ਫੋਰਬ‍ਸ ਸੂਚੀ 'ਚ ਸ਼ਾਮਿਲ ਹੋਏ ਜਸਪ੍ਰੀਤ ਬੁਮਰਾਹ, ਜਾਣੋ ਹੋਰ ਕਿਹੜੇ ਖਿਡਾਰੀਆਂ ਦਾ ਹੈ ਨਾਮ
Published : Feb 6, 2018, 12:45 pm IST
Updated : Feb 6, 2018, 7:50 am IST
SHARE ARTICLE

ਫੋਰਬਸ ਇੰਡੀਆ ਨੇ 30 ਸਾਲ ਤੋਂ ਘੱਟ ਉਮਰ ਦੇ 30 ਅਮੀਰ ਭਾਰਤੀਆਂ ਦੇ ਨਾਮ ਦੀ ਸੂਚੀ ਜਾਰੀ ਕੀਤੀ ਹੈ। ਖੇਡ ਜਗਤ ਦੇ ਵੀ 4 ਖਿਡਾਰੀ ਇਸ ਸੂਚੀ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ। ਇਨ੍ਹਾਂ ਖਿਡਾਰੀਆਂ ਵਿਚ 2 ਕ੍ਰਿਕਟਰ, ਇਕ ਹਾਕੀ ਖਿਡਾਰੀ ਅਤੇ ਇਕ ਸ਼ੂਟਰ ਦਾ ਨਾਮ ਸ਼ਾਮਿਲ ਹੈ। ਫੋਰਬਸ ਦੀ ਸੂਚੀ ਵਿਚ ਸ਼ਾਮਿਲ ਹੋਣ ਵਾਲੇ ਇਹ ਖਿਡਾਰੀ ਖੇਡ ਦੀ ਦੁਨੀਆ ਵਿਚ ਕਾਫ਼ੀ ਨਾਮ ਕਮਾ ਚੁੱਕੇ ਹਨ। ਇਨ੍ਹਾਂ ਨਾਮਾਂ ਵਿਚ ਭਾਰਤੀ ਕ੍ਰਿਕਟ ਟੀਮ ਦੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਦਾ ਨਾਮ ਵੀ ਸ਼ਾਮਿਲ ਹੈ। 



ਜਸਪ੍ਰੀਤ ਬੁਮਰਾਹ: 24 ਸਾਲ ਦੇ ਨੌਜਵਾਨ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ ਹਾਲ ਹੀ ਵਿਚ ਦੱਖਣੀ ਅਫਰੀਕਾ ਦੌਰੇ 'ਤੇ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਹੈ। ਬੁਮਰਾਹ ਹੁਣ ਤੱਕ ਕ੍ਰਿਕਟ ਦੇ ਸਾਰੇ ਫਾਰਮੈਟ ਵਿਚ ਹਿਟ ਸਾਬਤ ਹੋਏ ਹਨ। ਟੀਮ ਵਿਚ ਹੁਣ ਉਨ੍ਹਾਂ ਨੂੰ ਇਕ ਮੈਚ ਵਿਨਰ ਦੇ ਤੌਰ ਉਤੇ ਜਾਣਿਆ ਜਾਂਦਾ ਹੈ। ਬੁਮਰਾਹ ਆਪਣੀ ਗੇਂਦਬਾਜੀ ਨਾਲ ਕਈ ਵਾਰ ਭਾਰਤੀ ਟੀਮ ਨੂੰ ਮੈਚ ਜਿਤਾਉਣ ਦਾ ਕੰਮ ਕਰ ਚੁੱਕੇ ਹਨ। ਫੋਰਬਸ ਇੰਡੀਆ ਦੀ ਲਿਸਟ ਵਿਚ ਬੁਮਰਾਹ 25ਵੇਂ ਨੰਬਰ ਉਤੇ ਮੌਜੂਦ ਹਨ।



ਹਰਮਨਪ੍ਰੀਤ ਕੌਰ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰਫਨਮੌਲਾ ਖਿਡਾਰੀ ਹਰਮਨਪ੍ਰੀਤ ਕੌਰ ਇਸ ਲਿਸਟ ਵਿਚ 26ਵੇਂ ਸਥਾਨ ਉਤੇ ਮੌਜੂਦ ਹੈ। 28 ਸਾਲ ਦੀ ਹਰਮਨਪ੍ਰੀਤ ਆਪਣੀ ਟੀਮ ਲਈ ਗੇਮ ਚੇਂਜਰ ਖਿਡਾਰੀ ਮੰਨੀ ਜਾਂਦੀ ਹੈ। ਪਿਛਲੇ ਸਾਲ ਮਹਿਲਾ ਵਰਲਡ ਕੱਪ ਦੇ ਸੈਮੀਫਾਇਨਲ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਖਿਲਾਫ ਹਰਮਨਪ੍ਰੀਤ ਨੇ 171 ਰਨਾਂ ਦੀ ਯਾਦਗਾਰ ਪਾਰੀ ਖੇਡੀ ਸੀ। ਉਥੇ ਹੀ ਆਸਟ੍ਰੇਲੀਆ ਵਿਚ ਖੇਡੇ ਜਾਣ ਵਾਲੇ ਟੂਰਨਾਮੈਂਟ ਮਹਿਲਾ ਬਿੱਗ ਬੈਸ਼ ਲੀਗ ਵਿਚ ਹਰਮਨਪ੍ਰੀਤ ਸਿਡਨੀ ਥੰਡਰਸ ਦੇ ਵਲੋਂ ਖੇਡਦੀ ਹੈ।



ਸਵਿਤਾ ਪੂਨਿਆ: ਭਾਰਤੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨਿਆ ਦਾ ਨਾਮ ਵੀ ਇਸ ਲਿਸਟ ਵਿਚ ਸ਼ਾਮਿਲ ਹੈ। ਜਾਪਾਨ ਦੇ ਖਿਲਾਫ ਸਵਿਤਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ, ਇਸਦੇ ਇਲਾਵਾ ਚੀਨ ਦੇ ਖਿਲਾਫ ਏਸ਼ੀਆ ਕੱਪ ਫਾਇਨਲ ਮੈਚ ਵਿਚ ਵੀ ਸਵਿਤਾ ਨੇ ਗੋਲਾਂ ਦਾ ਬਚਾਅ ਵਧੀਆ ਤਰੀਕੇ ਨਾਲ ਕੀਤਾ ਸੀ। ਹਰਿਆਣਾ ਦੀ ਰਹਿਣ ਵਾਲੀ ਸਵਿਤਾ ਆਪਣੀ ਖੇਡ ਦੀ ਵਜ੍ਹਾ ਨਾਲ ਅਕਸਰ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਸਵਿਤਾ ਫੋਰਬਸ ਇੰਡੀਆ ਦੀ ਲਿਸਟ ਵਿਚ 27ਵੇਂ ਨੰਬਰ ਉਤੇ ਮੌਜੂਦ ਹੈ।



ਹੀਨਾ ਸਿੱਧੂ: ਸ਼ੂਟਿੰਗ ਨੂੰ ਸ਼ੌਕ ਦੇ ਤੌਰ 'ਤੇ ਸ਼ੁਰੂ ਕਰਨ ਵਾਲੀ ਹੀਨਾ ਸਿੱਧੂ ਅੱਜ ਇਕ ਜਾਣੀ ਪਹਿਚਾਣੀ ਪਿਸਟਲ ਸ਼ੂਟਰ ਮੰਨੀ ਜਾਂਦੀ ਹੈ। 28 ਸਾਲ ਦੀ ਸਿੱਧੂ ਵਰਲਡ ਦੀ ਨੰਬਰ ਇਕ ਪਿਸਟਲ ਸ਼ੂਟਰ ਰਹਿ ਚੁੱਕੀ ਹੈ। ਸਿੱਧੂ ਨੂੰ ਪਿਛਲੇ ਸਾਲ ਉਂਗਲ ਵਿਚ ਚੋਟ ਲੱਗੀ ਸੀ, ਜਿਸਦੇ ਬਾਅਦ ਵੀ ਉਨ੍ਹਾਂ ਨੇ ਸ਼ੂਟਿੰਗ ਅਭਿਆਸ ਕਰਨਾ ਨਹੀਂ ਛੱਡਿਆ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement