ਮੁੰਬਈ ਦੇ ਰਿਸ਼ਭ ਨੇ ਸ੍ਰੀਲੰਕਾ 'ਚ ਸ਼ਤਰੰਜ ਟੂਰਨਾਮੈਂਟ 'ਚ ਦੋ ਕਾਂਸੀ ਦੇ ਤਮਗ਼ੇ ਜਿੱਤੇ
Published : Sep 13, 2017, 10:53 pm IST
Updated : Sep 13, 2017, 5:23 pm IST
SHARE ARTICLE



ਮੁੰਬਈ, 13 ਸਤੰਬਰ: ਮੁੰਬਈ ਦੇ ਰਿਸ਼ਭ ਸ਼ਾਹ ਨੇ ਸ੍ਰੀਲੰਕਾ 'ਚ ਸਮਾਪਤ ਹੋਈ ਦੂਜੀ ਪੱਛਮ ਏਸ਼ੀਆ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-14 ਰੈਪਿਡ ਅਤੇ ਬਿਲਟਜ਼ ਫਾਰਮੇਟ 'ਚ ਦੋ ਕਾਂਸੀ ਦੇ ਤਮਗ਼ੇ ਜਿੱਤੇ ਹਨ। ਤੀਜੀ ਰੈਕਿੰਗ 'ਤੇ ਕਾਬਜ਼ ਰਿਸ਼ਭ (ਈ.ਐਲ.ਓ. ਰੇਟਿੰਗ 1,667 ਅੰਕ) ਨੇ ਸ਼ੁਰੂਆਤੀ ਦੌਰ 'ਚ ਸ੍ਰੀਲੰਕਾ ਦੇ ਅਲਵਾਲਾ ਏ.ਡੀ. ਹਸੰਜਾ ਵਿਰੁਧ ਜਿੱਤੇ ਨਾਲ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਇਸ 14 ਸਾਲਾ ਖਿਡਾਰੀ ਨੇ ਚੰਗਾ ਪ੍ਰਦਰਸ਼ਨ ਜਾਰੀ ਰਖਿਆ ਪਰ ਉਹ ਬੰਗਲਾਦੇਸ਼ ਦੇ ਟਾਪ ਰੈਕਿੰਗ ਦੇ ਐਫ਼.ਐਮ. ਮੁਹੰਮਦ ਫ਼ਹਿਦ ਰਹਿਮਾਨ (ਈ.ਐਲ.ਓ. ਰੇਟਿੰਗ 2,153 ਅੰਕ) ਤੋਂ ਹਾਰ ਗਏ ਅਤੇ ਦੋ ਡ੍ਰਾਅ ਨੇ ਉਨ੍ਹਾਂ ਦੀ ਸੋਨ ਤਮਗ਼ਾ ਜਿੱਤਣ ਦੀ ਉਮੀਦ ਤੋੜ ਦਿਤੀ। ਫਿਰ ਵੀ ਦਰਸ਼ਭ ਸੱਤ 'ਚੋਂ ਪੰਜ ਅੰਕ ਲੈਣ 'ਚ ਸਫ਼ਲ ਰਹੇ ਪਰ ਇਸ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਬਿਲਟਜ਼ ਫਾਰਮੇਟ 'ਚ ਉਹ ਸਿਰਫ਼ 4.5 ਅੰਕ ਹੀ ਪ੍ਰਾਪਤ ਕਰ ਸਕਿਆ ਪਰ ਫਿਰ ਵੀ ਉਹ ਕਾਂਸੀ ਦਾ ਤਮਗ਼ਾ ਦੇ ਹੱਕਦਾਰ ਰਹੇ।

ਉਨ੍ਹਾਂ ਕਿਹਾ ਕਿ ਦੇਸ਼ ਦੀ ਅਗਵਾਈ ਕਰਨਾ ਅਤੇ ਤਮਗ਼ੇ ਜਿੱਤਣਾ ਮਾਣ ਦੀ ਗੱਲ ਹੈ। ਵਿਸ਼ਵ ਸ਼ਤਰੰਜ ਖ਼ਿਤਾਬ ਜਿੱਤਣਾ ਮੇਰਾ ਟੀਚਾ ਹੈ। ਸ੍ਰੀਲੰਕਾ ਦੇ ਉਮੀਦਵਾਰ ਮਾਸਟਰ ਜੀ.ਐਮ. ਐਚ ਤਿਲਕਰਤਨੇ ਨੇ ਛੇ ਅੰਕਾਂ ਨਾਲ ਸੋਨੇ ਦਾ ਤਮਗ਼ਾ, ਜਦੋਂ ਕਿ ਬੰਗਲਾਦੇਸ਼ ਦੇ ਫਹਿਦ ਰਮਾਨ ਨੇ 5.5 ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਬਿਲਟਜ਼ ਫਾਰਮੇਟ ਦਾ ਸੋਨ ਰਹਿਮਾਨ ਅਤੇ ਚਾਂਦੀ ਤਿਲਕਰਤਨੇ ਨੇ ਪ੍ਰਾਪਤ ਕੀਤਾ।  
(ਭਾਸ਼ਾ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement