ਸੈਮੀਫ਼ਾਈਨਲ 'ਚ ਹਾਰਿਆ ਭਾਰਤ
Published : Dec 8, 2017, 10:43 pm IST
Updated : Dec 8, 2017, 5:13 pm IST
SHARE ARTICLE

ਭੁਵਨੇਸ਼ਵਰ, 8 ਦਸੰਬਰ: ਵਿਸ਼ਵ ਹਾਕੀ ਲੀਗ ਫ਼ਾਈਨਲਜ਼ ਦੇ ਸੈਮੀਫ਼ਾਈਨਲ ਵਿਚ ਅਰਜਨਟੀਨਾ ਵਿਰੁਧ ਭਾਰਤੀ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਰਜਨਟੀਨਾ ਦੀ ਟੀਮ ਨੇ ਮੈਚ ਦੇ ਪਹਿਲੇ ਕੁਆਟਰ 'ਚ ਹੀ ਕੁਝ ਕੁ ਮਿੰਟਾਂ ਦੀ ਖੇਡ ਤੋਂ ਬਾਅਦ ਭਾਰਤ ਵਿਰੁਧ ਇਕ ਗੋਲ ਦਾਗ ਦਿਤਾ, ਜਿਸ ਦੇ ਜਵਾਬ 'ਚ ਭਾਰਤੀ ਟੀਮ ਪੂਰਾ ਸਮਾਂ ਗੋਲ ਕਰਨ ਲਈ ਸੰਘਰਸ਼ ਕਰਦੀ ਰਹੀ ਪਰ ਨਿਰਾਸ਼ਾ ਹੀ ਪੱਲੇ ਪਈ।ਮੈਚ ਦੇ ਪਹਿਲੇ ਕੁਆਟਰ 'ਚ ਹੀ ਅਰਜਨਟੀਨਾ ਦੀ ਟੀਮ ਭਾਰਤ ਵਿਰੁਧ ਗੋਲ ਕਰਨ 'ਚ ਕਾਮਯਾਬ ਰਹੀ ਤੇ ਇਸ ਤੋਂ ਬਾਅਦ ਪੂਰਾ ਸਮਾਂ ਅਰਜਨਟੀਨਾ ਦੇ ਖਿਡਾਰੀ ਸਿਰਫ਼ ਗੋਲ ਰੋਕਣ 'ਤੇ ਹੀ ਕੇਂਦਰਿਤ ਰਹੇ। ਭਾਰਤੀ ਟੀਮ ਦੇ ਖਿਡਾਰੀਆਂ ਨੇ ਕਾਫ਼ੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਅਰਜਨਟੀਨਾ ਦੇ ਖਿਡਾਰੀਆਂ ਦਾ ਡਿਫ਼ੈੱਸ ਹਮੇਸ਼ਾ ਭਾਰਤੀ ਖਿਡਾਰੀਆਂ ਦੀ ਹਰੇਕ ਰਣਨੀਤੀ 'ਤੇ ਭਾਰੂ ਰਿਹਾ। ਮੈਚ ਦੇ ਦੂਜੇ ਕੁਆਟਰ 'ਚ ਭਾਰਤੀ ਟੀਮ ਨੂੰ ਇਕ ਪੈਨਲਟੀ ਕਾਰਨਰ ਮਿਲਿਆ ਸੀ, ਜਿਸ 'ਚ 


ਇਕ ਸਮੇਂ ਲੱਗ ਰਿਹਾ ਸੀ ਭਾਰਤੀ ਟੀਮ ਗੋਲ ਕਰਨ 'ਚ ਕਾਮਯਾਬ ਹੋ ਜਾਵੇਗੀ ਪਰ ਨਾਕਾਮ ਰਹੀ। ਇਸ ਤੋਂ ਇਲਾਵਾ ਮੈਚ ਦੇ ਤੀਜੇ ਕੁਆਟਰ ਭਾਰਤੀ ਖਿਡਾਰੀ ਅਕਾਸ਼ਦੀਪ ਤੇ ਰੁਪਿੰਦਰ ਨੇ ਅਰਜਨਟੀਨਾ ਟੀਮ ਦੇ ਗੋਲ 'ਤੇ ਵੱਖ-ਵੱਖ ਦੋ ਹਮਲੇ ਕੀਤੇ ਪਰ ਦੋਵੇਂ ਵਾਰ ਉਹ ਵੀ ਗੋਲ ਕਰਨ 'ਚ ਨਾਕਾਮ ਰਹੇ। ਪੂਰਾ ਸਮਾਂ ਭਾਰਤੀ ਟੀਮ ਗੋਲ ਕਰਨ ਲਈ ਸੰਘਰਸ਼ ਕਰਦੀ ਰਹੀ ਪਰ ਭਾਰਤੀ ਟੀਮ ਨੂੰ ਬਿਨਾ ਖਾਤਾ ਖੋਲ੍ਹੇ ਹੀ ਮੈਦਾਨ 'ਚ ਪਰਤਣਾ ਪਿਆ ਤੇ 0-1 ਨਾਲ ਭਾਰਤੀ ਟੀਮ ਹਾਰ ਗਈ।ਜ਼ਿਕਰਯੋਗ ਹੈ ਕਿ ਏਸ਼ੀਆ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਅਪਣੇ ਪਿਛਲੇ ਮੈਚ 'ਚ ਖ਼ਿਤਾਬ ਦੇ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਉਲੰਪਿਕ ਸਿਲਵਰ ਮੈਡਲ ਜੇਤੂ ਬੈਲਜੀਅਮ ਟੀਮ ਨੂੰ 'ਸਡਨ ਡੈੱਥ' ਵਿਚ ਸ਼ਾਨਦਾਰ ਤਰੀਕੇ ਨਾਲ ਹਰਾਇਆ ਸੀ ਤੇ ਇਸ ਮੈਚ 'ਚ ਭਾਰਤੀ ਟੀਮ ਦਾ ਹਰੇਕ ਪੱਖ ਕਾਫ਼ੀ ਤਾਕਤਵਰ ਲੱਗ ਰਿਹਾ ਸੀ ਤੇ ਇਸ ਜਿੱਤ ਨਾਲ ਟੀਮ ਆਤਮ-ਵਿਸ਼ਵਾਸ ਨਾਲ ਭਰੀ ਹੋਈ ਸੀ ਪਰ ਅੱਜ ਖੇਡੇ ਗਏ ਮੁਕਾਬਲੇ 'ਚ ਟੀਮ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।  
(ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement