ਕੋਰੀਆ ਓਪਨ ਦੇ ਖ਼ਿਤਾਬ ਤੋਂ ਇਕ ਕਦਮ ਦੂਰ ਸਿੰਧੂ
Published : Sep 16, 2017, 10:40 pm IST
Updated : Sep 16, 2017, 5:10 pm IST
SHARE ARTICLE

ਸੋਲ, 16 ਸਤੰਬਰ: ਉਲਪਿੰਕ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਕੋਰੀਆ ਓਪਨ ਸੁਪਰ ਸੀਰੀਜ਼ ਦੇ ਅੱਜ ਖੇਡੇ ਗਏ ਸੈਮੀਫ਼ਾਈਨਲ ਵਿਚ ਚੀਨ ਦੀ ਹੀ ਬਿੰਗਜਿਆਊ ਨੂੰ ਹਰਾ ਕੇ ਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰ ਲਈ। ਕੋਰੀਆ ਓਪਨ ਦਾ ਫ਼ਾਈਨਲ ਕਲ ਐਤਵਾਰ ਨੂੰ ਪੀ.ਵੀ. ਸਿੰਧੂ ਅਤੇ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਵਿਚਾਲੇ ਖੇਡਿਆ ਜਾਵੇਗਾ।
ਸਿੰਧੂ ਨੇ ਇਕ ਘੰਟਾ ਛੇ ਮਿੰਟ ਚਲੇ ਮੁਕਾਬਲੇ ਵਿਚ ਚੀਨੀ ਦੀ ਖਿਡਾਰਨ ਨੂੰ 21-10, 17-21, 21-16 ਨਾਲ ਹਰਾਇਆ। ਪਿਛਲੇ ਸਾਲ ਚੀਨ ਸੁਪਰ ਸੀਰੀਜ਼ ਪ੍ਰੀਮੀਅਰ, ਇੰਡੀਆ ਸੁਪਰ ਸੀਰੀਜ਼ ਅਤੇ ਸਈਅਦ ਮੋਦੀ ਗ੍ਰੈਂਡ ਪ੍ਰਿਕਸ ਗੋਲਡ ਦੇ ਮੁਕਾਬਲੇ ਜਿੱਤਣ
ਵਾਲੀ ਦੁਨੀਆਂ ਦੀ ਚਾਰ ਨੰਬਰ ਖਿਡਾਰਨ ਸਿੰਧੂ ਇਕ ਹੋਰ ਖ਼ਿਤਾਬ ਜਿੱਤਣ ਤੋਂ ਸਿਰਫ਼ ਇਕ ਕਦਮ ਦੂਰ ਹੈ।  (ਪੀ.ਟੀ.ਆਈ.)
ਅੱਜ ਹੋਏ ਮੁਕਾਬਲੇ ਵਿਚ ਭਾਵੇਂ ਸਿੰਧੂ ਨੇ ਸ਼ੁਰੂ ਵਿਚ ਕੁੱਝ ਗ਼ਲਤੀਆਂ ਕੀਤੀਆਂ ਪਰ ਛੇਤੀ ਹੀ ਅਪਣੀ ਗ਼ਲਤੀਆਂ ਨੂੰ ਸੁਧਾਰਿਆ ਅਤੇ ਮੈਚ ਵਿਚ ਜਿੱਤ ਪ੍ਰਾਪਤ ਕੀਤੀ।
ਕੋਰੀਆ ਓਪਨ ਦੇ ਫ਼ਾਈਨਲ ਵਿਚ ਪੁੱਜੀ ਜਾਪਾਨ ਦੀ ਖਿਡਾਰਨ ਨੇ ਦੁਨੀਆਂ ਦੀ ਨੰਬਰ ਦੋ ਖਿਡਾਰਨ ਐਕਨੇ ਯਾਮਾਗੁਚੀ ਨੂੰ 21-17, 21-18 ਨਾਲ ਹਰਾਇਆ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement