ਸਾਇਨਾ, ਸਿੰਧੂ ਤੇ ਸ੍ਰੀਕਾਂਤ ਕੁਆਰਟਰ ਫ਼ਾਈਨਲ 'ਚ ਸਿੱਧੇ ਦਾਖ਼ਲ
Published : Oct 1, 2017, 10:37 pm IST
Updated : Oct 1, 2017, 5:07 pm IST
SHARE ARTICLE



ਬੰਗਲੌਰ, 1 ਸਤੰਬਰ: ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਫ਼ੈਸਲਾ ਕੀਤਾ ਕਿ ਬੀ.ਡਬਲਿਊ.ਐਫ਼ ਵਿਸ਼ਵ ਰੈਕਿੰਗ 'ਚ ਉਚ 50 'ਚ ਸ਼ਾਮਲ ਸੱਭ ਖਿਡਾਰੀਆਂ ਨੂੰ ਇਕ ਕਰੋੜ ਰੁਪਏ ਇਨਾਮੀ ਰਾਸ਼ੀ ਦੀ ਆਗਾਮੀ ਚੈਂਪੀਅਨਸ਼ਿਪ ਦੇ ਕੁਆਟਰਫ਼ਾਈਨਲ 'ਚ ਸਿੱਧਾ ਦਾਖ਼ਲਾ ਮਿਲੇਗਾ। ਇਸ ਫ਼ੈਸਲੇ ਨਾਲ ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ (ਵਿਸ਼ਵ ਰੈਕਿੰਗ 'ਚ ਦੂਜੇ ਸਥਾਨ 'ਤੇ) ਅਤੇ ਸਾਇਨਾ ਨੇਹਵਾਲ (ਵਿਸ਼ਵ ਰੈਕਿੰਗ 'ਚ 12ਵੇਂ ਨੰਬਰ 'ਤੇ) ਨੂੰ ਸਿੱਧੇ ਕੁਆਟਰ ਫ਼ਾਈਨਲ 'ਚ ਦਾਖ਼ਲਾ ਮਿਲੇਗਾ।
ਪੁਰਸ਼ ਸਿੰਗਲ 'ਚ ਕਿਦਾਂਬੀ ਸ੍ਰੀਕਾਂਤ (ਵਿਸ਼ਵ ਰੈਕਿੰਗ 'ਚ 8), ਐਚ.ਐਸ. ਪ੍ਰਣਯ (ਵਿਸ਼ਵ ਰੈਕਿੰਗ 'ਚ 15), ਸਮੀਰ ਵਰਮਾ (ਵਿਸ਼ਵ ਰੈਕਿੰਗ 'ਚ 19) ਅਤੇ ਅਜੇ ਜੈਰਾਮ (ਵਿਸ਼ਵ ਰੈਕਿੰਗ 'ਚ 20) ਨੂੰ ਟੂਰਨਾਮੈਂਟ ਦੇ ਕੁਆਟਰ ਫ਼ਾਈਨਲ 'ਚ ਸਿੱਧਾ ਦਾਖ਼ਲਾ ਮਿਲੇਗਾ। ਬਾਈ ਦੇ ਮੁਖੀ ਹਿਮਾਂਤ ਵਿਸ਼ਵਾ ਸ਼ਰਮਾ ਨੇ ਕਿਹਾ ਕਿ ਉਚ ਰੈਕਿੰਗ ਦੇ ਸਾਰੇ ਖਿਡਾਰੀਆਂ ਨੂੰ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਦਾ ਮੌਕਾ ਹੈ। ਵਿਸ਼ਵ ਰੈਕਿੰਗ 'ਚ ਉਚ 50 'ਚ ਕਾਬਜ਼ ਸਾਰੇ ਖਿਡਾਰੀਆਂ ਨੂੰ ਸਿੱਧੇ ਕੁਆਟਰ ਫ਼ਾਈਨਲ 'ਚ ਦਾਖ਼ਲਾ ਮਿਲੇਗਾ। ਸਿੰਗਲ ਵਰਗ ਦੇ ਵੱਧ ਤੋਂ ਵੱਧ ਅੱਠ ਖਿਡਾਰੀਆਂ ਨੂੰ ਕੁਆਟਰ ਫ਼ਾਈਨਲ 'ਚ ਦਾਖ਼ਲਾ ਮਿਲੇਗਾ।  
(ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement