ਮੇਰੀ ਪਤਨੀ ਲਈ ਵਿਆਹ ਦੀ ਵਰ੍ਹੇਗੰਢ ਦਾ ਤੋਹਫਾ 'ਦੋਹਰਾ ਸੈਂਕੜਾ' : ਰੋਹਿਤ
Published : Dec 14, 2017, 8:32 am IST
Updated : Dec 14, 2017, 3:02 am IST
SHARE ARTICLE

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਵਿਆਹ ਦੀ ਦੂਸਰੀ ਵਰ੍ਹੇਗੰਢ 'ਤੇ ਲਗਾਏ ਗਏ ਵਨ ਡੇ ਕੌਮਾਂਤਰੀ ਕ੍ਰਿਕਟ 'ਚ ਆਪਣੇ ਤੀਜੇ ਦੋਹਰੇ ਸੈਂਕੜੇ ਨੂੰ ਆਪਣੀ ਪਤਨੀ ਰਿਤਿਕਾ ਸਜਦੇਹ ਦੇ ਨਾਂ ਕੀਤਾ। ਰਿਤਿਕਾ ਵੀ ਉਸਦਾ ਹੌਸਲਾ ਵਧਾਉਣ ਲਈ ਮੋਹਾਲੀ ਮੈਚ ਦੇਖਣ ਆਈ ਸੀ। ਰੋਹਿਤ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਖਾਸ ਦਿਨ 'ਤੇ ਮੇਰੀ ਪਤਨੀ ਮੇਰੇ ਨਾਲ ਸੀ। ਮੈਂ ਜਾਣਦਾ ਹਾਂ ਕਿ ਉਸ ਨੂੰ ਮੇਰੇ ਵਲੋਂ ਦਿੱਤਾ ਇਹ ਖਾਸ ਤੋਹਫਾ ਦਿੱਤਾ ਪਸੰਦ ਆਵੇਗਾ। ਇਹ ਸਾਡੀ ਦੂਸਰੀ ਵਰ੍ਹੇਗੰਢ ਹੈ ਪਰ ਮਹੱਤਵਪੂਰਨ ਇਹ ਵੀ ਹੈ ਕਿ ਅਸੀਂ ਜਿੱਤ ਦਰਜ ਕੀਤੀ। ਰੋਹਿਤ ਨੇ ਕਿਹਾ ਕਿ ਅਸੀਂ ਮੈਦਾਨ 'ਤੇ ਵਧੀਆ ਪ੍ਰਦਰਸ਼ਨ ਕਰਨਾ ਸੀ। ਹੁਣ ਸਾਡੀਆਂ ਨਜ਼ਰਾਂ ਤੀਜੇ ਵਨਡੇ 'ਤੇ ਟਿਕੀਆਂ ਹਨ।  


ਕਪਤਾਨ ਨੇ ਕਿਹਾ ਮੈਂ ਪਹਿਲੇ 100 ਦੌੜਾਂ ਬਹੁਤ ਦੇਰ 'ਚ ਪੂਰੀਆਂ ਕੀਤੀਆਂ। ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਇੱਥੇ ਤਕ ਨਹੀਂ ਕਰਾਂਗਾ ਤੇ ਮੈਂ ਅੱਗੇ ਵੀ ਖੇਡਣਾ ਹੈ। ਮੈਂ ਮੈਚ ਦੇ ਹਾਲਾਤ ਨੂੰ ਦੇਖਦੇ ਹੋਏ ਗੇਂਦ ਦੀ ਲਾਈਨ 'ਚ ਹੀ ਸ਼ਾਟ ਲਗਾਏ। ਮੈਂ ਪਿਛਲੇ ਦੋਹਰੇ ਸੈਂਕੜੇ 'ਚ ਵੀ ਮਾਈਡਸੇਟ ਦੇ ਨਾਲ ਬੱਲੇਬਾਜ਼ੀ ਕੀਤੀ ਸੀ। 30 ਸਾਲਾ ਬੱਲੇਬਾਜ਼ ਰੋਹਿਤ ਨੇ ਇਸ ਦੇ ਨਾਲ ਹੀ ਆਪਣੇ ਵਨ ਡੇ ਕੌਮਾਂਤਰੀ ਕਰੀਅਰ ਦਾ ਤੀਸਰਾ ਵੱਡਾ ਸਕੋਰ ਵੀ ਬਣਾ ਦਿੱਤਾ।


ਰੋਹਿਤ ਨੇ ਆਪਣੇ ਵਨ ਡੇ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾਇਆ। ਕੌਮਾਂਤਰੀ ਵਨ ਡੇ ਕ੍ਰਿਕਟ 'ਚ 3 ਵਾਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਨਵੰਬਰ 2013 ਨੂੰ ਆਸਟਰੇਲੀਆ ਖਿਲਾਫ 209, ਜਦਕਿ 13 ਨਵੰਬਰ 2014 ਨੂੰ ਸ਼੍ਰੀਲੰਕਾ ਖਿਲਾਫ 264 ਦੌੜਾਂ ਦੀ ਪਾਰੀ ਖੇਡੀ ਸੀ।


SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement