ਪੀ ਵੀ ਸਿੰਧੂ ਨੇ ਕਿਹਾ, ਅੰਤਮ ਪਲਾਂ 'ਚ ਪੂਰਾ ਖੇਡ ਬਦਲਿਆ
Published : Aug 28, 2017, 11:13 pm IST
Updated : Aug 28, 2017, 5:43 pm IST
SHARE ARTICLE



ਗਲਾਸਗੋ, 28 ਅਗੱਸਤ: ਭਾਰਤ ਦੀ ਪੀ ਵੀ ਸਿੰਧੂ ਨੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਨੋਜੋਮੀ ਓਕੁਹਾਰਾ ਵਿਰੁਧ ਰੋਮਾਂਚਕ ਫ਼ਾਈਨਲ ਵਿਚ ਅੰਤਮ ਪਲਾਂ ਵਿਚ ਇਤਿਹਾਸਕ ਸੋਨ ਤਮਗ਼ਾ ਉਨ੍ਹਾਂ ਦੇ ਹੱਥੋਂ ਤੋਂ ਖਿਸਕ ਗਿਆ। ਹਾਲਾਂਕਿ, ਸਿੰਧੂ ਅਤੇ ਓਕੁਹਾਰਾ ਨੇ ਫ਼ਾਈਨਲ ਮੁਕਾਬਲੇ ਵਿਚ ਇਕ ਦੂਜੇ ਨੂੰ ਸਖ਼ਤ ਚੁਨੌਤੀ ਦਿਤੀ।
ਬੈਡਮਿੰਟਨ ਸਟਾਰ ਸਿੰਧੂ ਨੇ ਫ਼ੈਸਲਾਕੁਨ ਗੇਮ ਵਿਚ 20-20 ਦੇ ਅੰਕ 'ਤੇ ਅਹਿਮ ਗ਼ਲਤੀ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ ਦੁਖੀ ਹਾਂ। ਤੀਜੇ ਗੇਮ ਵਿਚ 20-20 ਅੰਕ 'ਤੇ ਇਹ ਮੈਚ ਕਿਸੇ ਦਾ ਵੀ ਸੀ। ਦੋਹਾਂ ਲੋਕਾਂ ਦਾ ਟੀਚਾ ਸੋਨ ਤਮਗ਼ਾ ਸੀ ਅਤੇ ਮੈਂ ਇਸ ਦੇ ਬਹੁਤ ਕਰੀਬ ਸੀ ਪਰ ਆਖ਼ਰੀ ਪਲਾਂ ਵਿਚ ਸੱਭ ਕੁੱਝ ਬਦਲ ਗਿਆ।''
ਉੁਨ੍ਹਾਂ ਕਿਹਾ, 'ਉੁਸ ਨੂੰ ਹਰਾਉਣਾ ਆਸਾਨ ਨਹੀਂ ਹੈ। ਜਦੋਂ ਵੀ ਅਸੀਂ ਖੇਡੇ ਤਾਂ ਉਹ ਆਸਾਨ ਮੁਕਾਬਲਾ ਨਹੀਂ ਰਿਹਾ, ਉਹ ਬਹੁਤ ਬਹੁਤ ਮੁਸ਼ਕਲ ਸੀ। ਮੈਂ ਕਦੇ ਵੀ ਉਸ ਨੂੰ ਹਲਕੇ ਵਿਚ ਨਹੀਂ ਲਿਆ। ਅਸੀਂ ਕਦੇ ਕੋਈ ਸ਼ਟਲ ਨਹੀਂ ਛੱਡੀ। ਮੈਂ ਮੈਚ ਦੇ ਲੰਬੇ ਸਮੇਂ ਤਕ ਚੱਲਣ ਲਈ ਤਿਆਰ ਸੀ ਪਰ ਮੈਨੂੰ ਲਗਦਾ ਹੈ ਕਿ ਇਹ ਮੇਰਾ ਦਿਨ ਨਹੀਂ ਸੀ।'' ਇਕ ਘੰਟੇ 49 ਮਿੰਟ ਤਕ ਚੱਲੇ ਮੈਚ ਬਾਰੇ ਹੈਦਰਾਬਾਦ ਦੀ ਖਿਡਾਰੀ ਨੇ ਕਿਹਾ, ''ਇਹ ਮਾਨਸਿਕ ਅਤੇ ਸਰੀਰ²ਕ ਤੌਰ 'ਤੇ ਕਾਫ਼ੀ ਮੁਸ਼ਕਲ ਮੈਚ ਸੀ।'' ਇਹ ਮੁਕਾਬਲਾ ਇਸ ਟੂਰਨਾਮੈਂਟ ਦਾ ਸੱਭ ਤੋਂ ਲੰਮੇ ਸਮੇਂ ਤਕ ਚੱਲਣ ਵਾਲਾ ਮੈਚ ਸੀ।  (ਪੀਟੀਆਈ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement