ਪੇਸ, ਰਾਜਾ ਨੇ ਪਹਿਲੀ ਵਾਰ ਅਪਣੇ ਨਾਮ ਕੀਤਾ ਖ਼ਿਤਾਬ
Published : Nov 13, 2017, 11:25 pm IST
Updated : Nov 13, 2017, 5:55 pm IST
SHARE ARTICLE

ਨਵੀਂ ਦਿੱਲੀ, 13 ਨਵੰਬਰ: ਲਿਏਂਡਰ ਪੇਸ ਅਤੇ ਪੂਰਵ ਰਾਜਾ ਨੇ ਅਮਰੀਕਾ 'ਚ ਏ.ਟੀ.ਪੀ. ਨਾਕਸਵਿਲੇ ਚੈਲੰਜਰ ਟੂਰਨਾਮੈਂਟ ਦੇ ਪੁਰਸ਼ ਜੋੜੀ ਫ਼ਾਈਨਲ 'ਚ ਜਿਤ ਕੇ ਅਪਣਾ ਪਹਿਲਾ ਖ਼ਿਤਾਬ ਅਪਣੇ ਨਾਮ ਕਰ ਲਿਆ ਹੈ। ਪੇਸ ਅਤੇ ਰਾਜਾ ਨੇ ਅਮਰੀਕਨ ਆਸਟ੍ਰੇਲੀਅਨ ਜੋੜੀ ਜੇਮਜ਼ ਕੇਰੈਟਾਨੀ ਅਤੇ ਜਾਨ ਪੈਟ੍ਰਿਕ ਸਮਿਥ ਨੂੰ ਸਿੱਧੇ ਸੈਟਾਂ 'ਚ 7-6, 7-6 ਨਾਲ ਹਰਾਇਆ। ਅਗੱਸਤ 'ਚ ਜੋੜੀ ਬਣਾਉਣ ਤੋਂ ਬਾਅਦ ਪੇਸ ਅਤੇ ਰਾਜਾ ਨੇ ਪਹਿਲੀ ਵਾਰ ਕਿਸੇ ਟੂਰਨਾਮੈਂਟ ਦਾ ਖ਼ਿਤਾਬ ਅਪਣੇ ਨਾਮ ਕੀਤਾ ਹੈ। ਇਸ ਤੋਂ 


ਪਹਿਲਾਂ ਪੇਸ ਅਤੇ ਰਾਜਾ ਦੀ ਜੋੜੀ ਇਸ 75,000 ਡਾਲਰ ਇਨਾਮੀ ਹਾਈ ਕੋਰਟ ਮੁਕਾਬਲੇ ਦੇ ਸੈਮੀਫ਼ਾਈਨਲ 'ਚ ਰੂਆਨ ਰੋਏਲੋਫ਼ਸ ਅਤੇ ਜੋ ਸੈਲਿਸਬਰੀ ਦੀ ਜੋੜੀ ਤੋਂ 7-6, 6-3 ਨਾਲ ਹਾਰੀ ਸੀ।ਪੇਸ ਨੇ ਮੌਜੂਦਾ ਸੈਸ਼ਨ 'ਚ ਤਿੰਨ ਚੈਲੰਜਰ ਖ਼ਿਤਾਬ ਜਿੱਤੇ ਹਨ। ਉਨ੍ਹਾਂ ਨੇ ਕੈਨੇਡਾ ਦੇ ਆਤਿਲ ਸ਼ਮਾਸਦੀਨ ਨਾਲ ਲਿਓਨ ਅਤੇ ਇਲਕਲੇ 'ਚ ਟੂਰਨਾਮੈਂਟ ਜਿੱਤੇ, ਜਦੋਂ ਕਿ ਅਮਰੀਕਾ ਦੇ ਸਕਾਟ ਲਿਪਸਕੀ ਨਾਲ ਤਾਲਾਹਾਸ਼ੀ ਟਰਾਫ਼ੀ ਜਿਤੀ। ਪੇਸ ਨਾਲ ਜੋੜੀ ਬਣਾਉਣ ਤੋਂ ਪਹਿਲਾਂ ਰਾਜਾ ਨੇ ਦਿਵਿਜ ਸ਼ਰਣ ਨਾਲ ਮਿਲ ਕੇ ਬੋਰਡਯੂ ਚੈਲੰਜਰ ਦਾ ਖ਼ਿਤਾਬ ਜਿਤਿਆ ਅਤੇ ਏ.ਟੀ.ਪੀ. 250 ਚੇਨੱਈ ਓਪਨ ਦੇ ਫ਼ਾਈਨਲ 'ਚ ਜਗ੍ਹਾ ਬਣਾਈ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement