ਪਹਿਲੇ ਟੈਸਟ ਮੈਚ 'ਚ ਭਾਰਤ ਦੀ ਸ਼ਰਮਨਾਕ ਹਾਰ
Published : Jan 9, 2018, 2:35 am IST
Updated : Jan 8, 2018, 9:05 pm IST
SHARE ARTICLE


ਕੇਪਟਾਊਨ,  8 ਜਨਵਰੀ : ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਦੱਖਣ ਅਫ਼ਰੀਕਾ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਭਾਰਤੀ ਕ੍ਰਿਕਟ ਟੀਮ ਨੂੰ 72 ਦੌੜਾਂ ਨਾਲ ਹਰਾ ਦਿਤਾ। ਭਾਰਤੀ ਟੀਮ ਅਪਣੀ ਚੌਥੀ ਪਾਰੀ ਵਿਚ 42.3 ਉਵਰਾਂ 'ਚ 135 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਇੰਨਾ ਸ਼ਰਮਨਾਕ ਰਿਹਾ ਕਿ ਦੋਹਾਂ ਹੀ ਪਾਰੀਆਂ 'ਚ ਭਾਰਤੀ ਟੀਮ 100 ਦੌੜਾਂ ਤੋਂ ਪਹਿਲਾਂ ਅਪਣੇ 7 ਵਿਕਟਾਂ ਗੁਆ ਚੁਕੀ ਸੀ। ਦੱਖਣ ਅਫ਼ਰੀਕੀ ਟੀਮ ਨੇ ਲੜੀ 'ਚ 1-0 ਦਾ ਵਾਧਾ ਪ੍ਰਾਪਤ ਕਰ ਲਿਆ। ਵੇਰਨ ਫਿਲੈਂਡਰ ਨੂੰ 'ਮੈਨ ਆਫ਼ ਦੀ ਮੈਚ' ਚੁਣਿਆ ਗਿਆ।ਚੌਥੇ ਦਿਨ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ (16) ਅਤੇ ਮੁਰਲੀ ਵਿਜੈ (13) ਦੌੜਾਂ ਬਣਾ ਕੇ ਆਊਟ ਹੋ ਗਏ। ਕੁਝ ਦੇਰ ਬਾਅਦ ਚੇਤੇਸ਼ਵਰ ਪੁਜਾਰਾ 4 ਦੌੜ ਬਣਾ ਕੇ ਮੋਰਕਲ ਦੀ ਗੇਂਦ 'ਤੇ ਆਊਟ ਹੋ ਗਏ। ਕਪਤਾਨ ਵਿਰਾਟ ਕੋਹਲੀ 28 ਅਤੇ ਰੋਹਿਤ ਸ਼ਰਮਾ 10 ਦੌੜਾਂ ਬਣਾ ਕੇ ਆਊਟ ਹੋਏ। ਇਸ ਮਗਰੋਂ ਹਾਰਦਿਕ ਪੰਡਯਾ ਵੀ ਕੁੱਝ ਖ਼ਾਸ ਨਹੀਂ ਕਰ ਸਕੇ ਅਤੇ ਸਿਰਫ਼ 1 ਦੌੜ ਬਣਾ ਕੇ ਰਬਾੜਾ ਦੀ ਗੇਂਦ 'ਤੇ ਆਊਟ ਹੋ ਗਏ। ਹਾਲਾਂਕਿ ਰਵੀਚੰਦਰਨ ਅਸ਼ਵਿਨ ਨੇ ਚੰਗੇ ਸ਼ਾਟ ਖੇਡ ਕੇ ਕੁੱਝ ਉਮੀਦਾਂ ਜਗਾਈਆਂ, ਪਰ ਉਹ ਵੀ 37 ਦੌੜਾਂ ਬਣਾ ਕੇ ਆਊਟ ਹੋ ਗਏ। ਫਿਲੈਂਡਰ ਨੇ 6 ਵਿਕਟਾਂ ਲਈਆਂ, ਜਦਕਿ ਮੋਰਕਲ ਅਤੇ ਰਬਾੜਾ ਨੂੰ 2-2 ਵਿਕਟਾਂ ਮਿਲੀਆਂ।


ਚੌਥੇ ਦਿਨ ਦੀ ਸ਼ੁਰੂਆਤ ਵਿਚ ਦਖਣੀ ਅਫ਼ਰੀਕਾ ਨੂੰ ਪਹਿਲਾਂ 66 ਦੌੜਾਂ 'ਤੇ ਹਾਸ਼ਿਮ ਅਮਲਾ (4) ਅਤੇ ਦੂਜਾ ਕਗਿਸੋ ਰਬਾਡਾ (5) ਦੇ ਰੂਪ 'ਚ ਦੋ ਝਟਕੇ ਲੱਗੇ। ਉਸ ਤੋਂ ਬਾਅਦ ਕਪਤਾਲ ਫਾਫ ਡੂ ਪਲੇਸਿਸ ਖਾਤਾ ਵੀ ਨਹੀਂ ਖੋਲ ਸਕੇ। ਕਵਿੰਟਨ ਡੀ ਕੌਕ (8), ਫਿਲੈਂਡਰ (0), ਕੇਸ਼ਵ ਮਹਾਰਾਜ (15), ਮੋਰਨੀ ਮੋਰਕਲ (2) ਵੀ ਅਪਣਾ ਵਿਕਟ ਦੇ ਕੇ ਚਲਦੇ ਬਣੇ। ਏ.ਬੀ. ਡਿਵਿਲੀਅਰਸ ਨੇ ਸੱਭ ਤੋਂ ਵੱਧ 35 ਦੌੜਾਂ ਬਣਾਈਆਂ। ਇਸ ਤਰ੍ਹਾਂ ਦੂਜੀ ਪਾਰੀ 'ਚ ਅਫ਼ਰੀਕੀ ਟੀਮ 130 ਦੌੜਾਂ 'ਤੇ ਆਲਆਊਟ ਹੋ ਗਈ ਤੇ ਭਾਰਤ ਅੱਗੇ 208 ਦੌੜਾਂ ਦਾ ਟੀਚਾ ਰਖਿਆ।ਜ਼ਿਕਰਯੋਗ ਹੈ ਕਿ ਦਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਭੁਵਨੇਸ਼ਵਰ ਕੁਮਾਰ ਨੇ ਮੇਜ਼ਬਾਨ ਟੀਮ ਦੀਆਂ 12 ਦੌੜਾਂ ਦੇ ਅੰਦਰ ਹੀ ਤਿੰਨ ਵਿਕਟਾਂ ਲੈ ਲਈਆਂ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ (62) ਤੇ ਏ.ਬੀ. ਡਿਵਿਲੀਅਰਸ (65) ਨੇ ਅਰਧ ਸੈਂਕੜੇ ਲਾ ਕੇ ਟੀਮ ਦੀ ਸਥਿਤੀ ਸੰਭਾਲੀ। ਦਖਣੀ ਅਫ਼ਰੀਕਾ ਦੀ ਪਹਿਲੀ ਪਾਰੀ 286 ਦੌੜਾਂ ਬਣਾ ਕੇ ਖ਼ਤਮ ਹੋ ਗਈ। ਭਾਰਤੀ ਟੀਮ ਅਪਣੀ ਪਹਿਲੀ ਪਾਰੀ 'ਚ ਸਿਰਫ਼ 209 ਦੌੜਾਂ 'ਤੇ ਆਲਆਊਟ ਹੋ ਗਈ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ (16), ਮੁਰਲੀ ਵਿਜੇ (1) ਤੇ ਕਪਤਾਨ ਵਿਰਾਟ ਕੋਹਲੀ (5) ਨੇ ਗ਼ੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਅਪਣੀਆਂ ਵਿਕਟਾਂ ਗੁਆ ਦਿਤੀਆਂ। ਭੁਵਨੇਸ਼ਵਰ ਕੁਮਾਰ (25) ਅਤੇ ਹਾਰਦਿਕ ਪੰਡਯਾ (93) ਨੇ ਮਿਲ ਕੇ ਪਾਰੀ ਨੂੰ ਸੰਭਾਲਿਆ।ਮੀਂਹ ਦੀ ਰੁਕਾਵਟ ਕਾਰਨ ਤੀਜੇ ਦਿਨ ਦਾ ਖੇਡ ਨਹੀਂ ਹੋ ਸਕਿਆ ਸੀ।

SHARE ARTICLE
Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement