ਫ਼ਾਈਨਲ 'ਚ ਥਾਂ ਬਣਾਉਣ ਲਈ ਉਤਰੇਗੀ ਭਾਰਤੀ ਟੀਮ
Published : Dec 7, 2017, 10:41 pm IST
Updated : Dec 7, 2017, 5:11 pm IST
SHARE ARTICLE

ਭੁਵਨੇਸ਼ਵਰ, 7 ਦਸੰਬਰ: ਖ਼ਿਤਾਬ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਉਲੰਪਿਕ ਸਿਲਵਰ ਮੈਡਲ ਜੇਤੂ ਬੈਲਜੀਅਮ ਟੀਮ ਨੂੰ 'ਸਡਨ ਡੈਥ' ਵਿਚ ਹਰਾਉਣ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਲਬਰੇਜ ਭਾਰਤੀ ਹਾਕੀ ਟੀਮ ਅੱਜ ਹਾਕੀ ਵਿਸ਼ਵ ਲੀਗ ਫ਼ਾਈਨਲਜ਼ ਦੇ ਸੈਮੀਫ਼ਾਈਨਲ 'ਚ ਉਤਰੇਗੀ। ਸੈਮੀਫ਼ਾਈਨਲ 'ਚ ਭਾਰਤ ਦੀ ਟੱਕਰ ਦੁਨੀਆਂ ਦੀ ਨੰਬਰ ਇਕ ਟੀਮ ਅਤੇ ਰੀਓ ਉਲੰਪਿਕ ਚੈਂਪੀਅਨ ਅਰਜਟੀਨਾ ਜਾਂ ਇੰਗਲੈਂਡ ਨਾਲ ਹੋਵੇਗੀ, ਜਿਸ ਨੇ ਪੂਲ ਪੜਾਅ 'ਚ ਭਾਰਤ ਨੂੰ ਹਰਾਇਆ ਸੀ, ਸੋ ਭਾਰਤੀ ਟੀਮ ਸਾਹਮਣੇ ਸਫ਼ਲਤਾ ਦੀ ਲੈਅ ਨੂੰ ਜਾਰੀ ਰੱਖਦਿਆਂ ਫ਼ਾਈਨਲ ਤਕ ਪਹੁੰਚਣਾ ਵੱਡੀ ਚੁਣੌਤੀ ਹੋਵੇਗੀ। ਕਲਿੰਗਾ ਸਟੇਡੀਅਮ 'ਤੇ ਦਸ ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਸਾਹਮਣੇ ਭਾਰਤ ਨੇ ਕੱਲ੍ਹ ਜੋ ਮੁਕਾਬਲਾ ਜਿੱਤਿਆ, ਉਹ ਸਾਲਾਂ ਤਕ ਹਾਕੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਰਹੇਗਾ। ਸਟੀਕ ਪੈਨਲਟੀ ਕਾਰਨਰ, ਤੇਜ਼ ਤਰਾਰ ਹਮਲਾ, ਸ਼ਾਨਦਾਰ ਡਿਫ਼ੈੱਸ ਅਤੇ ਸੱਭ ਤੋਂ ਅਹਿਮ ਜਿੱਤ ਦਾ ਹੌਂਸਲਾ ਟੀਮ ਕੋਲ ਹੈ। 


ਪਿਛਲੀ ਚੈਂਪੀਅਨ ਆਸਟ੍ਰੇਲੀਆ ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਅਤੇ ਜਰਮਨੀ ਵਿਰੁਧ ਉਹ ਲੈਅ ਕਾਇਮ ਨਹੀਂ ਰੱਖ ਸਕੀ ਪਰ ਪਿਛਲੇ ਮੈਚ 'ਚ ਮਨਪ੍ਰੀਤ ਐਂਡ ਕੰਪਨੀ ਨੇ ਸਾਰੇ ਕਿਆਸਾਂ ਸਬੰਧੀ ਉਲਟਫ਼ੇਰ ਕਰ ਦਿਤੀ। ਲੀਗ ਪੜਾਅ 'ਚ ਤਿੰਨੇ ਹੀ ਮੈਚ ਜਿੱਤਣ ਵਾਲੀ ਬੈਲਜੀਅਮ ਵਿਰੁਧ ਪਹਿਲੇ ਹੀ ਮਿੰਟ ਤੋਂ ਭਾਰਤ ਨੇ ਹਮਲਾਵਰ ਹਾਕੀ ਦਾ ਮੁਜ਼ਾਹਰਾ ਕੀਤਾ। ਮੁਕਾਬਲਾ ਸ਼ੂਟ-ਆਊਟ ਤਕ ਗਿਆ, ਜਿਸ 'ਚ ਗੋਲਕੀਪਰ ਆਕਾਸ਼ ਚਿਕਤੇ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਸ ਨੂੰ ਸਡਨ ਡੈੱਥ ਤਕ ਪਹੁੰਚਾ ਦਿਤਾ ਅਤੇ ਹਰਮਨਪ੍ਰੀਤ ਨੇ ਜੇਤੂ ਗੋਲ ਕਰ ਕੇ ਭਾਰਤ ਨੂੰ ਆਖ਼ਰੀ ਚਾਰ 'ਚ ਪਹੁੰਚਾ ਦਿਤਾ। ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਮੈਚ-ਦਰ-ਮੈਚ ਖੇਡ 'ਚ ਨਿਖਾਰ ਆਇਆ ਹੈ ਅਤੇ ਭਾਰਤੀ ਹਾਕੀ ਦਾ ਪੱਧਰ ਬੇਹਤਰ ਹੁੰਦਾ ਜਾ ਰਿਹਾ ਹੈ। ਹੁਣ ਭਾਰਤੀ ਟੀਮ ਦੀਆਂ ਨਜ਼ਰਾਂ ਅਪਣੀ ਇਹ ਲੈਅ ਬਰਕਰਾਰ ਰੱਖਦਿਆਂ ਫ਼ਾਈਨਲ 'ਚ ਜਗ੍ਹਾ ਬਣਾਉਣ 'ਤੇ ਹੋਣਗੀਆਂ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement