ਸਿੰਧੂ ਨੇ ਕੋਰੀਆ ਓਪਨ ਖ਼ਿਤਾਬ ਜਿੱਤਿਆ
Published : Sep 17, 2017, 10:24 pm IST
Updated : Sep 17, 2017, 4:54 pm IST
SHARE ARTICLE



ਸੋਲ, 17 ਸਤੰਬਰ: ਉਲੰਪਿਕ ਸਿਲਵਰ ਤਮਗ਼ਾ ਜੇਤੂ ਭਾਰਤੀ ਸ਼ਟਲਰ ਪੀ.ਵੀ. ਸਿੰਘ ਨੇ ਅੱਜ ਇੱਥੇ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨੂੰ ਰੋਮਾਂਚਕ ਫ਼ਾਇਨਲ ਮੁਕਾਬਲੇ 'ਚ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਏਕਲ ਦਾ ਖ਼ਿਤਾਬ ਜਿੱਤਣ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਹਾਰ ਦਾ ਬਦਲਾ ਵੀ ਲੈ ਲਿਆ ਹੈ।

22 ਸਾਲਾ ਸਿੰਧੂ ਨੇ ਇਸ 600,000 ਡਾਲਰ ਇਨਾਮੀ ਟੂਰਨਾਮੈਂਟ ਦੇ ਫ਼ਾਇਨਲ 'ਚ ਅੱਠਵੀਂ ਵੀਰਤਾ ਪ੍ਰਾਪਤ ਜਪਾਨੀ ਖਿਡਾਰੀ ਓਕੁਹਾਰਾ ਨੂੰ ਇਕ ਘੰਟੇ 23 ਮਿੰਟ ਤਕ ਚੱਲੇ ਰੋਮਾਂਚਕ ਮੈਚ 'ਚ 22-20, 11-21, 20-18 ਨਾਲ ਹਰਾਇਆ। ਸਿੰਧੂ ਪਿਛਲੇ ਮਹੀਨੇ ਗਲਾਸਗੋ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਬੇਹੱਦ ਰੋਮਾਂਚਕ ਫ਼ਾਇਨਲ ਮੁਕਾਬਲੇ 'ਚ ਓਕੁਹਾਰਾ ਤੋਂ ਹਾਰ ਗਈ ਸੀ। ਇਸ ਮੈਚ ਨੂੰ ਮਾਹਰਾਂ ਨੇ ਸਰਵੋਤਮ ਮੈਚਾਂ 'ਚੋਂ ਇਕ ਕਰਾਰ ਦਿਤਾ ਸੀ। ਅੱਜ ਉੁਨ੍ਹਾਂ ਨੇ ਜਾਪਾਨੀ ਖਿਡਾਰੀ ਤੋਂ ਬਦਲਾ ਲਿਆ ਅਤੇ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ। ਇਕ ਮਹੀਨੇ 'ਚ ਦੂਜੀ ਵਾਰ ਫ਼ਾਇਨਲ 'ਚ ਆਹਮਣੇ-ਸਾਹਮਣੇ ਹੋਣ ਕਾਰਨ ਫ਼ਿਰ ਤੋਂ ਰੋਮਾਂਚਕ ਮੈਚ ਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਅੱਜ ਦੇ ਫ਼ਾਇਨਲ 'ਚ ਵੀ ਵਿਸ਼ਵ ਚੈਂਪੀਅਨਸ਼ਿਪ ਵਾਂਗ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਸਿੰਧੂ ਨੇ ਫ਼ਿਰ ਜਜ਼ਬੇ ਦਾ ਸ਼ਾਨਦਾਰ ਨਮੂਨਾ ਪੇਸ ²ਕੀਤਾ ਤੇ ਅਪਣੇ ਕਰੀਅਰ ਦਾ ਤੀਸਰਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ। ਵਿਸ਼ਵ 'ਚ ਚੌਥੇ ਨੰਬਰ ਦੀ ਸਿੰਧੂ ਨੇ 2016 'ਚ ਚਾਇਨਾ ਸੁਪਰ ਸੀਰੀਜ਼ ਪ੍ਰੀਮੀਅਰ ਅਤੇ ਇੰਡੀਅਨ ਓਪਨ ਸੀਰੀਜ਼ ਜਿੱਤੀ ਸੀ। ਉੁਨ੍ਹਾਂ ਨੇ ਓਕੁਹਾਰਾ ਦਾ ਆਸਟ੍ਰੇਲੀਆਈ ਓਪਨ ਅਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਲਗਾਤਾਰਾ ਤੀਸਰਾ ਖ਼ਿਤਾਬ ਜਿੱਤਣ ਦਾ ਸੁਪਨਾ ਵੀ ਪੂਰਾ ਨਹੀਂ ਹੋਣ ਦਿਤਾ।

ਇਸ ਜਿੱਤ ਨਾਲ ਸਿੱਧੂ ਨੇ ਓਕੁਹਾਰਾ ਵਿਰੁਧ ਅਪਣੇ ਰਿਕਾਰਡ ਨੂੰ ਵੀ ਬਰਾਬਰੀ 'ਤੇ ਲਿਆ ਦਿਤਾ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਹੁਣ ਇਕ ਦੂਜੇ ਵਿਰੁਧ ਅੱਠ ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਚਾਰ-ਚਾਰ 'ਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ। ਸਿੰਧੂ ਨੇ ਪਹਿਲੀ ਗੇਮ 'ਚ ਸ਼ੁਰੂ 'ਚ 2-0 ਨਾਲ ਵਾਧਾ ਪ੍ਰਾਪਤ ਕੀਤਾ ਪਰ ਓਕੁਹਾਰਾ ਨੇ ਜਲਦੀ ਹੀ ਬਰਾਬਰੀ ਕਰ ਲਈ। ਭਾਰਤੀ ਖਿਡਾਰੀ ਫ਼ਿਰ ਤੋਂ 5-4 ਨਾਲ ਅੱਗੇ ਹੋ ਗਈ। ਇਨ੍ਹਾਂ ਦੋਵਾਂ ਦਰਮਿਆਨ ਵਿਸ਼ਵ ਚੈਂਪੀਅਨਸ਼ਿਪ ਮੈਚ ਦੀ ਝਲਕ 6-5 ਦੇ ਸਕੋਰ 'ਤੇ ਦੇਖਣ ਨੂੰ ਮਿਲੀ, ਜਦੋਂ ਉਨ੍ਹਾਂ ਦਰਮਿਆਨ ਲੰਬੀਆਂ ਰੈਲੀਆਂ ਚੱਲੀਆਂ। ਸਿੰਧੂ ਨੇ ਕਰਾਰਾ ਸਮੈਸ਼ ਲਗਾ ਕੇ ਇਹ ਅੰਕ ਅਪਣੇ ਨਾਮ ਕੀਤਾ।   (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement