ਹਾਕੀ - ਜਾਪਾਨ ਨੂੰ 4-2 ਨਾਲ ਹਰਾ ਕੇ ਭਾਰਤ ਨੇ ਬਣਾਈ ਹੈਟ੍ਰਿਕ
Published : Jan 27, 2018, 10:35 pm IST
Updated : Jan 27, 2018, 5:05 pm IST
SHARE ARTICLE

ਹੈਮਿਲਟਨ, 27 ਜਨਵਰੀ: ਭਾਰਤੀ ਪੁਰਸ਼ ਹਾਕੀ ਟੀਮ ਨੇ 'ਚਾਰ ਦੇਸ਼ਾਂ ਦੇ ਸੱਦਾ ਟੂਰਨਾਮੈਂਟ' ਦੇ ਦੂਜੇ ਪੜਾਅ ਦੇ ਮੈਚ 'ਚ ਅੱਜ ਜਾਪਾਨ ਨੂੰ 4-2 ਨਾਲ ਹਰਾਇਆ। ਨਿਊਜ਼ੀਲੈਂਡ ਨੂੰ 3-2 ਅਤੇ ਬੈਲਜੀਅਮ ਨੂੰ 5-4 ਨਾਲ ਹਰਾਉਣ ਤੋਂ ਬਾਅਦ ਭਾਰਤ ਨੇ ਮਨਦੀਪ ਸਿੰਘ (58ਵਾਂ ਮਿੰਟ) ਅਤੇ ਰਮਨਦੀਪ ਸਿੰਘ (58ਵਾਂ ਮਿੰਟ) ਦੇ ਗੋਲਾਂ ਦੇ ਦਮ 'ਤੇ ਜਾਪਾਨ ਨੂੰ ਹਰਾ ਦਿਤਾ।ਇਸ ਤੋਂ ਪਹਿਲਾਂ ਭਾਰਤ ਲਈ ਵਿਵੇਕ ਸਾਗਰ ਪ੍ਰਸ਼ਾਦ (12ਵਾਂ) ਅਤੇ ਵਰੂਣ ਕੁਮਾਰ (30ਵਾਂ) ਨੇ ਗੋਲ ਕੀਤਾ। ਜਾਪਾਨ ਲਈ ਸੇਰੇਨ ਤਨਾਕਾ (14ਵਾਂ) ਅਤੇ ਸ਼ੋਟਾ ਯਾਮਾਡਾ (43ਵਾਂ) ਨੇ ਗੋਲ ਦਾਗੇ। ਭਾਰਤ ਦਾ ਸਾਹਮਣਾ ਹੁਣ ਤੀਜੇ ਨੰਬਰ ਦੀ ਟੀਮ ਬੈਲਜੀਅਮ ਨਾਲ ਹੋਵੇਗਾ, ਜਿਸ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ 4-0 ਨਾਲ ਹਰਾ ਕੇ ਫ਼ਾਈਨਲ 'ਚ ਜਗ੍ਹਾ ਬਣਾਈ।ਪਹਿਲੇ ਕੁਆਟਰ 'ਚ ਭਾਰਤ ਦਾ ਦਬਦਬਾ ਰਿਹਾ ਅਤੇ ਭਾਰਤੀ ਖਿਡਾਰੀਆਂ ਨੇ ਜਾਪਾਨੀ ਖੇਮੇ 'ਚ ਜਮ ਕੇ ਹਮਲੇ ਕੀਤੇ। ਹਰਜੀਤ ਸਿੰਘ ਨੇ ਮਿਡ-ਫ਼ੀਲਡ ਤੋਂ ਗੇਂਦ ਲੈ ਕੇ ਫ਼ਾਰਵਰਡ ਖਿਡਾਰੀ ਅਰਮਾਨ ਕੁਰੈਸ਼ੀ ਨੂੰ ਸੌਂਪੀ, ਜਿਸ ਨੇ ਵਿਵੇਕ ਨੂੰ ਪਾਸ ਕੀਤੀ ਅਤੇ ਉਸ ਨੇ ਭਾਰਤ ਲਈ ਪਹਿਲਾ ਗੋਲ ਕੀਤਾ। ਤੈਰੰਗਾ 'ਚ ਅਪਣੇ ਪਹਿਲੇ ਹੀ ਮੈਚ 'ਚ 2 ਗੋਲ ਕਰਨ ਵਾਲੇ ਵਿਵੇਕ ਇਸ ਦੌਰੇ 'ਤੇ ਕਾਫ਼ੀ ਪ੍ਰਭਾਵੀ ਰਹੇ ਹਨ ਅਤੇ ਉਨ੍ਹਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ।


ਜਾਪਾਨ ਲਈ ਬਰਾਬਰੀ ਦਾ ਗੋਲ ਤਨਾਕਾ ਨੇ ਕੀਤਾ। ਦੂਜੇ ਕੁਆਟਰ 'ਚ ਭਾਰਤ ਨੇ ਲੈਅ ਬਰਕਰਾਰ ਰੱਖੀ। ਉਧਰ ਜਾਪਾਨੀ ਡਿਫੈਂਸ ਦੇ ਬਿਖਰ ਜਾਣ ਕਾਰਨ ਭਾਰਤੀ ਨੂੰ ਲਗਾਤਾਰ 2 ਪੈਨਲਟੀ ਕਾਰਨਰ ਮਿਲੇ ਅਤੇ ਦੂਜੇ ਨੂੰ ਵਰੁਣ ਕੁਮਾਰ ਨੇ ਗੋਲ 'ਚ ਬਦਲ ਕੇ ਭਾਰਤ ਨੂੰ 2-1 ਦਾ ਵਾਧਾ ਦਿਵਾ ਦਿਤਾ। ਤੀਜੇ ਕੁਆਟਰ ਦੀ ਸ਼ੁਰੂਆਤ 'ਚ ਦੋਵਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ। ਭਾਰਤ ਨੂੰ ਤੀਜਾ ਪੈਨਲਟੀ ਕਾਰਨਰ 32ਵੇਂ ਮਿੰਟ 'ਚ ਮਿਲਿਆ ਪਰ ਹਰਮਨਪ੍ਰੀਤ ਸਿੰਘ ਇਸ ਨੂੰ ਗੋਲ 'ਚ ਨਹੀਂ ਬਦਲ ਸਕੇ। ਜਾਪਾਨ ਲਈ ਦੂਜਾ ਗੋਲ ਯਾਮਾਦਾ ਨੇ ਪੈਨਲਟੀ ਕਾਰਨ 'ਤੇ ਕੀਤਾ। ਭਾਰਤ ਲਹੀ ਆਖ਼ਰੀ 2 ਗੋਲ 2 ਮਿੰਟ ਦਰਮਿਆਨ ਮਨਦੀਪ ਅਤੇ ਰਮਨਦੀਪ ਨੇ
ਕਰ ਕੇ ਜਿੱਤ ਸੁਨਿਸ਼ਚਿਤ
ਕਰ ਦਿਤੀ।   (ਪੀਟੀਆਈ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement