ਖਿਡਾਰੀਆਂ ਨੂੰ ਸਿਖਣੀ ਪਵੇਗੀ ਗੇਂਦ ਖੋਹਣ ਦੀ ਕਲਾ: ਹਾਕੀ ਕੋਚ
Published : Nov 9, 2017, 12:17 am IST
Updated : Nov 8, 2017, 6:47 pm IST
SHARE ARTICLE

ਨਵੀਂ ਦਿੱਲੀ, 8 ਨਵੰਬਰ: ਹਾਕੀ ਇੰਡੀਆ ਦੀ ਅੱਜ ਕੱਲ੍ਹ ਕਾਫ਼ੀ ਚਰਚਾ ਹੋ ਰਹੀ ਹੈ। ਹਾਕੀ 'ਚ ਮਹਿਲਾ ਅਤੇ ਪੁਰਸ਼ ਦੋਵੇਂ ਟੀਮਾਂ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ। ਦੋਵੇਂ ਟੀਮਾਂ ਨੇ ਹਾਲ ਹੀ 'ਚ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕੀਤੀ ਹੈ। ਅਜਿਹੀਆਂ ਜਿੱਤਾਂ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਦੇ ਮੁੱਖ ਕੋਚ ਸ਼ੋਰਡ ਮਰੀਨਯੋ ਨੇ ਕਿਹਾ ਕਿ ਜੇਕਰ ਖਿਡਾਰੀਆਂ ਨੇ ਗੇਂਦ ਖੋਹਣ ਦੀ ਕਲਾ 'ਚ ਸੁਧਾਰ ਨਹੀਂ ਕੀਤਾਂ ਤਾਂ ਭਾਰਤ ਵਿਸ਼ਵ ਰੈਕਿੰਗ 'ਚ ਛੇਵੇਂ ਸਥਾਨ ਤੋਂ ਅੱਗੇ ਨਹੀਂ ਵਧ ਸਕੇਗਾ। ਫ਼ਿਲਹਾਲ ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ਰੈਕਿੰਗ 'ਚ ਛੇਵੇਂ ਨੰਬਰ 'ਤੇ ਹੈ।


ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਹਾਕੀ ਬੰਗਲੌਰ 'ਚ ਵਿਸ਼ਵ ਲੀਗ ²ਫ਼ਾਈਨਲ ਦੀਆਂ ਤਿਆਰੀਆਂ ਕਰ ਰਹੀ ਹੈ ਜੋ ਇਕ ਤੋਂ ਦਸ ਦਸੰਬਰ ਦਰਮਿਆਨ ਭੁਵਨੇਸ਼ਵਰ 'ਚ ਹੋਵੇਗੀ। ਕੋਚ ਮਰੀਨਯੋ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਹਰੇਕ ਵਿਭਾਗ 'ਚ ਸੁਧਾਰ ਕਰ ਸਕਦੇ ਹਾਂ। ਖਿਡਾਰੀਆਂ ਨੂੰ ਗੇਂਦ ਖੋਹਣ 'ਚ ਅਪਣੀ ਕਲਾ 'ਚ ਸੁਧਾਰ ਕਰਨਾ ਹੋਵੇਗਾ, ਕਿਉਂ ਕਿ ਜਵਾਬੀ ਹਮਲਾ ਕਰਨਾ ਭਾਰਤ ਦਾ ਇਕ ਮਜਬੂਤ ਪੱਖ ਹੈ। ਅਸੀਂ ਇਸ 'ਚ ਕਾਫ਼ੀ ਚੰਗੇ ਹਾਂ ਅਤੇ ਅਸੀਂ ਕਿਸੇ ਵੀ ਦੇਸ਼ ਲਈ ਖ਼ਤਰਾ ਬਣਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਕੁਝ ਮੌਕਿਆਂ 'ਤੇ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹਾਂ ਪਰ ਕਈ ਵਾਰ ਸਾਡਾ ਪ੍ਰਦਰਸ਼ਨ ਖ਼ਰਾਬ ਰਹਿੰਦਾ ਹੈ। ਜੇਕਰ ਅਸੀਂ ਇਸ ਵਾਰ ਕੰਮ ਨਹੀਂ ਕੀਤਾ ਤਾਂ ਵਿਰੋਧੀ ਟੀਮਾਂ ਸਾਡੇ ਵਿਰੁਧ ਗੋਲ ਕਰਨਗੀਆਂ। ਸਾਨੂੰ ਅਪਣੀ ਲਗਾਤਾਰਤਾ 'ਤੇ ਕੰਮ ਕਰਨ ਦੀ ਜ਼ਰੂਰਤ ਹੈ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement