Mysore Fashion Week 2017: ਜਦ ਰੈਂਪ 'ਤੇ ਉਤਰੀ ਹਰਮਨਪ੍ਰੀਤ ਕੌਰ...
Published : Sep 19, 2017, 5:09 pm IST
Updated : Sep 19, 2017, 11:39 am IST
SHARE ARTICLE

ਮੈਸੂਰ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ ਮੈਸੂਰ ਫੈਸ਼ਨ ਵੀਕ-2017 'ਚ ਐਤਵਾਰ ਨੂੰ ਰੈਂਪ 'ਤੇ ਉਤਰੀ। ਉਹ ਇਸ ਸ਼ੋਅ 'ਚ ਡਿਜ਼ਾਈਨਰ ਅਰਚਨਾ ਕੋਚਰ ਦੇ ਲਈ ਰੈਂਪ 'ਤੇ ਉਤਰੀ। ਇਸ ਸ਼ੋਅ ਦੇ ਲਈ ਹਰਮਨਪ੍ਰੀਤ ਕੌਰ ਨੇ ਅਰਚਨਾ ਵੱਲੋਂ ਡਿਜ਼ਾਈਨ ਕੀਤਾ ਗਿਆ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਅਤੇ ਉਹ ਪਹਿਲੀ ਵਾਰੀ ਰੈਂਪ 'ਤੇ ਚਲਦੀ ਹੋਈ ਕਾਫੀ ਘਬਰਾਈ ਹੋਈ ਨਜ਼ਰ ਆ ਰਹੀ ਸੀ ਪਰ ਉਸ ਦੇ ਚਿਹਰੇ 'ਤੇ ਸੋਹਣੀ ਮੁਸਕਾਨ ਨੇ ਸ਼ੋਅ 'ਚ ਮੌਜੂਦ ਸਾਰੇ ਲੋਕਾਂ ਨੂੰ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਮਜਬੂਰ ਕਰ ਦਿੱਤਾ।

ਹਰਮਨਪ੍ਰੀਤ ਨੇ ਇਸ ਮੌਕੇ 'ਤੇ ਕਿਹਾ, ਮੈਂ ਪਹਿਲੀ ਵਾਰ ਰੈਂਪ 'ਤੇ ਉਤਰ ਰਹੀ ਸੀ ਅਤੇ ਇਸ ਲਈ, ਕਾਫੀ ਘਬਰਾਈ ਹੋਈ ਸੀ। ਕੁੱਝ ਨਵਾਂ ਅਤੇ ਅਲੱਗ ਕਰਨ ਦੇ ਲਈ ਹੀ ਮੈਂ ਸੋਚਿਆ ਕਿ ਕਿਉਂ ਨਾ ਰੈਂਪ 'ਤੇ ਉਤਰਿਆ ਜਾਵੇ।


ਮੋਹਕ ਅੰਦਾਜ 'ਚ ਜਿਸ ਸਮੇਂ ਹਰਮਨਪ੍ਰੀਤ ਨੇ ਰੈਂਪ ਉੱਤੇ ਕੈਟਵਾਕ ਕੀਤਾ ਤਾਂ ਹਰ ਕਿਸੇ ਦੀ ਨੇ ਆਪਣੇ ਦਿਲ ਉੱਤੇ ਹੱਥ ਰੱਖ ਲਿਆ, ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਮੈਦਾਨ ਉੱਤੇ ਬਾਲਰਾਂ ਦੇ ਛੱਕੇ ਛੁਡਾਉਣ ਵਾਲੀ ਹਰਮਨਪ੍ਰੀਤ ਇਸ ਤਰ੍ਹਾਂ ਨਾਲ ਕੈਟਵਾਕ ਵੀ ਕਰ ਸਕਦੀ ਹੈ।

ਮੈਂ ਪਹਿਲੀ ਵਾਰ ਰੈਂਪ ਉੱਤੇ ਉਤਰ ਰਹੀ ਸੀ ਆਪਣੇ ਕੈਟਵਾਕ ਦੇ ਅਨੁਭਵ ਨੂੰ ਮੀਡੀਆ ਨਾਲ ਸ਼ੇਅਰ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ ਕਿ ਮੈਂ ਪਹਿਲੀ ਵਾਰ ਰੈਂਪ ਉੱਤੇ ਉਤਰ ਰਹੀ ਸੀ ਅਤੇ ਇਸ ਲਈ, ਕਾਫ਼ੀ ਘਬਰਾਈ ਹੋਈ ਸੀ ਪਰ ਮੇਰਾ ਪਹਿਲਾ ਅਨੁਭਵ ਕਾਫ਼ੀ ਵਧੀਆ ਰਿਹਾ, ਮੈਂ ਇਸਨੂੰ ਕਦੇ ਵੀ ਭੁੱਲ ਨਹੀਂ ਸਕਦੀ।

ਪੰਜਾਬ ਪੁਲਿਸ 'ਚ ਡੀਐਸਪੀ 


- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪਕਪਤਾਨ ਹਰਮਨਪ੍ਰੀਤ ਕੌਰ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਪਦ ਉੱਤੇ ਨਿਯੁਕਤ ਹੈ।
- ਹਰਮਨਪ੍ਰੀਤ ਨੂੰ ਇਹ ਪਦ ਵਿਸ਼ਵਕੱਪ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਸਨਮਾਨ ਦੇ ਤੌਰ ਉੱਤੇ ਦਿੱਤਾ ਗਿਆ ਹੈ।

ਜ਼ਿਕਰੇਯੋਗ ਹੈ ਕਿ ਹਰਮਨਪ੍ਰੀਤ ਨੇ ਇਸੇ ਸਾਲ ਇੰਗਲੈਂਡ 'ਚ ਆਯੋਜਿਤ ਮਹਿਲਾ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਦੇ ਖਿਲਾਫ ਤੂਫਾਨੀ ਸੈਂਕੜੇ ਵਾਲੀ ਪਾਰੀ ਖੇਡੀ ਸੀ।


ਸਹਿਵਾਗ ਦੀ ਮੁਰੀਦ ਹਰਮਨਪ੍ਰੀਤ ਭਾਰਤ ਮਾਂ ਦਾ ਸੀਨਾ ਗਰਵ ਨਾਲ ਚੌੜਾ ਕਰਨ ਵਾਲੀ ਕ੍ਰਿਕਟਰ ਹਰਮਨਪ੍ਰੀਤ ਕੌਰ ਟੀਮ ਇੰਡੀਆ (ਮੇਲ) ਦੇ ਕੈਪਟਨ ਵਿਰਾਟ ਕੋਹਲੀ ਦੀ ਤਰ੍ਹਾਂ ਕਾਫ਼ੀ ਪਹਿਲਕਾਰ ਹਨ। ਇਹ ਕਹਿਣਾ ਸਾਡਾ ਨਹੀਂ ਸਗੋਂ ਹਰਮਨਪ੍ਰੀਤ ਦੀ ਭੈਣ ਹੇਮਜੀਤ ਕੌਰ ਦਾ ਹੈ। ਜਿਨ੍ਹਾਂ ਨੇ ਇਹ ਵੀ ਦੱਸਿਆ ਕਿ ਹਰਮਨਪ੍ਰੀਤ ਦੇ, ਭਾਰਤ ਦੇ ਸਾਬਕਾ ਵਿਸਫੋਟਕ ਬੱਲੇਬਾਜ ਵੀਰੇਂਦਰ ਸਹਿਵਾਗ , ਫੇਵਰਟ ਪਲੇਅਰ ਹਨ ਅਤੇ ਇਸ ਕਾਰਨ ਉਹ ਵੀ ਸਹਿਵਾਗ ਦੀ ਤਰ੍ਹਾਂ ਵਿਸਫੋਟਕ ਬੈਟਿੰਗ ਕਰਨਾ ਪਸੰਦ ਕਰਦੀ ਹੈ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement