
ਦੇਸ਼ ਭਰ ਵਿਚ ਜਦੋਂ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੀ। ਉਸ ਮੌਕੇ 'ਤੇ ਸਟਾਰ ਕ੍ਰਿਕਟਰਸ ਵੀ ਭਲਾ ਕਿੱਥੇ ਪਿੱਛੇ ਰਹਿੰਦੇ। ਸਾਬਕਾ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਨੇ ਪਤਨੀ ਆਰਤੀ ਦੇ ਨਾਲ ਹੋਲੀ ਸੈਲੀਬ੍ਰੇਟ ਕੀਤਾ ਅਤੇ ਫੈਨਸ ਨੂੰ ਇਸ ਤਿਉਹਾਰ ਦੀ ਵਧਾਈ ਵੀ ਦਿੱਤੀ। ਮਜੇ ਦੀ ਗੱਲ ਇਹ ਰਹੀ ਕਿ ਵੀਰੂ ਨੇ ਆਪਣੀ ਆਈਪੀਐਲ ਟੀਮ ਕਿੰਗਸ ਇਲੈਵਨ ਪੰਜਾਬ ਦੀ ਜਰਸੀ ਪਾਕੇ ਹੋਲੀ ਖੇਡੀ। ਉਨ੍ਹਾਂ ਨੇ ਆਪਣੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹੋਏ ਇਸ 'ਤੇ ਲਿਖਿਆ ਕਿੰਗਸ ਇਲੈਵਨ ਪੰਜਾਬ ਦੀ ਸ਼ਰਟ ਦਾ ਸਹੀ ਇਸਤੇਮਾਲ।
ਟੀਮ ਇੰਡੀਆ ਦੇ ਗੱਬਰ ਯਾਨੀ ਸ਼ਿਖਰ ਧਵਨ ਨੇ ਵੀ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾਉਂਦੇ ਹੋਏ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਨੌਜਵਾਨ ਆਲਰਾਉਂਡਰ ਹਾਰਦਿਕ ਪਾਂਡਿਆ ਨੇ ਆਪਣੇ ਵੱਡੇ ਭਰਾ ਕਰੁਣਾਲ ਅਤੇ ਭਰਜਾਈ ਪੰਖੁੜੀ ਦੇ ਨਾਲ ਹੋਲੀ ਮਨਾਈ।
ਟਰਾਈ ਸੀਰੀਜ ਲਈ ਟੀਮ ਇੰਡੀਆ ਦੇ ਕਪਤਾਨ ਬਣਾਏ ਗਏ ਰੋਹਿਤ ਸ਼ਰਮਾ ਨੇ ਵੀ ਪਤਨੀ ਰੀਤਿਕਾ ਅਤੇ ਕਲਾਈ ਦੇ ਜਾਦੂਗਰ ਯੁਜਵੇਂਦਰ ਚਹਿਲ ਦੇ ਨਾਲ ਇਸ ਮੌਕੇ ਨੂੰ ਖਾਸ ਬਣਾਇਆ।
ਸਟਾਰ ਪੇਸਰ ਭੁਵਨੇਸ਼ਵਰ ਕੁਮਾਰ ਨੇ ਪਤਨੀ ਨੁਪੂਰ ਦੇ ਨਾਲ ਵਿਆਹ ਦੇ ਬਾਅਦ ਪਹਿਲੀ ਹੋਲੀ ਖੇਡੀ।
ਭਾਰਤੀ ਟੀਮ ਲਈ ਇੰਟਰਨੈਸ਼ਨਲ ਮੈਚ ਖੇਡ ਚੁੱਕੇ ਤੇਜ ਗੇਂਦਬਾਜ ਮੋਹਿਤ ਸ਼ਰਮਾ ਨੇ ਵੀ ਆਪਣੀ ਪਤਨੀ ਦੇ ਨਾਲ ਰੰਗਾਂ ਦਾ ਤਿਉਹਾਰ ਮਨਾਇਆ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਇਸ ਦੌਰਾਨ ਗਲੀ ਕ੍ਰਿਕਟ ਖੇਡਦੀ ਹੋਈ ਨਜ਼ਰ ਆਈ।