ਰਿਟਾਇਰਮੈਂਟ ਦੇ ਬਾਅਦ ਨੇਹਿਰਾ ਨੇ ਖੋਲਿਆ ਰਾਜ, ਇਸ ਖਿਡਾਰੀ ਨੇ ਸੰਨਿਆਸ ਲੈਣ ਨੂੰ ਕੀਤਾ ਮਜਬੂਰ
Published : Nov 3, 2017, 4:23 pm IST
Updated : Nov 3, 2017, 10:53 am IST
SHARE ARTICLE

ਨਵੀਂ ਦਿੱਲੀ: ਭਾਰਤੀ ਟੀਮ ਨੇ ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਹੋਏ ਪਹਿਲੇ ਟੀ-20 ਮੈਚ ਦੇ ਬਾਅਦ ਆਸ਼ੀਸ਼ ਨੇਹਿਰਾ ਨੂੰ ਭਾਰਤੀ ਟੀਮ ਨੇ ਸ਼ਾਨਦਾਰ ਵਿਦਾਈ ਦਿੱਤੀ। ਆਪਣਾ ਆਖਰੀ ਮੈਚ ਖੇਡਣ ਦੇ ਬਾਅਦ ਨੇਹਿਰਾ ਨੇ ਬਿੰਦਾਸ ਅੰਦਾਜ਼ ਵਿਚ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਕਿਸ ਖਿਡਾਰੀ ਨੂੰ ਟੀਮ ਤੋਂ ਬਾਹਰ ਬੈਠੇ ਨਹੀਂ ਦੇਖ ਸਕਦੇ ਸਨ।

ਇਸ ਗੇਂਦਬਾਜ਼ ਦੀ ਵਜ੍ਹਾ ਨਾਲ ਨੇਹਿਰਾ ਨੇ ਲਿਆ ਸੰਨਿਆਸ


ਨੇਹਿਰਾ ਨੂੰ ਭਾਰਤ-ਆਸਟਰੇਲੀਆ ਟੀ-20 ਸੀਰੀਜ਼ ਵਿਚ ਚੁਣਿਆ ਗਿਆ ਸੀ ਪਰ ਇਸ ਸੀਰੀਜ਼ ਵਿਚ ਉਨ੍ਹਾਂ ਨੂੰ ਆਖਰੀ ਗਿਆਰ੍ਹਾਂ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। ਨੇਹਿਰਾ ਨੇ ਇਸ ਉੱਤੇ ਕਿਹਾ ਉਨ੍ਹਾਂ ਨੇ ਇਹ ਫੈਸਲਾ ਖੁਦ ਹੀ ਲਿਆ ਸੀ। ਕਈ ਲੋਕਾਂ ਨੇ ਕਿਹਾ ਕਿ ਮੈਂ ਆਸਟਰੇਲੀਆ ਖਿਲਾਫ ਆਖਰੀ ਗਿਆਰ੍ਹਾਂ ਵਿਚ ਨਹੀਂ ਖੇਡਿਆ। ਜਦੋਂ ਮੈਂ ਉੱਥੇ ਗਿਆ ਤਾਂ ਮੈਂ ਆਪਣੀ ਰਣਨੀਤੀ ਬਣਾ ਕੇ ਗਿਆ ਸੀ। 


ਮੈਨੂੰ ਲੱਗਦਾ ਹੈ ਕਿ ਭੁਵਨੇਸ਼ਵਰ ਕੁਮਾਰ ਹੁਣ ਤਿਆਰ ਹੈ। ਪਿਛਲੇ ਦੋ ਸਾਲਾਂ ਤੋਂ ਮੈਂ ਅਤੇ ਬੁਮਰਾਹ ਟੀ-20 ਵਿਚ ਖੇਡ ਰਹੇ ਸਨ ਅਤੇ ਭੁਵੀ ਅੰਦਰ-ਬਾਹਰ ਹੁੰਦੇ ਰਹਿੰਦੇ ਸਨ। ਇਸ ਸਾਲ ਆਈ.ਪੀ.ਐੱਲ. ਦੇ ਬਾਅਦ ਉਨ੍ਹਾਂ ਨੇ ਗਜ਼ਬ ਦਾ ਪ੍ਰਦਰਸ਼ਨ ਵਿਖਾਇਆ। ਮੈਨੂੰ ਵਧੀਆ ਨਹੀਂ ਲੱਗਦਾ ਮੈਂ ਖੇਡਾਂ ਅਤੇ ਭੁਵੀ ਬਾਹਰ ਬੈਠੇ। ਉਹ ਮੇਰਾ ਫੈਸਲਾ ਸੀ। ਮੈਂ ਇਸ ਬਾਰੇ ਵਿਚ ਜਾਂਦੇ ਹੀ ਕਪਤਾਨ ਵਿਰਾਟ ਕੋਹਲੀ ਨੂੰ ਦੱਸ ਦਿੱਤਾ ਸੀ।

ਭੁਵੀ ਨੇ ਇਸ ਤਰ੍ਹਾਂ ਨੇਹਿਰਾ ਨੂੰ ਕੀਤਾ ਮਜ਼ਬੂਰ


ਆਸ਼ੀਸ਼ ਨੇਹਿਰਾ ਅਤੇ ਭੁਵਨੇਸ਼ਵਰ ਕੁਮਾਰ ਆਈ.ਪੀ.ਐੱਲ. ਵਿਚ ਇਕ ਹੀ ਟੀਮ ਸਨਰਾਈਜਰਸ ਹੈਦਰਾਬਾਦ ਵੱਲੋਂ ਖੇਡਦੇ ਹਨ ਅਤੇ ਆਈ.ਪੀ.ਐੱਲ. ਵਿਚ ਪ੍ਰਦਰਸ਼ਨ ਕਰਕੇ ਭੁਵੀ ਨੇ ਨੇਹਿਰਾ ਨੂੰ ਸੰਨਿਆਸ ਲੈਣ ਉੱਤੇ ਮਜ਼ਬੂਰ ਕਰ ਦਿੱਤਾ। ਹਾਲਾਂਕਿ ਨੇਹਿਰਾ ਦੇ ਇਸ ਫੈਸਲੇ ਵਿਚ ਉਨ੍ਹਾਂ ਦਾ ਖੁਦ ਦਾ ਫ਼ੈਸਲਾ ਅਤੇ ਉਨ੍ਹਾਂ ਦੀ ਵੱਧਦੀ ਉਮਰ ਵੀ ਇੱਕ ਵੱਡੀ ਵਜ੍ਹਾ ਰਹੀ। ਭੁਵਨੇਸ਼ਵਰ ਕੁਮਾਰ ਪਿਛਲੇ ਦੋ ਸਾਲਾਂ ਤੋਂ ਆਈ.ਪੀ.ਐੱਲ. ਵਿਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। 


ਇਹੀ ਵਜ੍ਹਾ ਹੈ ਕਿ ਭੁਵੀ ਨੇ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਪਰਪਲ ਕੈਪ ਉੱਤੇ ਕਬਜ਼ਾ ਜਮਾਇਆ ਹੋਇਆ ਹੈ। ਪਰਪਲ ਕੈਪ ਆਈ.ਪੀ.ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਨੂੰ ਮਿਲਦੀ ਹੈ। ਭੁਵਨੇਸ਼ਵਰ ਆਈ.ਪੀ.ਐੱਲ. ਵਿਚ ਨਾ ਸਿਰਫ ਨਵੀਂ ਗੇਂਦ ਤੋਂ ਗੇਂਦ ਨੂੰ ਸਵਿੰਗ ਕਰਾਉਂਦੇ ਹਨ ਸਗੋਂ ਡੈੱਥ ਓਵਰਾਂ ਵਿਚ ਆਪਣੀ ਸਲੋਅਰਵੰਸ, ਨਕਲ ਗੇਂਦ ਅਤੇ ਯਾਰਕਰ ਨਾਲ ਬੱਲੇਬਾਜ਼ਾਂ ਨੂੰ ਖੂਬ ਪਰੇਸ਼ਾਨ ਕਰ ਰਹੇ ਹਨ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement