
ਬੀ-ਟਾਊਨ ਤੋਂ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਪਿਤਾ ਬਣਨ ਵਾਲੇ ਹਨ ਤੇ ਅਦਾਕਾਰ ਹੇਜ਼ਲ ਕੀਚ ਮਾਂ। ਦੱਸ ਦਈਏ ਕਿ ਦੋਵਾਂ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ। ਹਾਲ ਹੀ 'ਚ ਹੇਜ਼ਲ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਹੈ।
ਇਨ੍ਹਾਂ ਤਸਵੀਰਾਂ 'ਚ ਉਸ ਦਾ ਵੱਧ ਰਿਹਾ ਵਜ਼ਨ ਦਿਖਾਈ ਦੇ ਰਿਹਾ ਹੈ, ਜਿਸ ਨਾਲ ਲੱਗ ਰਿਹਾ ਹੈ ਕਿ ਉਹ ਪ੍ਰੈਗਨੈਂਟ ਹੈ।
ਇਸ ਦੌਰਾਨ ਉਸ ਨੇ ਪਿੰਕ ਟਾਪ ਬਲਿਊ ਜੀਨਸ ਨਾਲ ਜੈਕਟ ਪਾਇਆ ਹੋਇਆ ਸੀ ਅਤੇ ਟੋਪੀ ਵੀ ਪਹਿਨੀ ਸੀ। ਇਸ ਲੁੱਕ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਯੁਵੀ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਪਰ ਉੱਥੇ ਹੀ ਹੇਜ਼ਲ ਨੇ ਕਿਹਾ ਹੈ ਕਿ ਉਹ ਪ੍ਰੈਗਨੈਂਟ ਨਹੀ ਹੈ।
ਜਿਕਰੇਯੋਗ ਹੈ ਕਿ ਦੋਹਾਂ ਨੇ ਸਿੱਖ ਤੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।
30 ਨਵੰਬਰ ਨੂੰ ਦੋਹਾਂ ਨੇ ਸਿੱਖ ਧਰਮ ਦੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। 2 ਦਸੰਬਰ ਨੂੰ ਗੋਆ 'ਚ 7 ਫੇਰੇ ਲੈ ਕੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।