ਕੈਨੇਡਾ ਦੀ ਟੀਮ 2015 ਦੀ ਚੈੱਕ ਦੇਸ਼ ਦੀ ਟੀਮ ਤੋਂ ਜ਼ਿਆਦਾ ਮਜ਼ਬੂਤ: ਭੂਪਤੀ
Published : Sep 12, 2017, 10:25 pm IST
Updated : Sep 12, 2017, 5:12 pm IST
SHARE ARTICLE



ਨਵੀਂ ਦਿੱਲੀ, 12 ਸਤੰਬਰ: ਭਾਰਤੀ ਡੇਵਿਸ ਕੱਪ ਕਪਤਾਨ ਮਹੇਸ਼ ਭੂਪਤੀ ਨੇ ਕਿਹਾ ਕਿ ਡੇਨਿਸ ਸ਼ਾਪੋਵਾਲੋਵ ਵਰਗੇ ਖਿਡਾਰੀਆਂ ਨਾਲ ਬਣੀ ਕੈਨੇਡਾ ਦੀ ਟੀਮ ਚੈੱਕ ਦੇਸ਼ ਦੀ ਟੀਮ ਤੋਂ ਵੀ ਵੱਧ ਮਜ਼ਬੂਤ ਹੈ  ਜਿਸ ਵਿਚ ਭਾਰਤ 2015 ਵਿਚ ਪਲੇਅ ਆਫ਼ ਵਿਚ ਹਾਰ ਗਿਆ ਸੀ।
ਭਾਰਤੀ ਟੀਮ ਨੇ ਐਡਮਿੰਟਨ ਪਹੁੰਚਣ ਤੋਂ ਪਹਿਲਾਂ ਨਿਊਯਾਰਕ ਵਿਚ ਇਕ ਹਫ਼ਤੇ ਦੇ ਕੈਂਪ ਵਿਚ ਹਿੱਸਾ ਲਿਆ। ਉਹ ਐਲੀਟ ਵਿਸ਼ਵ ਕੱਪ ਗਰੁਪ ਵਿਚ ਜਗ੍ਹਾ ਬਣਾਉਣ ਵਾਸਤੇ ਚੌਥੀ ਵਾਰ ਯਤਨ ਕਰ ਰਹੀ ਹੈ।

ਏਸ਼ੀਆ ਓਸਿਆਨਾ ਖੇਤਰ ਵਿਚ ਦਬਦਬਾ ਬਣਾਉਣ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਗਰੁਪ ਵਾਲੇ ਸਪੇਨ ਤੋਂ ਹਾਰ ਗਿਆ ਸੀ।

ਕੈਨੇਡਾ ਨੂੰ ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਮੁਕਾਬਲੇ ਵਾਸਤੇ ਯੂਐੱਸ ਓਪਨ ਦੇ ਚੌਥੇ ਦੌਰ ਵਿਚ ਪਹੁੰਚਣ ਵਾਲੇ ਵਿਸ਼ਵ ਦੇ 51ਵੇਂ ਨੰਬਰ ਦੇ ਖਿਡਾਰੀ ਸ਼ਾਪੋਵਾਲੋਵ, ਵਾਸੇਕ ਪੋਸਪਿਸਲੀ (82) ਤੋਂ ਇਲਾਵਾ ਜੋੜੇ ਦੇ ਹੋਣਹਾਰ ਖਿਡਾਰੀ ਡੈਨੀਅਲ ਨੇਸਟਰ (ਜੋੜੀ ਰੈਕਿੰਗ ਵਿਚ 43) ਅਤੇ ਬਰਾਇਨ ਇਸਨਰ ਨੂੰ ਟੀਮ ਵਿਚ ਰੱਖਿਆ ਗਿਆ ਹੈ। (ਪੀਟੀਆਈ)

ਭੁਪਤੀ ਨੇ ਐਡਮਿੰਟਨ ਵਿਚ ਪੀਟੀਆਈ ਨੂੰ ਕਿਹਾ, ''ਕੈਨੇਡਾ ਦੀ ਟੀਮ ਬਹੁਤ ਵਧੀਆ ਹੈ ਪਰ ਨਿਸ਼ਚਿਤ ਤੌਰ 'ਤੇ ਅਸੀਂ ਇਥੇ ਹਾਂ ਕਿਉਂਕਿ ਅਸੀਂ ਉਨ੍ਹਾਂ ਖ਼ਿਲਾਫ਼ ਖੇਡਣ ਦਾ ਹੱਕ ਹਾਸਲ ਕੀਤਾ। ਮੇਰੀ ਨਿਜੀ ਰਾਏ ਹੈ ਕਿ ਕੈਨੇਡਾ ਟੀਮ ਭਾਰਤ ਦਾ ਦੌਰਾ ਕਰਨ ਵਾਲੀ ਚੈੱਕ ਦੇਸ਼ ਦੀ ਟੀਮ ਤੋਂ ਵੱਧ ਦਮਦਾਰ ਹੈ। ਸ਼ਾਪੋਵਾਲੋਵ ਨੇ ਪਿਛਲੇ ਕੁਝ ਹਫ਼ਤਿਆਂ ਦੇ ਪ੍ਰਦਰਸ਼ਨ ਨਾਲ ਖ਼ਾਸ਼ ਛਾਪ ਛੱਡੀ ਹੈ। ਉਹ ਕੁਆਲੀਫਾਇਰ ਦੇ ਰੂਪ ਵਿਚ ਯੂਐਸ ਓਪਨ ਦੇ ਚੌਥੇ ਦੌਰੇ ਵਿਚ ਪਹੁੰਚੇ ਹਨ।

ਇਸ 18 ਸਾਲੀ ਖਿਡਾਰੀ ਨੇ ਮਾਂਟਰੀਅਲ ਮਾਸਟਰਜ਼ ਦੇ ਸੈਮੀਫ਼ਾਈਨਲ ਵਿਚ ਥਾਂ ਬਣਾਈ ਸੀ ਅਤੇ ਇਸ ਦੌਰਾਨ ਨਡਾਲ ਨੂੰ ਹਰਾਇਆ ਸੀ। ਚੈੱਕ ਦੇਸ਼ ਦੀ ਟੀਮ ਭਾਰਤ ਦੌਰੇ 'ਤੇ ਆਈ ਸੀ ਜਿਸ ਵਿਚ ਜਿਸਰੀ ਵੇਸਲੀ (ਉਸ ਸਮੇਂ ਰੈਕਿੰਗ 40 ਪਰ ਹੁਣ 59) ਅਤੇ ਲੁਕਾਸ਼ ਰੋਸੇਲ (ਹੁਣ ਤਕ ਰੈਕਿੰਗ 85) ਉਸ ਦੇ ਪ੍ਰਮੁੱਖ ਇਕਲੋਤੇ ਖਿਡਾਰੀ ਸਨ।  ²(ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement