
ਕੋਲਕਾਤਾ, 22 ਸਤੰਬਰ :
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ਵਿਚ ਮੈਚ ਨੂੰ ਲੈ ਕੇ ਹਮੇਸ਼ਾ
ਗੰਭੀਰ ਹੁੰਦੇ ਹਨ। ਬੱਲੇਬਾਜ਼ੀ ਹੋਵੇ ਜਾਂ ਫੀਲਡਿੰਗ ਪਰ ਮੈਚ ਦੇ ਅੰਤ ਤਕ ਕੋਹਲੀ ਅਪਣੇ
ਹਮਲਾਵਰ ਰਵਈਏ ਦਾ ਨਮੂਨਾ ਪੇਸ਼ ਕਰਦੇ ਹਨ। ਇਸ ਦਾ ਹੀ ਨਤੀਜਾ ਹੈ ਕਿ ਅੱਜ ਇਹ ਸਟਾਰ
ਖਿਡਾਰੀ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜੇਕਰ ਖਿਡਾਰੀ ਗ਼ਲਤੀ ਕਰਦਾ ਹੈ ਤਾਂ ਕੋਹਲੀ ਉਸ
ਨੂੰ ਸਾਫ਼ ਤੌਰ 'ਤੇ ਦੱਸ ਦਿੰਦੇ ਹਨ। ਦੂਜੇ ਵਨਡੇ ਵਿਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ
ਮਿਲਿਆ ਜਦੋਂ ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਬੱਲੇਬਾਜ਼ ਟ੍ਰੇਵਿਸ ਹੇਡ ਦਾ ਕੈਚ ਛੱਡਿਆ।
ਭੁਵਨੇਸ਼ਵਰ
ਕੁਮਾਰ ਦੀ ਗੇਂਦ ਉੱਤੇ ਟ੍ਰੇਵਿਸ ਹੇਡ ਨੇ ਸਲਿਪ ਵੱਲ ਸ਼ਾਰਟ ਖੇਡਿਆ। ਸਲਿਪ ਉੱਤੇ ਰੋਹਿਤ
ਸ਼ਰਮਾ ਖੜ੍ਹੇ ਸਨ ਅਤੇ ਉਹ ਕੈਚ ਫੜਨ ਵਿਚ ਨਾਕਾਮ ਰਹੇ। ਇਸ ਦੇ ਬਾਅਦ ਕੋਹਲੀ ਰੋਹਿਤ ਵਲ ਗਏ
ਅਤੇ ਬੋਲੇ ਕਿ ਕੈਚ ਫੜ੍ਹਨਾ ਨਹੀਂ ਆਉਂਦਾ ਤਾਂ ਸਲਿਪ ਵਿਚ ਖੜ੍ਹਾ ਕਿਉਂ ਹੁੰਦਾ ਹੈ।
ਹਾਲਾਂਕਿ ਕੋਹਲੀ ਨੇ ਇਹ ਸ਼ਬਦ ਮਜ਼ਾਕ ਵਿਚ ਕਹੇ ਸਨ। ਉਨ੍ਹਾਂ ਨੇ ਭਾਵੇਂ ਹੀ ਰੋਹਿਤ ਨੂੰ ਇਹ
ਮਜ਼ਾਕੀਆ ਅੰਦਾਜ਼ ਵਿਚ ਕਿਹਾ ਹੋਵੇ, ਪਰ ਉਨ੍ਹਾਂ ਨੇ ਅਪਣੀ ਗੱਲ ਸਾਹਮਣੇ ਰੱਖ ਦਿਤੀ ਸੀ।
ਦੱਸ
ਦਈਏ ਕਿ ਰੋਹਿਤ ਸ਼ਰਮਾ ਦੂਜੇ ਮੈਚ ਵਿਚ ਕੁੱਝ ਖਾਸ ਨਹੀਂ ਕਰ ਸਕੇ ਸਿਰਫ 7 ਦੌੜਾਂ ਬਣਾ ਕੇ
ਚਲਦੇ ਬਣੇ ਸਨ। ਹਾਲਾਂਕਿ ਉਨ੍ਹਾਂ ਨੇ ਪਹਿਲੇ ਮੈਚ ਵਿਚ 28 ਦੌੜਾਂ ਦੀ ਪਾਰੀ ਖੇਡੀ ਸੀ।
ਉਥੇ ਹੀ ਕਪਤਾਨ ਕੋਹਲੀ ਦੂਜੇ ਮੈਚ ਵਿਚ ਭਾਰਤ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ
ਨਿਭਾਈ। ਉਨ੍ਹਾਂ ਦੀ 92 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਇਹ ਮੁਕਾਬਲਾ 50
ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਵਨ ਡੇ ਰੈਂਕਿੰਗ ਵਿਚ ਪਹਿਲੇ ਸਥਾਨ ਉਤੇ ਵੀ
ਪਹੁੰਚ ਗਿਆ। (ਪੀ.ਟੀ.ਆਈ.)