ਨਾਗਪੁਰ ਟੈਸਟ: ਸ੍ਰੀਲੰਕਾ ਦੀ ਪਹਿਲੀ ਪਾਰੀ 205 ਦੌੜਾਂ 'ਤੇ ਸਿਮਟੀ
Published : Nov 24, 2017, 11:42 pm IST
Updated : Nov 24, 2017, 6:12 pm IST
SHARE ARTICLE

ਕਲਕੱਤਾ, 24 ਨਵੰਬਰ: ਨਾਗਪੁਰ ਟੈਸਟ 'ਚ ਭਾਰਤੀ ਟੀਮ ਦੀ ਸਥਿਤੀ ਮਜ਼ਬੂਤ ਹੈ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੇ ਟੈਸਟ ਦੇ ਪਹਿਲੇ ਦਿਨ ਸ੍ਰੀਲੰਕਾ ਟੀਮ ਨੂੰ 79.1 ਓਵਰਾਂ 'ਚ 205 ਦੌੜਾਂ 'ਤੇ ਆਲ-ਆਊਟ ਕਰ ਦਿਤਾ। ਸ੍ਰੀਲੰਕਾ ਵਲੋਂ ਕਪਤਾਨ ਦਿਨੇਸ਼ ਚੰਦੀਮਲ (57) ਅਤੇ ਓਪਨਰ ਦਿਮੁਥ ਕਰੁਣਾਰਤਨੇ (51) ਨੇ ਹੀ ਸ਼ਾਨਦਾਰ ਪਾਰੀ ਖੇਡੀ। ਮੈਚ 'ਚ ਸ੍ਰੀਲੰਕਾ ਟੀਮ ਨੇ ਟਾਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਾਰੀ ਦੇ ਪੰਜਵੇਂ ਓਵਰ ਤੋਂ ਹੀ ਸ੍ਰੀਲੰਕਾ ਦੀਆਂ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਜੋ ਸਿਲਸਿਲਾ ਲਗਾਤਾਰ ਜਾਰੀ ਰਿਹਾ। ਭਾਰਤ ਵਲੋਂ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸੱਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਵਾਬ 'ਚ ਪਹਿਲੇ ਦਿਨ ਸਮਾਪਤੀ ਸਮੇਂ ਭਾਰਤੀ ਟੀਮ ਦਾ ਸਕੋਰ ਇਕ ਵਿਕਟ ਗਵਾ ਕੇ 11 ਦੌੜਾਂ ਸੀ। ਮੁਰਲੀ ਵਿਜੇ ਅਤੇ ਚੇਤੇਸ਼ਵਰ ਪੁਜਾਰਾ 2-2 ਦੌੜਾਂ ਬਣਾ ਕੇ ਨਾਬਾਦ ਹਨ। ਕਲਕੱਤਾ 'ਚ ਹੋਇਆ ਪਹਿਲਾ ਮੈਚ ਰੋਮਾਂਚਕ ਉਤਾਰ-ਚੜ੍ਹਾਅ ਤੋਂ ਬਾਅਦ ਡਰਾਅ ਹੋ ਗਿਆ ਸੀ।


ਭਾਰਤੀ ਪਾਰੀ ਦੀ ਸ਼ੁਰੂਆਤ ਕੇ.ਐਲ ਰਾਹੁਲ ਅਤੇ ਮੁਰਲੀ ਵਿਜੇ ਦੀ ਜੋੜੀ ਨੇ ਕੀਤੀ। ਸੁਰੰਗਾ ਲਕਮਲ ਦੀ ਪਹਿਲੀ ਹੀ ਗੇਂਦ 'ਤੇ ਰਾਹੁਲ ਨੇ ਚੌਕਾ ਮਾਰਿਆ। ਪਹਿਲੇ ਓਵਰ 'ਚ 5 ਦੌੜਾਂ ਬਣੀਆਂ। ਪਾਰੀ ਦੇ ਚੌਥੇ ਓਵਰ 'ਚ ਭਾਰਤੀ ਟੀਮ ਦੇ ਓਪਨਰ ਕੇ.ਐਲ. ਰਾਹੁਲ 13 ਗੇਂਦਾਂ ਖੇਡਣ ਤੋਂ ਬਾਅਦ 7 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਤੇਜ਼ ਗੇਂਦਬਾਜ਼ ਲਾਹਿਰੂ ਗਮਾਗੇ ਨੇ ਬੋਲਡ ਆਊਟ ਕੀਤਾ। ਵਿਜੇ ਅਤੇ ਪੁਜਾਰਾ ਨੇ ਇਸ ਤੋਂ ਬਾਅਦ ਖੇਡ ਸਮਾਪਤੀ ਤਕ ਸਕੋਰ 11 ਦੌੜਾਂ ਤਕ ਪਹੁੰਚਾ ਦਿਤਾ ਸੀ।ਕੁਲ ਮਿਲਾ ਕੇ ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਦੀ ਸਥਿਤੀ ਸ੍ਰੀਲੰਕਾ ਤੋਂ ਜ਼ਿਆਦਾ ਮਜ਼ਬੂਤ ਹੈ। ਜੇਕਰ ਭਾਰਤੀ ਟੀਮ ਕੱਲ੍ਹ ਦੇ ਦਿਨ ਅਪਣੀਆਂ ਵਿਕਟਾਂ ਬਚਾ ਕੇ ਚੰਗਾ ਸਕੋਰ ਬਣਾ ਦਿੰਦੀ ਹੈ ਤਾਂ ਸ੍ਰੀਲੰਕਾ ਲਈ ਚੁਨੌਤੀ ਪ੍ਰੇਸ਼ਾਨੀ ਕਰਨ ਵਾਲੀ ਹੋਵੇਗੀ।  (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement