ਸਾਡੇ ਗੇਂਦਬਾਜ਼ਾਂ ਨੇ ਸਾਡਾ ਅੱਧਾ ਕੰਮ ਕਰ ਦਿਤਾ : ਸ਼ਿਖਰ ਧਵਨ
Published : Oct 26, 2017, 11:23 pm IST
Updated : Oct 26, 2017, 5:53 pm IST
SHARE ARTICLE

ਪੁਣੇ, 26 ਅਕਤੂਬਰ: ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਭਾਰਤ ਦੀ ਛੇ ਵਿਕਟਾਂ ਦੀ ਜਿੱਤ ਲਈ ਗੇਂਦਬਾਜ਼ਾਂ ਨੂੰ ਸਿਹਰਾ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਇਥੇ ਦੂਜੇ ਇਕ ਦਿਨਾ ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ ਨੂੰ ਘੱਟ ਦੌੜਾਂ 'ਤੇ ਰੋਕ ਕੇ ਅੱਧਾ ਕੰਮ ਕਰ ਦਿਤਾ ਸੀ । ਭਾਰਤ ਨੇ ਬੀਤੀ ਰਾਤ ਨਿਊਜ਼ੀਲੈਂਡ ਨੂੰ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਹੁਣ ਫ਼ੈਸਲਾਕੁੰਨ ਮੁਕਾਬਲਾ 29 ਅਕਤੂਬਰ ਨੂੰ ਕਾਨਪੁਰ ਵਿਚ ਖੇਡਿਆ ਜਾਵੇਗਾ । ਧਵਨ ਨੇ 68 ਅਤੇ ਦਿਨੇਸ਼ ਕਾਰਤਿਕ ਨੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਇਥੇ ਮਹਾਰਾਸ਼ਟਰ ਕ੍ਰਿਕਟ ਸੰਘ ਦੇ ਸਟੇਡੀਅਮ ਵਿਚ ਚਾਰ ਉਵਰ ਰਹਿੰਦੇ ਹੋਏ 230 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ ।


ਸ਼ਿਖਰ ਧਵਨ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਯਕੀਨੀ ਤੌਰ 'ਤੇ ਇਨ੍ਹਾਂ ਦਿਨਾਂ ਵਿਚ 230 ਦੌੜਾਂ ਦਾ ਸਕੋਰ ਜ਼ਿਆਦਾ ਨਹੀਂ ਹੈ । ਗੇਂਦਬਾਜ਼ਾਂ ਨੇ ਕਾਫ਼ੀ ਚੰਗਾ ਕੰਮ ਕੀਤਾ ਅਤੇ ਫ਼ੀਲਡਰਾਂ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿਤਾ । ਗੇਂਦਬਾਜ਼ਾਂ ਨੇ ਸਾਡੇ ਲਈ ਅੱਧਾ ਕੰਮ ਕਰ ਦਿਤਾ ਸੀ। 230 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦਾ ਦਬਾਅ ਨਿਸ਼ਚਿਤ ਰੂਪ ਨਾਲ 300 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੇ ਮੁਕਾਬਲੇ ਵਿਚ ਘੱਟ ਹੀ ਹੋਵੇਗਾ।ਧਵਨ ਨੇ ਕਿਹਾ ਕਿ ਭਾਰਤ ਨੇ ਜਦੋਂ ਗੇਂਦਬਾਜ਼ੀ ਕੀਤੀ ਤਾਂ ਕੋਈ ਸੀਮ ਮੂਵਮੈਂਟ ਨਹੀਂ ਸੀ ਅਤੇ ਭਾਰਤੀ ਗੇਂਦਬਾਜ਼ਾਂ ਨੇ ਬਹੁਤ ਹੀ ਕਸੀ ਗੇਂਦਬਾਜ਼ੀ ਕੀਤੀ ਅਤੇ ਸਾਡੇ ਲਈ ਚੰਗਾ ਕੰਮ ਕੀਤਾ । ਧਵਨ ਨੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਵੀ ਪ੍ਰਸ਼ੰਸਾ ਕੀਤਾ ਜਿਨ੍ਹਾਂ ਨੇ 45 ਦੌੜਾਂ ਦੇ ਕੇ ਤਿੰਨ ਵਿਕਟ ਹਾਸਲ ਕੀਤੇ ।                                               (ਪੀ.ਟੀ.ਆਈ)

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement