ਮੁੰਬਈ ਦੇ ਰਿਸ਼ਭ ਸ਼ਾਹ ਨੇ ਸ਼ਤਰੰਜ ਚੈਂਪੀਅਨਸ਼ਿਪ 'ਚ 2 ਕਾਂਸੀ ਤਮਗੇ ਜਿੱਤੇ
Published : Sep 13, 2017, 5:33 pm IST
Updated : Sep 13, 2017, 12:03 pm IST
SHARE ARTICLE

ਮੁੰਬਈ ਦੇ ਰਿਸ਼ਭ ਸ਼ਾਹ ਨੇ ਸ਼੍ਰੀਲੰਕਾ ਵਿੱਚ ਖਤਮ ਹੋਈ ਦੂਜੀ ਪੱਛਮੀ ਏਸ਼ੀਆ ਯੁਵਾ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-14 ਰੈਪਿਡ ਅਤੇ ਬਲਿਟਜ਼ ਫਾਰਮੈਟ 'ਚ 2 ਕਾਂਸੀ ਤਮਗੇ ਆਪਣੀ ਝੋਲੀ 'ਚ ਪਾਏ। ਤੀਜੀ ਰੈਂਕਿੰਗ 'ਤੇ ਕਾਬਜ ਰਿਸ਼ਭ (ਈ.ਐੱਲ.ਓ. ਰੇਟਿੰਗ 1,667 ਅੰਕ) ਨੇ ਸ਼ੁਰੂਆਤੀ ਦੌਰ 'ਚ ਸ਼੍ਰੀਲੰਕਾ ਦੇ ਅਲਵਾਲਾ ਏ.ਡੀ. ਹਸੰਜਾਦੇ ਖਿਲਾਫ ਜਿੱਤ ਨਾਲ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਇਸ 14 ਸਾਲਾ ਖਿਡਾਰੀ ਨੇ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਪਰ ਉਹ ਬੰਗਲਾਦੇਸ਼ ਦੇ ਚੋਟੀ ਦੀ ਰੈਂਕਿੰਗ ਦੇ ਐੱਫ.ਐੱਮ. ਮੁਹੰਮਦ ਫਦਹ ਰਹਿਮਾਨ (ਈ.ਐੱਲ.ਓ. ਰੇਟਿੰਗ 2,153 ਅੰਕ) ਤੋਂ ਹਾਰ ਗਏ ਅਤੇ ਦੋ ਡਰਾਅ ਨੇ ਉਨ੍ਹਾਂ ਦੀ ਸੋਨੇ ਦੇ ਤਮਗੇ ਜਿੱਤਣ ਦੀ ਉਮੀਦ ਤੋੜ ਦਿੱਤੀ। 



ਫਿਰ ਵੀ ਰਿਸ਼ਭ 7 'ਚੋਂ 5 ਅੰਕ ਜੁਟਾਉਣ 'ਚ ਸਫਲ ਰਹੇ ਪਰ ਇਸ ਨਾਲ ਉਨ੍ਹਾਂ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਬਲਿਟਜ਼ ਫਾਰਮੈਟ 'ਚ ਉਹ ਸਿਰਫ 4.5 ਅੰਕ ਹੀ ਹਾਸਲ ਕਰ ਸਕੇ ਪਰ ਫਿਰ ਵੀ ਉਹ ਕਾਂਸੀ ਤਮਗੇ ਦੇ ਹੱਕਦਾਰ ਰਹੇ। ਉਨ੍ਹਾਂ ਕਿਹਾ, ''ਦੇਸ਼ ਦੀ ਨੁਮਾਇੰਦਗੀ ਕਰਨਾ ਅਤੇ ਤਮਗਾ ਜਿੱਤਣਾ ਸਨਮਾਨ ਦੀ ਗੱਲ ਹੈ। 

ਵਿਸ਼ਵ ਸ਼ਤਰੰਜ ਖਿਤਾਬ ਜਿੱਤਣਾ ਮੇਰਾ ਟੀਚਾ ਹੈ।'' ਸ਼੍ਰੀਲੰਕਾ ਦੇ ਕੈਂਡੀਡੇਟ ਮਾਸਟਰ ਜੀ.ਐੱਮ.ਐੱਚ. ਤਿਲਕਰਤਨੇ ਨੇ 6 ਅੰਕ ਨਾਲ ਸੋਨ ਜਦਕਿ ਬੰਗਲਾਦੇਸ਼ ਦੇ ਫਹਦ ਰਹਿਮਾਨ ਨੇ 5.5 ਅੰਕ ਨਾਲ ਚਾਂਦੀ ਦਾ ਤਮਗਾ ਜਿੱਤਿਆ। ਬਲਿਟਜ਼ ਫਾਰਮੈਟ ਦਾ ਸੋਨ ਤਮਗਾ ਰਹਿਮਾਨ ਨੇ ਅਤੇ ਚਾਂਦੀ ਤਿਲਕਰਤਨੇ ਨੇ ਪ੍ਰਾਪਤ ਕੀਤਾ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement