
ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਅਤੇ ਕਪਤਾਨੀ ਦੀ ਅਸਲ ਪ੍ਰੀਖਿਆ ਦੱਖਣ ਅਫਰੀਕਾ ਵਿੱਚ ਹੋਵੇਗੀ। ਬੇਦੀ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਸਿਖਰਲੇ ਖਿਡਾਰੀਆਂ ਦੇ ਖਿਲਾਫ ਲਗਾਤਾਰ ਸਫਲਤਾ ਲਈ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦੀ ਤਾਰੀਫ ਕੀਤੀ ਪਰ ਕਿਹਾ ਕਿ ਓਲੰਪਿਕ 'ਚ ਚਾਂਦੀ ਦਾ ਤਗਮਾ ਜੇਤੂ ਸਿੰਧੂ ਇਨ੍ਹੇ ਸਾਲ ਤੋਂ ਜੋ ਹਾਸਲ ਕਰ ਰਹੀ ਹੈ, ਉਸਨੂੰ ਹਾਸਲ ਕਰਨ ਲਈ ਕੋਹਲੀ ਨੂੰ ਸੰਘਰਸ਼ ਕਰਨਾ ਹੋਵੇਗਾ।
ਬੇਦੀ ਨੇ ਕਿਹਾ, ਸਿੰਧੂ ਦੁਨੀਆ ਦੇ ਸਰਵਸ਼੍ਰੇਸ਼ਠ ਖਿਡਾਰੀਆਂ ਨਾਲ ਖੇਡ ਰਹੀ ਹੈ ਲੇਕਿਨ ਕੋਹਲੀ ਦੀ ਅਸਲ ਪ੍ਰੀਖਿਆ ਹੁਣ ਦੱਖਣੀ ਅਫਰੀਕਾ ਵਿੱਚ ਹੋਵੇਗੀ। ਬੇਦੀ ਨੇ ਇਹ ਗੱਲ ਸਪੋਰਟ ਸਟਾਰ ਮੈਗਜ਼ੀਨ ਦੇ ਨਵੇਂ ਲੁਕ ਦੇ ਲਾਂਚ ਦੇ ਮੌਕੇ ਉੱਤੇ ਕਹੀ। ਸਪੋਰਟ ਸਟਾਰ ਹੁਣ ਟੈਬਲਾਇਡ ਤੋਂ ਫਿਰ ਮੈਗਜ਼ੀਨ ਦੇ ਰੂਪ ਵਿਚ ਆ ਗਿਆ ਹੈ ਅਤੇ ਹਫ਼ਤਾਵਾਰ ਦੀ ਬਜਾਏ 84 ਪੰਨਿਆਂ ਦਾ ਪੰਦਰਵਾੜਾ ਐਡੀਸ਼ਨ ਹੋਵੇਗਾ।