ਪੱਪੂ ਯਾਦਵ ਦਾ ਮੁੰਡਾ ਮੈਚ ਖੇਡੇ ਬਿਨਾਂ ਹੀ ਦਿੱਲੀ ਦੀ ਟੀ20 ਵਿਚ ਚੁਣਿਆ ਗਿਆ
Published : Jan 8, 2018, 11:14 pm IST
Updated : Jan 8, 2018, 5:44 pm IST
SHARE ARTICLE

ਨਵੀਂ ਦਿੱਲੀ, 8 ਜਨਵਰੀ : ਬਿਹਾਰ ਦੇ ਵਿਵਾਦਮਈ ਸੰਸਦ ਮੈਂਬਰ ਪੱਪੂ ਯਾਦਵ ਦੇ ਮੁੰਡੇ ਸਾਰਥਕ ਰੰਜਨ ਨੂੰ ਮੌਜੂਦਾ ਸੈਸ਼ਨ ਵਿਚ ਇਕ ਵੀ ਮੈਚ ਨਾ ਖੇਡਣ ਦੇ ਬਾਵਜੂਦ ਦਿੱਲੀ ਦੀ ਟੀ20 ਟੀਮ ਵਿਚ ਚੁਣਿਆ ਗਿਆ ਹੈ ਜਦਕਿ ਅੰਡਰ 23 ਵਿਚ ਸਿਖਰਲੇ ਸਕੋਰਰ ਰਹੇ ਹਿਤੇਨ ਦਲਾਲ ਨੂੰ ਰਿਜ਼ਰਵ ਖਿਡਾਰੀਆਂ ਵਿਚ ਹੀ ਜਗ੍ਹਾ ਮਿਲੀ ਹੈ।
ਪੱਪੂ ਯਾਦਵ ਦਾ ਅਸਲੀ ਨਾਮ ਰਾਜੇਸ਼ ਰੰਜਨ ਹੈ ਅਤੇ ਉਹ ਪਹਿਲਾਂ ਰਾਸ਼ਟਰੀ ਜਨਤਾ ਦਲ ਦਾ ਆਗੂ ਸੀ। ਉਹ ਮਾਧੇਪੁਰਾ ਤੋਂ ਸੰਸਦ ਮੈਂਬਰ ਹੈ। ਉਸ ਨੇ ਅਪਣੀ ਪਾਰਟੀ ਜਨ ਅਧਿਕਾਰ ਪਾਰਟੀ ਬਣਾ ਲਈ ਹੈ ਜਦਕਿ ਉਸ ਦੀ ਪਤਨੀ ਰਣਜੀਤ ਰੰਜਨ ਸੁਪੌਲ ਤੋਂ ਕਾਂਗਰਸ ਦੀ ਸੰਸਦ ਮੈਂਬਰ ਹੈ। ਅਤੁਲ ਵਾਸਨ, ਹਰੀ ਗਿਡਵਾਨੀ ਅਤੇ ਰੌਬਿਨ ਸਿੰਘ ਜੂਨੀਅਰ ਦੀ ਤਿੰਨ ਮੈਂਬਰੀ ਚੋਣ ਕਮੇਟੀ ਨੂੰ ਚੰਗਾ ਪ੍ਰਦਰਸ਼ਨ ਕਰਨ ਵਾਲੇ ਕੁੱਝ ਖਿਡਾਰੀਆਂ ਦੀ ਅਣਦੇਖੀ ਕਰਨ ਅਤੇ ਪ੍ਰਭਾਵਸ਼ਾਲੀ ਵਿਅਕਤੀ ਦੇ ਬੇਟੇ ਨੂੰ ਚੁਣਨ ਲਈ ਚੌਤਰਫ਼ਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੇ ਸੈਸ਼ਨ ਦੀ ਸ਼ੁਰੂਆਤ ਵਿਚ ਖੇਡ ਨੂੰ ਲਗਭਗ ਛੱਡ ਹੀ ਦਿਤਾ ਸੀ। 


ਪਿਛਲੀ ਵਾਰ ਵੀ ਮੁਸ਼ਤਾਕ ਅਲੀ ਟੂਰਨਾਮੈਂਟ ਵਿਚ ਸਾਰਥਕ ਦੀ ਚੋਣ ਵਿਵਾਦਮਈ ਰਹੀ ਸੀ ਜਦ ਉਹ ਟੀਮ ਵਲੋਂ ਤਿੰਨ ਮੈਚਾਂ ਵਿਚ ਪੰਜ, ਤਿੰਨ ਅਤੇ ਦੋ ਦੌੜਾਂ ਨਾਲ ਕੁਲ 10 ਸਕੋਰ ਹੀ ਬਣਾ ਸਕਿਆ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਕਿ ਸਾਰਥਕ ਨੇ ਖੇਡ ਵਿਚ ਰੁਚੀ ਲੈਣੀ ਛੱਡ ਦਿਤੀ ਹੈ ਅਤੇ ਬਾਡੀ ਬਿਲਡਿੰਗ ਨਾਲ ਜੁੜ ਰਿਹਾ ਹੈ। ਅਚਾਨਕ ਸੈਸ਼ਨ ਦੇ ਅੰਤ ਵਿਚ ਸਾਰਥਕ ਦੀ ਮਾਂ ਰਣਜੀਤ ਰੰਜਨ ਨੇ ਡੀਡੀਸੀਏ ਪ੍ਰਸ਼ਾਸਕ ਜੱਜ (ਸੇਵਾਮੁਕਤ) ਵਿਕਰਮਜੀਤ ਸੇਨ ਨੂੰ ਈਮੇਲ ਭੇਜ ਕੇ ਕਿਹਾ ਕਿ ਉਨ੍ਹਾਂ ਦਾ ਬੇਟਾ ਪਹਿਲਾਂ ਉਦਾਸੀ ਰੋਗ ਤੋਂ ਗ੍ਰਸਤ ਸੀ ਪਰ ਹੁਣ ਖੇਡਣ ਲਈ ਫ਼ਿਟ ਹੈ। ਜੱਜ ਨੇ ਇਹ ਚਿੱਠੀ ਚੋਣਕਾਰਾਂ ਕੋਲ ਭੇਜ ਦਿਤੀ। ਜਦ ਵਾਸਨ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ, 'ਸਾਰਥਕ ਦੀ ਮਾਨਸਿਕ ਹਾਲਤ ਕੋਈ ਮੁੱਦਾ ਨਹੀਂ ਸੀ। ਉਸ ਦੇ ਫ਼ਿਟ ਹੋਣ ਮਗਰੋਂ ਮੈਂ ਨਿਜੀ ਤੌਰ 'ਤੇ ਉਸ ਨਜ਼ਰ ਰੱਖੀ ਅਤੇ ਉਸ ਨੂੰ ਸਟੈਂਡਬਾਇ ਵਿਚ ਰਖਿਆ ਕਿਉਂਕਿ ਦਿੱਲੀ ਅੰਡਰ 23 ਟੀਮ ਕਾਫ਼ੀ ਚੰਗਾ ਖੇਡ ਰਹੀ ਸੀ। (ਏਜੰਸੀ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement