ਨੰਬਰ ਇਕ ਬਣਿਆ ਵਿਰਾਟ
Published : Oct 30, 2017, 11:34 pm IST
Updated : Oct 30, 2017, 6:04 pm IST
SHARE ARTICLE

ਦੁਬਈ, 30 ਅਕਤੂਬਰ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਇਕ ਦਿਨਾ ਰੈਂਕਿੰਗ ਵਿਚ ਅਪਣੇ ਜੀਵਨ ਦੇ ਸਰਵੋਤਮ ਰੇਟਿੰਗ ਅੰਕਾਂ ਨਾਲ ਅੱਜ ਇਕ ਵਾਰ ਫਿਰ ਚੋਟੀ 'ਤੇ ਪਹੁੰਚ ਗਏ। ਇਸ ਦੌਰਾਨ ਉਹ ਰੇਟਿੰਗ ਅੰਕਾਂ ਦੇ ਮਾਮਲੇ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਸੱਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਭਾਰਤੀ ਹੋ ਗਏ ਹਨ।
ਕੋਹਲੀ ਨੰਬਰ ਇਕ ਰੈਂਕਿੰਗ ਦਖਣੀ ਅਫ਼ਰੀਕਾ ਦੇ ਏ.ਬੀ. ਡਿਵੀਲੀਅਰਸ ਤੋਂ ਗੁਆਉਣ ਦੇ 10 ਦਿਨਾਂ ਦੇ ਬਾਅਦ ਇਕ ਵਾਰ ਫਿਰ ਚੋਟੀ 'ਤੇ ਕਾਬਜ਼ ਹੋ ਗਏ ਹਨ। ਦਿੱਲੀ ਦਾ ਇਹ 28 ਸਾਲਾ ਬੱਲੇਬਾਜ਼ ਨਿਊਜ਼ੀਲੈਂਡ ਵਿਰੁਧ ਬੀਤੇ ਦਿਨੀਂ ਖ਼ਤਮ ਹੋਈ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਵਿਚ ਬਣਾਏ 263 ਦੌੜਾਂ ਦੇ ਦਮ 'ਤੇ 889 ਰੇਟਿੰਗ ਅੰਕਾਂ ਤਕ ਪਹੁੰਚ ਗਿਆ ਜੋ ਕਿਸੇ ਵੀ ਭਾਰਤੀ ਬੱਲੇਬਾਜ਼ ਲਈ ਸੱਭ ਤੋਂ ਜ਼ਿਆਦਾ ਹੈ। ਇਸ ਸੀਰੀਜ਼ ਨੂੰ ਭਾਰਤ ਨੇ 2-1 ਨਾਲ ਅਪਣੇ ਨਾਂਅ ਕੀਤਾ ਹੈ।


ਆਈ.ਸੀ.ਸੀ. ਦੇ ਬਿਆਨ ਵਿਚ ਕਿਹਾ ਗਿਆ ਕਿ ਇਸ ਤੋਂ ਪਹਿਲਾਂ 1998 ਵਿਚ ਤੇਂਦੁਲਕਰ ਅਤੇ ਇਸ ਸਾਲ ਵਿਰਾਟ ਕੋਹਲੀ 887 ਅੰਕਾਂ ਨਾਲ ਸੱਭ ਤੋਂ ਜ਼ਿਆਦਾ ਰੇਟਿੰਗ ਅੰਕ ਵਾਲੇ ਭਾਰਤੀ ਬੱਲੇਬਾਜ਼ ਸਨ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲੜੀ ਵਿਚ 174 ਦੌੜਾਂ ਬਣਾਉਣ ਨਾਲ ਕਰੀਅਰ ਦੇ ਸਰਵੋਤਮ 799 ਅੰਕਾਂ ਤਕ ਪਹੁੰਚੇ, ਹਾਲਾਂਕਿ ਉਨ੍ਹਾਂ ਦੀ ਰੈਂਕਿੰਗ ਵਿਚ ਕੋਈ ਸੁਧਾਰ ਨਹੀਂ ਹੋਇਆ ਅਤੇ ਉਹ 7ਵੇਂ ਨੰਬਰ 'ਤੇ ਬਣੇ ਹੋਏ ਹਨ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤਾਜ਼ਾ ਰੈਂਕਿੰਗ ਵਿਚ ਇਕ ਸਥਾਨ ਦੇ ਸੁਧਾਰ ਨਾਲ 11ਵੇਂ ਸਥਾਨ 'ਤੇ ਆ ਗਏ ਹਨ। ਗੇਂਦਬਾਜ਼Â ਵਿਚ ਪਾਕਿਸਤਾਨ ਦੇ ਹਸਨ ਅਲੀ ਪਹਿਲੇ ਸਥਾਨ 'ਤੇ ਬਣੇ ਹੋਏ ਹਨ ਜਦਕਿ ਨਿਊਜ਼ੀਲੈਂਡ ਸੀਰੀਜ਼ ਵਿਚ 6 ਵਿਕਟਾਂ ਲੈਣ ਵਾਲੇ ਜਸਪ੍ਰੀਤ ਬੁਮਰਾਹ ਰੈਂਕਿੰਗ ਵਿਚ ਕਰੀਅਰ ਦੇ ਸਰਵੋਤਮ ਤੀਜੇ ਸਥਾਨ 'ਤੇ ਪਹੁੰਚ ਗਏ।  
(ਪੀ.ਟੀ.ਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement