ਇੰਡੀਆ ਓਪਨ ਦੇ ਪਹਿਲੇ ਦੌਰ 'ਚ ਸਾਇਨਾ-ਸਿੰਧੂ ਜਿੱਤੀਆਂ
Published : Jan 31, 2018, 11:37 pm IST
Updated : Jan 31, 2018, 6:07 pm IST
SHARE ARTICLE

ਨਵੀਂ ਦਿੱਲੀ, 31 ਜਨਵਰੀ: ਭਾਰਤ ਦੇ ਬੈਡਮਿੰਟਨ ਖਿਡਾਰੀ ਐਚ.ਐਸ. ਪ੍ਰਣਾਯ ਬੁਧਵਾਰ ਨੂੰ ਡਾ. ਅਖਿਲੇਸ਼ ਦਾਸ ਗੁਪਤਾ ਇੰਡੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹੀ ਉਲਟਫ਼ੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਏ। ਉਥੇ ਹੀ, ਮਹਿਲਾ ਖਿਡਾਰੀ ਸਾਇਨਾ ਨੇਹਵਾਰ ਅਤੇ ਪੀ.ਵੀ. ਸਿੰਧੂ ਨੇ ਅਪਣੇ-ਅਪਣੇ ਮੁਕਾਬਲਿਆਂ 'ਚ ਜਿੱਤ ਪ੍ਰਾਪਤ ਕੀਤੀ।ਪ੍ਰਣਾਯ ਨੂੰ ਪੁਰਸ਼ ਏਕਲ ਵਰਗ 'ਚ ਹਮਵਤਨ ਸ਼੍ਰੇਯਾਂਸ ਜਾਯਸਵਾਲ ਨੇ ਇਕਪਾਸੜ ਮੁਕਾਬਲੇ 'ਚ ਹਰਾਇਆ। ਸਾਇਨਾ ਨੇ ਮਹਿਲਾ ਏਕਲ ਵਰਗ ਦੇ ਮੁਕਾਬਲੇ 'ਚ ਡੈਨਮਾਰਕ ਦੀ ਸੋਫ਼ੀ ਹੋਂਬੀ ਦਹਿਲ ਨੂੰ ਮਾਤ ਦਿਤੀ। ਪ੍ਰਣਾਯ ਮੁਕਾਬਲਾ 13 ਮਿੰਟ 'ਚ ਹੀ 4-21, 6-21 ਨਾਲ ਹਾਰ ਗਿਆ। ਅਗਲੇ ਦੌਰ 'ਚ ਸ਼੍ਰੇਯਾਂਸ ਦਾ ਮੁਕਾਬਲਾ ਭਾਰਤ ਦੇ ਪਾਰੂਪੱਲੀ ਕਸ਼ਯਪ ਅਤੇ ਡੈਨਮਾਰਕ ਦੇ ਹੈਂਡ ਕ੍ਰਿਸਿਟਨ ਸੋਲਬਰਗ ਵਿਤਿਨਗੁਸ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸਾਇਨਾ ਨੇ ਡੈਨਮਾਰਕ ਦੀ ਖਿਡਾਰੀ ਨੂੰ 21-15, 21-9 ਨਾਲ ਹਰਾਉਂਦਿਆਂ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਇਹ ਮੈਚ 41 ਮਿੰਟ ਤਕ ਚਲਿਆ। ਸਿੰਧੂ ਨੇ ਵੀ ਡੈਨਮਾਰਕ ਦੀ ਨਤਾਲੀ ਕੋਚ ਹੋਹਡ ਨੂੰ 21-10, 21-13 ਨਾਲ ਹਰਾਉਂਦਿਆਂ ਦੂਜੇ ਦੌਰ 'ਚ ਜਗ੍ਹਾ ਬਣਾਈ। ਪਰਸ਼ ਏਕਲ ਵਰਗ 


ਦੇ ਇਕ ਹੋਰ ਮੁਕਾਬਲੇ 'ਚ ਭਾਰਤ ਦੇ ਬੀ. ਸਾਈਂ ਪ੍ਰਣੀਥ ਨੇ ਇੰਗਲੈਂਡ ਦੇ ਰਾਜੀਵ ਓਸੇਫ਼ ਨੂੰ ਇਕ ਘੰਟੇ ਇਕ ਮਿੰਟ ਤਕ ਚੱਲੇ ਮੁਕਾਬਲੇ 'ਚ 21-11, 17-21, 21-17 ਨਾਲ ਹਰਾਉਂਦਿਆਂ ਬਾਹਰ ਦਾ ਰਸਤਾ ਦਿਖਾਇਆ। ਮਿਸ਼ਰਿਤ ਜੋੜੀ 'ਚ ਸਾਤਿਵਕ ਸਾਈਰਾਜ ਰੰਕੀਰੇੱਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜ ਵੀ ਦੂਜੇ ਦੌਰ 'ਚ ਜਗ੍ਹਾ ਬਣਾਉਣ 'ਚ ਸਫ਼ਲ ਰਹੀ। ਇਸ ਜੋੜੀ ਨੇ ਭਾਰਤ ਦੇ ਹੀ ਰਾਜੂ ਮੁਹੰਮਦ ਰੇਹਾਨ ਅਤੇ ਜੇ ਅਨੀਸ ਕੋਵਸਾਰ ਦੀ ਜੋੜੀ ਨੂੰ 21-9, 21-10 ਨਾਲ ਹਰਾਇਆ।ਇਸੇ ਵਰਗ ਦੇ ਇਕ ਹੋਰ ਮੁਕਾਬਲੇ 'ਚ ਪ੍ਰਣਯ ਜੈਰੀ ਚੋਪੜਾ ਅਤੇ ਐਨ. ਸਿੱਕੀ ਰੇੱਡੀ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਹਾਫ਼ਿਜ਼ ਫ਼ਜ਼ਲ ਅਤੇ ਗਲੋਰੀਆ ਇਮਾਨੁਅਲ ਵਿਡਜਾਜਾ ਦੀ ਜੋੜੀ ਨੂੰ 16-21ਠ 21-17ਠ 21-17 ਨਾਲ ਹਰਾਇਆ। ਪੁਰਸ਼ ਜੋੜੀ 'ਚ ਮਨੁ ਅੱਤਰੀ ਅਤੇ ਬੀ. ਸੁਮਿਥ ਰੇੱਡੀ ਦੀ ਜੋੜੀ ਨੇ ਵੀ ਭਾਰਤ ਦੇ ਹੀ ਆਦਰਸ਼ ਕੁਮਾਰ ਅਤੇ ਜਗਦੀਸ਼ ਯਾਦਵ ਨੂੰ 21-8, 21-9 ਨਾਲ ਹਰਾ ਦਿਤਾ।   (ਏਜੰਸੀ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement