'ਕਰੋ ਜਾਂ ਮਰੋ' ਮੈਚ ਵਿਚ ਜਿੱਤ ਦੇ ਇਰਾਦੇ ਨਾਲ ਉਤਰੇਗਾ ਭਾਰਤ
Published : Oct 24, 2017, 11:26 pm IST
Updated : Oct 24, 2017, 8:20 pm IST
SHARE ARTICLE

ਪੁਣੇ, 24 ਅਕਤੂਬਰ: ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਦਬਾਅ ਵਿਚ ਆਈ ਭਾਰਤੀ ਟੀਮ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ ਬਣੇ ਰਹਿਣ ਲਈ ਕਲ ਆਤਮ ਵਿਸ਼ਵਾਸ ਨਾਲ ਭਰੀ ਨਿਊਜ਼ੀਲੈਂਡ ਟੀਮ ਨੂੰ ਦੂਜੇ ਇਕ ਦਿਨਾ ਕ੍ਰਿਕਟ ਮੈਚ ਵਿਚ ਹਰ ਹਾਲਤ ਵਿਚ ਹਰਾਉਣਾ ਹੋਵੇਗਾ।ਪਿਛਲੀਆਂ ਛੇ ਲੜੀਆਂ ਜਿੱਤ ਚੁਕੀ ਭਾਰਤੀ ਟੀਮ ਨੂੰ ਅਪਣੀ ਧਰਤੀ 'ਤੇ ਅਜਿਹੇ ਹਾਲਾਤ ਦਾ ਸਾਹਮਣਾ ਘੱਟ ਹੀ ਕਰਨਾ ਪੈਂਦਾ ਹੈ ਜਦ ਉਸ ਨੂੰ ਸੀਰੀਜ਼ ਬਚਾਉਣ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਖੇਡਣਾ ਹੋਵੇਗਾ।
ਰੋਸ ਟੇਲਰ ਅਤੇ ਟਾਮ ਲਾਥਮ ਵਿਚਕਾਰ 200 ਦੌੜਾਂ ਦੀ ਰੀਕਾਰਡ ਸਾਂਝੇਦਾਰੀ ਦੇ ਦਮ 'ਤੇ ਨਿਊਜ਼ੀਲੈਂਡ ਨੇ 281 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ।


 ਉਨ੍ਹਾਂ ਨੇ ਸਪਿੰਨਰ ਕੁਲਦੀਪ ਯਾਦਵ ਤੇ ਚਹਿਲ ਨੂੰ ਬੜੇ ਆਰਾਮ ਨਾਲ ਖੇਡਿਆ ਜਦਕਿ ਇਸ ਤੋਂ ਪਿਛਲੀ ਸੀਰੀਜ਼ ਵਿਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਇਨ੍ਹਾਂ ਦੋਵਾਂ ਸਪਿੰਨਰਾਂ ਨੂੰ ਖੇਡਣ ਵਿਚ ਮੁਸ਼ਕਲ ਆਈ ਸੀ।
ਮੇਜ਼ਬਾਨ ਟੀਮ ਮੁੰਬਈ ਵਿਚ ਚੰਗਾ ਪ੍ਰਦਰਸ਼ਨ ਨਹੀਂ ਵਿਖਾ ਸਕੀ ਪ੍ਰੰਤੂ ਕਲ ਉਹ ਇਥੇ ਵਾਪਸੀ ਕਰ ਸਕਦਾ ਹੈ। ਵਿਰਾਟ ਕੋਹਲੀ ਨੇ ਪਿਛਲੇ ਮੈਚ ਵਿਚ 31ਵਾਂ ਇਕ ਦਿਨਾ ਸੈਂਕੜਾ ਲਗਾਇਆ ਪ੍ਰੰਤੂ ਬਾਕੀ ਖਿਡਾਰੀਆਂ ਤੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਜਿੱਤ ਤੋਂ ਬਾਅਦ ਨਿਊਜ਼ੀਲੈਂਡ ਟੀਮ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ।             (ਪੀ.ਟੀ.ਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement