ਹਮਲਾਵਰ ਕਪਤਾਨ ਨੇ ਮੈਨੂੰ ਹੋਰ ਹਮਲਾਵਰ ਬਣਾ ਦਿਤਾ: ਚਹਿਲ
Published : Sep 18, 2017, 10:16 pm IST
Updated : Sep 18, 2017, 4:46 pm IST
SHARE ARTICLE



ਚੇਨੱਈ, 18 ਸਤੰਬਰ: ਭਾਰਤੀ ਲੈੱਗ ਸਪਿੰਨਰ ਯੁਜਵੇਂਦਰ ਚਹਿਲ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਵਰਗੇ ਹਮਲਾਵਰ ਕਪਤਾਨ ਦੀ ਅਗਵਾਈ 'ਚ ਖੇਡਣ ਨਾਲ ਉਹ ਅਪਣਾ ਸਰਵੋਤਮ ਪ੍ਰਦਰਸ਼ਨ ਕਰ ਪਾ ਰਹੇ ਹਨ ਅਤੇ ਅਸੀਂ ਉਸ ਨੂੰ ਹੋਰ ਹਮਲਾਵਰ ਬਣਾ ਦਿਤਾ ਹੈ। ਕੱਲ੍ਹ ਰਾਤ ਪਹਿਲੇ ਇਕ ਦਿਨਾ ਅੰਤਰਰਾਸ਼ਟਰੀ ਮੈਚ 'ਚ ਭਾਰਤ ਦੇ ਆਸਟ੍ਰੇਲੀਆ ਨੂੰ ਡਕਵਰਥ ਲੁਇਸ ਪੱਧਤੀ ਦੇ ਆਧਾਰ 'ਤੇ 26 ਦੌੜਾਂ ਨਾਲ ਹਰਾਉੁਣ ਤੋਂ ਬਾਅਦ ਚਹਿਲ ਨੇ ਕਿਹਾ ਕਿ ਜਦੋਂ ਤੁਹਾਡਾ ਕਪਤਾਨ ਇੰਨਾ ਹਮਲਾਵਰ ਹੋਵੇ ਤਾਂ ਉਹ ਤੁਹਾਨੂੰ ਅਪਣੀ ਗੇਂਦਬਾਜ਼ੀ ਨਾਲ ਹਮਲਾ ਕਰਨ ਦੀ ਪੂਰੀ ਛੋਟ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਰ ਕਦੇ ਕਦੇ ਸਾਨੂੰ ਵੀ ਪਿੱਛੇ ਹਟਣਾ ਪੈਂਦਾ ਹੈ ਅਤੇ ਅਪਣੀ ਯੋਜਨਾ ਬਦਲਣੀ ਪੈਂਦੀ ਹੈ।
ਪਹਿਲੇ ਇਕ ਦਿਨਾ ਮੈਚ 'ਚ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਚਹਿਲ ਨੇ ਕਿਹਾ ਕਿ ਦੂਜੇ ਪਾਸਿਓਂ ਖੱਬੇ ਹੱਥੇ ਦੇ ਲੈੱਗ ਸਪਿੰਨਰ ਕੁਲਦੀਪ ਯਾਦਵ ਦੀ ਮੌਜੂਦਗੀ ਨਾਲ ਉਨ੍ਹਾਂ ਲਈ ਚੀਜ਼ਾਂ ਆਸਾਨ ਹੋ ਗਈਆਂ ਅਤੇ ਜਦੋਂ ਦੋਵੇਂ ਇਕੱਠੇ ਗੇਂਦਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਮੈਚ ਦੇ ਹਾਲਾਤ ਅਨੁਸਾਰ ਯੋਜਨਾ ਬਣਾਈ।    (ਭਾਸ਼ਾ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement