ਸਰਦਾਰ ਟੀਮ ਤੋਂ ਬਾਹਰ, ਰੁਪਿੰਦਰ ਲਾਕੜਾ ਦੀ ਵਾਪਸੀ
Published : Nov 17, 2017, 11:27 pm IST
Updated : Nov 17, 2017, 5:57 pm IST
SHARE ARTICLE

ਨਵੀਂ ਦਿੱਲੀ, 17 ਨਵੰਬਰ: ਤਜ਼ਰਬੇਕਾਰ ਮਿਡ-ਫ਼ੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ ਭੁਵਨੇਸ਼ਵਰ 'ਚ ਹੋਣ ਵਾਲੀ ਹਾਕੀ ਵਿਸ਼ਵ ਲੀਗ ਫ਼ਾਈਨਲ ਲਈ ਭਾਰਤ ਦੀ 18 ਮੈਂਬਰੀ ਟੀਮ ਤੋਂ ਅੱਜ ਬਾਹਰ ਕਰ ਦਿਤਾ ਗਿਆ, ਜਦੋਂ ਕਿ ਰੁਪਿੰਦਰ ਪਾਲ ਸਿੰਘ ਅਤੇ ਬੀਰੇਂਦਰ ਕਾਲੜਾ ਨੇ ਫਿੱਟ ਹੋ ਕੇ ਟੀਮ 'ਚ ਵਾਪਸੀ ਕੀਤੀ ਹੈ।ਇਸ ਸਾਲ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਰਦਾਰ ਨੂੰ ਬਾਹਰ ਕਰ ਦਿਤਾ ਜਾਣਾ ਹੈਰਾਨੀਜਨਕ ਰਿਹਾ, ਜੋ ਢਾਕਾ 'ਚ ਪਿਛਲੇ ਮਹੀਨੇ ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਇਸ ਨੂੰ ਸਾਬਕਾ ਕਪਤਾਨ ਦੇ ਸੁਨਹਿਰੇ ਕੈਰੀਅਰ ਦੇ ਅੰਤ ਵਾਂਗ ਦੇਖਿਆ ਜਾ ਰਿਹਾ ਹੈ। 


ਏਸ਼ੀਆ ਕੱਪ 'ਚ ਸਰਕਾਰ ਨੂੰ ਮਿਡ-ਫ਼ੀਲਡ 'ਚ ਪਲੇਮੇਕਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਨੌਜਵਾਨ ਕਪਤਾਨ ਮਨਪ੍ਰੀਤ ਸਿੰਘ ਨਾਲ ਡਿਫ਼ੈਂਡਰ ਦੇ ਰੂਪ 'ਚ ਖੇਡਦਿਆਂ ਦੇਖਿਆ ਗਿਆ ਸੀ। ਹਾਕੀ ਵਿਸ਼ਵ ਲੀਗ ਫ਼ਾਈਨਲ ਤੋਂ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਦਾ ਮਤਲਬ ਹੈ ਕਿ ਉਹ ਨਵੇਂ ਕੋਚ ਸ਼ੋਰਡ ਮਾਰਿਨ ਦੀ ਰਣਨੀਤੀ 'ਚ ਫ਼ਿੱਟ ਨਹੀਂ ਬੈਠਦੇ। ਮਾਰਿਨ ਨੇ ਏਸ਼ੀਆ ਕੱਪ ਤੋਂ ਪਹਿਲਾਂ ਰੋਲੇਂਟ ਓਲਟਮੇਂਸ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਟੀਮ ਦੀ ਵਾਂਗਡੋਰ ਸੰਭਾਲੀ ਸੀ। ਰੁਪਿੰਦਰ ਅਤੇ ਲਾਕੜਾ ਦੀ ਵਾਪਸੀ ਨਾਲ ਭਾਰਤੀ ਡਿਫ਼ੈੱਸ ਨੂੰ ਮਜਬੂਤੀ ਮਿਲੇਗੀ। ਰੁਪਿੰਦਰ ਮਾਸਪੇਸ਼ੀਆਂ 'ਚ ਖਿਚਾਅ ਕਰਨ ਪੰਜ ਮਹੀਨੇ ਬਾਹਰ ਰਹਿਣ ਤੋਂ ਬਾਅਦ ਟੀਮ 'ਚ ਪਰਤੇ ਹਨ, ਜਦੋਂ ਕਿ ਗੋਡੇ ਦੀ ਸੱਟ ਕਾਰਨ ਰਿਓ ਉਲੰਪਿਕ ਤੋਂ ਬਾਹਰ ਰਹੇ ਲਾਕੜਾ ਟੀਮ 'ਚ ਆਉਂਦੇ ਜਾਂਦੇ ਰਹਿੰਦੇ ਹਨ। (ਏਜੰਸੀ)

SHARE ARTICLE
Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement