ਮਹਿਲਾ ਹਾਕੀ: ਆਸਟਰੇਲੀਆ ਹਾਕੀ ਲੀਗ ਲਈ ਭਾਰਤ ਦੀ ਏ ਟੀਮ ਘੋਸ਼ਿਤ
Published : Sep 19, 2017, 5:33 pm IST
Updated : Sep 19, 2017, 12:03 pm IST
SHARE ARTICLE

ਹਾਕੀ ਇੰਡੀਆ ਨੇ ਅੱਜ 18 ਮੈਂਬਰੀ ਭਾਰਤ ਏ ਮਹਿਲਾ ਟੀਮ ਦਾ ਐਲਾਨ ਕੀਤਾ ਹੈ ਜੋ ਕਿ ਆਸਟਰੇਲੀਆ ਹਾਕੀ ਲੀਗ (ਏ.ਐੱਚ.ਐੱਲ.) 2017 'ਚ ਹਿੱਸਾ ਲਏਗੀ। ਦੱਸ ਦਈਏ ਕਿ ਏ.ਐੱਚ.ਐੱਲ. ਦੀ ਸ਼ੁਰੂਆਤ 28 ਸਤੰਬਰ ਤੋਂ ਹੋਵੇਗੀ।

ਟੀਮ ਦੀ ਕਪਤਾਨੀ ਪ੍ਰੀਤੀ ਦੁਬੇ ਨੂੰ ਸੌਂਪੀ ਗਈ ਹੈ ਜਦਕਿ ਉਦਿਤਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ 'ਚ ਗੋਲਕੀਪਰ ਦੇ ਰੂਪ 'ਚ ਦਿਵਿਆ ਥੇਪੇ ਖਰੀਬਾਮ ਨੂੰ ਸ਼ਾਮਿਲ ਕੀਤਾ ਗਿਆ ਹੈ ਜਦਕਿ ਨੀਲੂ ਦਾਦੀਆ, ਅਸ਼ਮਿਤਾ ਬਾਰਲਾ, ਪ੍ਰਿਯੰਕਾ, ਸੁਮਨ ਦੇਵੀ ਥੋਡਮ ਅਤੇ ਸਲੀਮਾ ਟੇਟੇ ਡਿਫੈਂਡਰ ਦੀ ਭੂਮਿਕਾ ਨਿਭਾਉਣਗੀਆਂ। ਮਿਡਫੀਲਡਰ ਦੀ ਜ਼ਿੰਮੇਵਾਰੀ ਉਦਿਤਾ, ਇਸ਼ੀਕਾ ਚੌਧਰੀ, ਮਹਿਮਾ ਚੌਧਰੀ, ਗਗਨਦੀਪ ਕੌਰ, ਨੀਲਾਂਜਲੀ ਰਾਏ ਅਤੇ ਮਾਰੀਆਨਾ ਕੁਜੂਰ ਦੇ ਮੋਢਿਆਂ 'ਤੇ ਹੋਵੇਗੀ ਜਦਕਿ ਫਾਰਵਰਡ ਲਾਈਨ 'ਚ ਕਪਤਾਨ ਪ੍ਰੀਤੀ, ਸੰਗੀਤਾ ਕੁਮਾਰੀ, ਜਿਓਤੀ, ਨਵਪ੍ਰੀਤ ਕੌਰ ਅਤੇ ਮੁਮਤਾਜ ਖਾਨ ਨੂੰ ਜਗ੍ਹਾ ਮਿਲੀ ਹੈ। 



ਭਾਰਤ ਏ ਮਹਿਲਾ ਟੀਮ ਪਹਿਲੀ ਵਾਰ ਏ.ਐੱਚ.ਐੱਲ. (ਮਹਿਲਾ) 'ਚ ਹਿੱਸਾ ਲਏਗੀ। ਟੂਰਨਾਮੈਂਟ 'ਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਪੰਜ-ਪੰਜ ਟੀਮਾਂ ਦੇ ਪੂਲ 'ਚ ਵੰਡਿਆ ਜਾਵੇਗਾ। ਭਾਰਤ ਏ ਤੋਂ ਇਲਾਵਾ ਸਾਬਕਾ ਚੈਂਪੀਅਨ ਕਵੀਂਸਲੈਂਡ, ਵਿਕਟੋਰੀਆ, ਨਾਰਦਨ ਟੈਰੀਟਰੀ, ਦੱਖਣੀ ਆਸਟਰੇਲੀਆ, ਪੱਛਮੀ ਆਸਟਰੇਲੀਆ, ਨਿਊ ਸਾਊਥ ਵੇਲਸ, ਤਸਮਾਨੀਆ, ਆਸਟਰੇਲੀਆ ਕੈਪੀਟਲ ਟੈਰੀਟਰੀ ਅਤੇ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ। ਭਾਰਤੀ ਜੂਨੀਅਰ ਮਹਿਲਾ ਟੀਮ ਦੇ ਕੋਚ ਬਲਜੀਤ ਸੈਨੀ ਭਾਰਤ ਏ ਨੂੰ ਏ.ਐੱਫ.ਐੱਲ. ਦੇ ਦੌਰਾਨ ਕੋਚਿੰਗ ਦੇਣਗੇ।

ਮਹਿਲਾ ਹਾਕੀ ਟੀਮ ਨੇ ਹੁਣੇ ਹੀ ਹਾਲ ‘ਚ ਕੀਤਾ ਸੀ ਇਹ ਕਮਾਲ


ਦੱਸ ਦਈਏ ਕਿ ਬੈਲਜੀਅਮ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਪਹਿਲਾ ਮੰਗਲਵਾਰ ਨੂੰ ਖੇਡਿਆ ਸੀ। ਇਸ ਮੈਚ ‘ਚ ਉਹ ਬੈਲਜੀਅਮ ਦੀ ਜੂਨੀਅਰ ਪੁਰਸ਼ ਟੀਮ ਦੇ ਖਿਲਾਫ ਖੇਡੀ ਭਾਰਤੀ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਦੀ ਪੁਰਸ਼ਾਂ ਦੀ ਜੂਨੀਅਰ ਟੀਮ ਨਾਲ 2-2 ਨਾਲ ਡਰਾਅ ਖੇਡਿਆ। ਭਾਰਤੀ ਮਹਿਲਾ ਹਾਕੀ ਟੀਮ ਨੇ ਕੜੇ ਮੁਕਾਬਲੇ ‘ਚ ਬੈਲਜੀਅਮ ਦੀ ਜੂਨੀਅਰ ਪੁਰਸ਼ ਟੀਮ ਦੇ ਖਿਲਾਫ 2-2 ਨਾਲ ਡਰਾਅ ਖੇਡਿਆ। ਇਸ ਤਰ੍ਹਾਂ ਭਾਰਤੀ ਮਹਿਲਾ ਟੀਮ ਹੁਣ ਮੁਕਾਬਲਾ ਜਿੱਤਣ ਦੇ ਲਈ ਕੂਚ ਕਰੇਗੀ।
 

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement