ 51ਵੇਂ, ਲਲਿਤ ਉਪਾਧਿਆ ਨੇ 52ਵੇਂ ਅਤੇ ਗੁਰਜੰਟ ਸਿੰਘ ਨੇ 57ਵੇਂ ਮਿੰਟ 'ਚ ਗੋਲ ਕੀਤੇ। ਇਸ ਸਾਲ ਪਾਕਿਸਤਾਨ 'ਤੇ ਭਾਰਤ ਦੀ ਇਹ ਚੌਥੀ ਜਿੱਤ ਸੀ। ਹਾਕੀ ਵਰਲਡ ਲੀਗ ਜੋ ਕਿ ਲੰਡਨ 'ਚ ਖੇਡੀ ਗਈ ਸੀ, ਉੱਥੇ ਵੀ ਭਾਰਤ ਨੇ ਪਾਕਿਸਤਾਨ ਨੂੰ ਦੋ ਵਾਰ ਹਰਾਇਆ ਸੀ।   (ਏਜੰਸੀ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement