
ਮੁੰਬਈ, 23 ਅਕਤੂਬਰ: ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਮੁਹੰਮ ਸਿਰਾਜ ਅਤੇ ਮੁੰਬਈ ਦੇ ਬੱਲੇਬਾਜ਼ ਸ਼ਰੇਅਸ ਅਈਅਰ ਨੂੰ ਨਿਊਜ਼ੀਲੈਂਡ ਵਿਰੁਧ ਇਕ ਨਵੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-ਟਵੰਟੀ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।ਅਟਕਲਾਂ ਦੇ ਬਾਵਜੂਦ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਵਿਰੁਧ ਟੀ-ਟਵੰਟੀ ਸੀਰੀਜ਼ ਅਤੇ ਸ੍ਰੀਲੰਕਾ ਵਿਰੁਧ ਪਹਿਲੇ ਦੋ ਟੈਸਟ ਵਿਚ ਆਰਾਮ ਨਹੀਂ ਲੈਣ ਦਾ ਫ਼ੈਸਲਾ ਕੀਤਾ। ਪਹਿਲੇ ਦੋ ਟੈਸਟ ਕੋਲਕਾਤਾ ਅਤੇ ਨਾਗਪੁਰ ਵਿਚ ਖੇਡੇ ਜਾਣਗੇ। ਚੋਣ ਸੰਮਤੀ ਦੇ ਪ੍ਰਮੁੱਖ ਐਮਏਕੇ ਪ੍ਰਸਾਦ ਨੇ ਕਿਹਾ ਕਿ ਕਪਤਾਨ ਲਈ ਵੀ ਰੋਟੇਸ਼ਨ ਨੀਤੀ ਲਾਗੂ ਹੋਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਹਲੀ ਨੂੰ ਆਖ਼ਰੀ ਟੈਸਟ ਅਤੇ ਸ੍ਰੀਲੰਕਾ ਵਿਰੁਧ ਇਕ ਦਿਨਾ ਸੀਰੀਜ਼ ਵਿਚ ਆਰਾਮ ਦਿਤਾ ਜਾਵੇਗਾ ਤਾਕਿ ਉਹ ਦਖਣੀ ਅਫ਼ਰੀਕਾ ਦੌਰੇ ਲਈ ਤਰੋਤਾਜ਼ਾ ਹੋ ਸਕਣ। ਟੈਸਟ ਟੀਮ ਵਿਚ ਕੋਈ ਨਵਾਂ ਚੇਹਰਾ ਨਹੀਂ ਹੈ। ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਤੰਦੁਰਸਤ ਹੋ ਕੇ ਟੀਮ ਵਿਚ ਵਾਪਸੀ ਕਰਨਗੇ ਤੇ ਅਭਿਨਵ ਮੁਕੁੰਦ ਦੀ ਥਾਂ ਲੈਣਗੇ।
ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਟੈਸਟ ਟੀਮ ਵਿਚ ਵਾਪਸੀ ਕੀਤੀ ਸੀ ਜਦਕਿ ਤੀਜੇ ਸਪਿੰਨਰ ਕੁਲਦੀਪ ਯਾਦਵ ਹਨ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਨੇ ਵੀ ਵਾਪਸੀ ਕੀਤੀ ਹੈ ਜਦਕਿ ਪੁਜਾਰਾ ਅਤੇ ਵਿਕਟਕੀਪਰ ਰਿਧਿਮਾਨ ਸਾਹਾ ਟੈਸਟ ਟੀਮ ਵਿਚ ਵਾਪਸੀ ਕਰਨਗੇ। ਇਕ ਨਵੰਬਰ ਨੂੰ ਪਹਿਲੇ ਟੀ-ਟਵੰਟੀ ਮੈਚ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਜਾ ਰਹੇ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨੂੰ ਦਿੱਲੀ ਵਿਚ ਹੋਣ ਵਾਲੇ ਇਕਲੌਤੇ ਮੈਚ ਲਈ ਚੁਣਿਆ ਗਿਆ ਹੈ।ਨਿਊਜ਼ੀਲੈਂਡ ਵਿਰੁਧ ਟੀ-ਟਵੰਟੀ ਲੜੀ ਲਈ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਸ਼ਰੇਅਸ ਅਈਅਰ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਆਸ਼ੀਸ਼ ਨੇਹਰਾ, ਮੁਹੰਮਦ ਸਿਰਾਜ। ਟੈਸਟ ਟੀਮ (ਦੋ ਮੈਚਾਂ ਲਈ): ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੈ, ਸ਼ਿਖਰ ਧਵਨ, ਅਜਿੰਕਯ ਰਹਾਣੇ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਰਿੱਧੀਮਾਨ ਸਾਹਾ, ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਹਾਰਦਿਕ ਪੰਡਯਾ। (ਪੀ.ਟੀ.ਆਈ)