ਖੇਡ ਮੰਤਰਾਲੇ ਵਲੋਂ ਪਦਮ ਭੂਸ਼ਣ ਲਈ ਸਿੰਧੂ ਦੇ ਨਾਮ ਦੀ ਸਿਫ਼ਾਰਸ਼
Published : Sep 25, 2017, 10:15 pm IST
Updated : Sep 25, 2017, 4:45 pm IST
SHARE ARTICLE



ਨਵੀਂ ਦਿੱਲੀ, 25 ਸਤੰਬਰ: ਖੇਡ ਮੰਤਰਾਲੇ ਨੇ ਉਲੰਪਿਕ 'ਚ ਸਿਲਵਰ ਮੈਡਲ ਜੇਤੂ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਦੇ ਨਾਮ ਦੀ ਸਿਫ਼ਾਰਸ਼ ਅੱਜ ਇੱਥੇ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਲਈ ਕੀਤੀ। ਖੇਡ ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਅਸੀਂ ਪਦਮ ਭੂਸ਼ਣ ਲਈ ਸਿੰਧੂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਦਾ ਤਗ਼ਮਾ ਜੇਤੂ ਸਿੰਧੂ ਨੇ ਪਿਛਲੇ ਸਾਲ ਰਿਓ ਉਲੰਪਿਕ ਦੌਰਾਨ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣਨ ਤੋਂ ਬਾਅਦ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ।

ਹੈਦਰਾਬਾਦ ਦੀ ਇਸ 22 ਸਾਲ ਦੀ ਖਿਡਾਰੀ ਨੇ 2016 ਚੀਨ ਓਪਨ ਸੀਰੀਜ਼ ਪ੍ਰੀਮੀਅਰ, ਇੰਡੀਆ ਓਪਨ ਸੁਪਰ ਸੀਰੀਜ਼ ਤੋਂ ਇਲਾਵਾ ਪਿਛਲੇ ਮਹੀਨੇ ਗਲਾਸਗੋ ਵਿਸ਼ਵ ਚੈਂਪਅਨਸ਼ਿਪ 'ਚ ਸਿਲਵਰ ਮੈਡਲ ਜਿੱਤਿਆ। ਉਹ ਇਸ ਮਹੀਨੇ ਕੋਰੀਆ ਓਪਨ 'ਚ ਅਪਣਾ ਤੀਜਾ ਸੁਪਰ ਸੀਰੀਜ਼ ਖਿਤਾਬ ਵੀ ਜਿੱਤਣ 'ਚ ਸਫ਼ਲ ਰਹੀ। ਸਿੰਧੂ ਨੇ ਇਸ ਸਾਲ ਲਖਨਊ 'ਚ ਸੱਯਦ ਮੋਦੀ ਗ੍ਰਾਂ ਪ੍ਰੀ ਗੋਲਡ ਟੂਰਨਾਮੈਂਟ ਵੀ ਜਿੱਤਿਆ।

ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਿੰਧੂ ਨੇ ਪਿਛਲੇ ਹਫ਼ਤੇ ਵੀ ਨੰਬਰ ਦੋ ਰੈਂਕਿੰਗ ਪ੍ਰਾਪਤ ਕੀਤੀ। ਸਿੰਧੂ ਨੇ 2014 'ਚ ਰਾਸ਼ਟਰ ਮੰਡਲ ਖੇਡਾਂ, ਇੰਚੀਯੋਨ ਏਸ਼ੀਆਈ ਖੇਡਾਂ, ਉਬੇਰ ਕੱਪ ਅਤੇ ਏਸ਼ੀਆ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।   (ਏਜੰਸੀ)

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement