ਜਦੋਂ ਕੋਹਲੀ ਨੂੰ ਆਇਆ ਗੁੱਸਾ, ਗਾਲ੍ਹ ਕੱਢ ਕੇ ਅੰਪਾਇਰ ਦੇ ਫ਼ੈਸਲੇ 'ਤੇ ਜਤਾਈ ਨਾਖ਼ੁਸ਼ੀ
Published : Sep 7, 2017, 10:16 pm IST
Updated : Sep 7, 2017, 4:46 pm IST
SHARE ARTICLE

ਕੋਲੰਬੋ, 7 ਸਤੰਬਰ : ਵਿਰਾਟ ਕੋਹਲੀ ਨਿਡਰ ਕਪਤਾਨ ਅਤੇ ਖਿਡਾਰੀ ਮੰਨੇ ਜਾਂਦੇ ਹਨ। ਉਹ ਕਿੰਨੇ ਗੁੱਸੇ ਵਾਲੇ ਹਨ, ਇਹ ਵੀ ਮੈਦਾਨ 'ਤੇ ਦਰਸ਼ਕਾਂ ਨੇ ਕਈ ਵਾਰ ਵੇਖਿਆ ਹੈ। ਗ਼ਲਤ ਆਊਟ ਦਿਤਾ ਗਿਆ ਹੋਵੇ ਜਾਂ ਕੋਈ ਹੋਰ ਫ਼ੈਸਲਾ, ਕੋਹਲੀ ਬਹੁਤ ਛੇਤੀ ਅਪਣਾ ਆਪਾ ਖੋਹ ਦਿੰਦੇ ਹਨ। ਬੁੱਧਵਾਰ ਨੂੰ ਸ੍ਰੀਲੰਕਾ ਵਿਰੁਧ ਟੀ-20 ਮੈਚ ਵਿਚ ਵੀ ਵਿਰਾਟ ਇਸ ਅੰਦਾਜ਼ ਵਿਚ ਨਜ਼ਰ ਆਏ।
ਦਰਅਸਲ ਸ੍ਰੀਲੰਕਾਈ ਪਾਰੀ ਦਾ 15ਵਾਂ ਓਵਰ ਚਲ ਰਿਹਾ ਸੀ ਅਤੇ ਅਕਸ਼ਰ ਪਟੇਲ ਗੇਂਦਬਾਜ਼ੀ ਕਰ ਰਹੇ ਸਨ। ਬੱਲੇਬਾਜ਼ ਸੇਕੁਗੇ ਪ੍ਰਸੰਨਾ ਦੇ ਬੱਲੇ ਨਾਲ ਲੱਗ ਕੇ ਗੇਂਦ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿਚ ਚੱਲੀ ਗਈ। ਭਾਰਤੀ ਟੀਮ ਨੇ ਆਊਟ ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਕੁੱਝ ਹੀ ਪਲਾਂ ਵਿਚ ਇਸ ਨੂੰ ਖਾਰਜ ਕਰ ਦਿਤਾ। ਵਿਰਾਟ ਕੋਹਲੀ ਦੀ ਅਗਵਾਈ ਵਿਚ ਕਈ ਭਾਰਤੀ ਖਿਡਾਰੀ 4-5 ਸਕਿੰਟ ਤਕ ਅਪੀਲ ਕਰਦੇ ਰਹੇ। ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਵਾਜ਼ ਆਈ ਸੀ। ਪਰ ਹਾਲਾਂਕਿ ਟੀ-20 ਕ੍ਰਿਕਟ ਵਿਚ ਡੀ.ਆਰ.ਐਸ. ਲੈਣ ਦਾ ਆਪਸ਼ਨ ਨਹੀਂ ਹੁੰਦਾ, ਇਸ ਲਈ ਅਪੀਲ ਖਾਰਿਜ ਕਰ ਦਿਤੀ ਗਈ। ਇਹ ਵੇਖ ਕੇ ਵਿਰਾਟ ਕੋਹਲੀ ਅਪਣਾ ਆਪਾ ਖੋਹ ਬੈਠੇ ਅਤੇ ਉਨ੍ਹਾਂ ਨੇ ਗਾਲ੍ਹ ਦੇ ਕੇ ਅਪਣਾ ਗੁੱਸਾ ਜ਼ਾਹਰ ਕੀਤਾ। ਬਾਅਦ ਵਿਚ ਜਦੋਂ ਸਨਿਕੋਮੀਟਰ ਉਤੇ ਵੇਖਿਆ ਗਿਆ ਤਾਂ ਗੇਂਦ ਬੱਲੇ ਨਾਲ ਟਕਰਾਈ ਸੀ ਅਤੇ ਭਾਰਤੀ ਟੀਮ ਦੀ ਅਪੀਲ ਠੀਕ ਸੀ। (ਪੀ.ਟੀ.ਆਈ.)

SHARE ARTICLE
Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement