ਪੁਜਾਰਾ ਦੂਜੇ ਤੇ ਕੋਹਲੀ ਪੰਜਵੇਂ ਸਥਾਨ 'ਤੇ
Published : Nov 28, 2017, 10:57 pm IST
Updated : Nov 28, 2017, 5:27 pm IST
SHARE ARTICLE

ਦੁਬਈ, 28 ਨਵੰਬਰ: ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੋ ਪਾਏਦਾਨ ਚੜ੍ਹ ਕੇ ਤਾਜ਼ਾ ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਜਦਕਿ ਕਪਤਾਨ ਵਿਰਾਟ ਕੋਹਲੀ ਪੰਜਵੇਂ ਸਥਾਨ 'ਤੇ ਹਨ।
ਪੁਜਾਰਾ ਨੇ ਸ੍ਰੀਲੰਕਾ ਵਿਰੁਧ ਦੂਜੇ ਟੈਸਟ 'ਚ 143 ਦੌੜਾਂ ਬਣਾਈਆਂ ਅਤੇ ਉਹ ਦੂਜੀ ਰੈਂਕਿੰਗ 'ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਮਾਰਚ 'ਚ ਆਸਟਰੇਲੀਆ ਵਿਰੁਧ ਰਾਂਚੀ ਟੈਸਟ 'ਚ ਉਹ ਰੈਂਕਿੰਗ 'ਚ ਚੜ੍ਹੇ ਸਨ ਜਦਕਿ ਆਖ਼ਰੀ ਵਾਰ ਅਗੱਸਤ 'ਚ ਸ੍ਰੀਲੰਕਾ ਵਿਰੁਧ ਕੋਲੰਬੋ ਟੈਸਟ ਤੋਂ ਬਾਅਦ ਮੁੜ ਇਥੇ ਪਹੁੰਚੇ ਸਨ। ਪੁਜਾਰਾ 22 ਅੰਕ ਲੈ ਕੇ ਕਰੀਅਰ ਦੇ ਸਰਵੋਤਮ 888 ਅੰਕਾਂ ਨਾਲ ਚੌਥੇ ਤੋਂ ਦੂਜੇ ਸਥਾਨ 'ਤੇ ਪਹੁੰਚ ਗਏ। ਕਪਤਾਨ ਵਿਰਾਟ ਕੋਹਲੀ ਉਨ੍ਹਾਂ ਤੋਂ 11 ਅੰਕ ਪਿੱਛੇ ਪੰਜਵੇਂ ਸਥਾਨ 'ਤੇ ਹਨ। ਕੋਹਲੀ ਨੇ 62ਵੇਂ ਟੈਸਟ 'ਚ ਪੰਜਵਾਂ ਦੋਹਰਾ ਸੈਂਕੜਾ ਜੜਿਆ ਅਤੇ ਹੁਣ 817 ਤੋਂ 877 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ।


ਭਾਰਤੀ ਸਲਾਮੀ ਬੱਲੇਬਾਜ਼ ਮੁਰਲੀ ਵਿਜੇ 8 ਪਾਏਦਾਨ ਚੜ੍ਹ ਕੇ 28ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਰੋਹਿਤ ਸ਼ਰਮਾ 7 ਪਾਏਦਾਨ ਚੜ੍ਹ ਕੇ 46ਵੇਂ ਸਥਾਨ 'ਤੇ ਹਨ। ਭਾਰਤ ਦੇ ਕੇ.ਐੱਲ. ਰਾਹੁਲ ਇਕ ਪਾਏਦਾਨ ਡਿੱਗ ਕੇ 9ਵੇਂ ਜਦਕਿ ਅਜਿੰਕਯ ਰਹਾਨੇ ਦੋ ਪਾਏਦਾਨ ਖਿਸਕ ਕੇ 15ਵੇਂ ਸਥਾਨ 'ਤੇ ਹਨ। ਸ਼ਿਖਰ ਧਵਨ ਇਕ ਪਾਏਦਾਨ ਡਿੱਗ ਕੇ 29ਵੇਂ ਸਥਾਨ 'ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਦੀ ਰੈਂਕਿੰਗ 'ਚ ਰਵਿੰਦਰ ਜਡੇਜਾ ਦੂਜੇ ਸਥਾਨ 'ਤੇ ਹਨ ਜਦਕਿ ਆਰ. ਅਸ਼ਵਿਨ ਨੇ ਚੌਥੇ ਸਥਾਨ 'ਤੇ 9 ਅੰਕਾਂ ਦਾ ਵਾਧਾ ਲੈ ਲਿਆ ਹੈ। ਭੁਵਨੇਸ਼ਵਰ ਕੁਮਾਰ 28ਵੇਂ ਅਤੇ ਇਸ਼ਾਂਤ ਸ਼ਰਮਾ 30ਵੇਂ ਸ਼ਥਾਨ 'ਤੇ ਹਨ। ਹਰਫ਼ਨਮੌਲਾ ਦੀ ਰੈਂਕਿੰਗ 'ਚ ਅਸ਼ਵਿਨ ਤੀਜੇ ਸਥਾਨ 'ਤੇ ਹੈ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement