ਪਾਕਿਸਤਾਨ ਨੂੰ ਅੰਡਰ - 19 ਵਿਸ਼ਵ ਕੱਪ ਵਿਚ ਮਿਲਿਆ ਤੀਜਾ ਸਥਾਨ
Published : Feb 1, 2018, 2:04 pm IST
Updated : Feb 1, 2018, 8:34 am IST
SHARE ARTICLE

ਅੰਡਰ - 19 ਵਰਲਡ ਕੱਪ ਵਿਚ ਤੀਜੇ ਸਥਾਨ ਲਈ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚ ਕਵੀਂਸਟਾਉਨ ਵਿਚ ਖੇਡਿਆ ਜਾਣ ਵਾਲਾ ਮੈਚ ਮੀਂਹ ਦੀ ਵਜ੍ਹਾ ਨਾਲ ਰੱਦ ਕਰ ਦਿੱਤਾ ਗਿਆ। ਗਰੁਪ ਪੱਧਰ ਉਤੇ ਨੈਟ ਰਨ ਰੇਟ ਦੇ ਹਿਸਾਬ ਨਾਲ ਪਾਕਿਸਤਾਨ, ਅਫਗਾਨਿਸਤਾਨ ਤੋਂ ਅੱਗੇ ਸੀ, ਜਿਸਦੇ ਚਲਦੇ ਪਾਕਿਸਤਾਨ ਨੂੰ ਤੀਜਾ ਸਥਾਨ ਦੇ ਦਿੱਤਾ ਗਿਆ। ਇਸਦੇ ਨਾਲ ਹੀ ਪਾਕਿਸਤਾਨੀ ਟੀਮ ਦਾ ਅੰਡਰ 19 ਵਰਲਡ ਕੱਪ ਵਿਚ ਅਭਿਆਨ ਖ਼ਤਮ ਹੋ ਗਿਆ।

ਜਿਕਰੇਯੋਗ ਹੈ ਕਿ ਗਰੁਪ ਡੀ ਵਿਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾਇਆ ਸੀ, ਪਰ ਬਾਅਦ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਪਾਕਿ ਨੇ ਆਇਰਲੈਂਡ ਅਤੇ ਸ਼੍ਰੀਲੰਕਾ ਨੂੰ ਮਾਤ ਦੇਕੇ ਗਰੁਪ ਵਿਚ ਸਿਖਰ ਸਥਾਨ ਹਾਸਲ ਕਰ ਲਿਆ। ਟਾਸ ਤੋਂ ਪਹਿਲਾਂ ਭਾਰੀ ਮੀਂਹ ਦੇ ਬਾਅਦ ਮੈਚ ਸ਼ੁਰੂ ਹੋਣ ਦੀਆਂ ਉਮੀਦਾਂ ਬਹੁਤ ਘੱਟ ਨਜ਼ਰ ਆਈਆਂ। ਜਿਸਦੇ ਬਾਅਦ ਮੈਚ ਨੂੰ ਰੱਦ ਕਰ ਦਿੱਤਾ ਗਿਆ। 



ਇਸਤੋਂ ਪਹਿਲਾਂ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਤਿੰਨ ਵਾਰ ਏਸ਼ਿਆ ਕੱਪ ਵਿਚ ਹਰਾਇਆ ਹੈ ਅਤੇ 1 ਵਾਰ ਇਸ ਵਰਲਡ ਕੱਪ 'ਚ ਹਾਰ ਦਿੱਤੀ ਹੈ। ਅੰਡਰ 19 ਵਰਲਡ ਕੱਪ 20੧8 ਦਾ ਮੁੱਖ ਮੁਕਾਬਲਾ ਹਾਲੇ ਹੋਣਾ ਬਾਕੀ ਹੈ। ਟੀਮ ਇੰਡੀਆ ਅਤੇ ਆਸਟਰੇਲਿਆ ਦੇ ਵਿਚ 3 ਫਰਵਰੀ ਨੂੰ ਫਾਇਨਲ ਮੁਕਾਬਲਾ ਖੇਡਿਆ ਜਾਵੇਗਾ। 



ਸੈਮੀਫਾਇਨਲ ਵਿਚ ਟੀਮ ਇੰਡੀਆ ਨੇ ਚਿਰ ਵਿਰੋਧੀ ਪਾਕਿਸਤਾਨ ਨੂੰ 203 ਰਨ ਦੇ ਵਿਸ਼ਾਲ ਅੰਤਰ ਨਾਲ ਹਰਾਕੇ ਟੂਰਨਾਮੈਂਟ ਤੋਂ ਬਾਹਰ ਕੀਤਾ ਸੀ। ਬਹਿਰਹਾਲ, ਟੀਮ ਇੰਡੀਆ ਦੀ ਹੁਣ ਤੱਕ ਦੇ ਪਰਫਾਰਮ ਨੂੰ ਵੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਟੀਮ ਇੰਡੀਆ ਵਰਲਡ ਕੱਪ ਵਿਚ ਆਸਟਰੇਲਿਆ ਨੂੰ ਮਾਤ ਦੇ ਸਕਦੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement