
ਨਾਗਪੁਰ, 9 ਨਵੰਬਰ: ਭਾਰਤ ਦੀ ਪਹਿਲੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਓਲੰਪਿਕ ਫ਼ਾਇਨਲ ਤਕ ਪਹੁੰਚਣ ਵਾਲੀ ਪੀ.ਵੀ. ਸਿੰਧੂ ਪਹਿਲੀ ਵਾਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਫ਼ਾਇਨਲ 'ਚ ਆਹਮੋ-ਸਾਹਮਣੇ ਸਨ। ਦੁਨੀਆ ਦੀ ਇਕ ਨੰਬਰ ਖਿਡਾਰੀ ਰਹਿ ਚੁਕੀ ਸਾਇਨਾ ਨੇ 54 ਮਿੰਟ ਤਕ ਚੱਲੇ ਮੁਕਾਬਲੇ 'ਚ ਸਿੰਧੂ ਨੂੰ ਹਰਾਉਂਦਿਆਂ ਖ਼ਿਤਾਬ ਅਪਣੇ ਨਾਮ ਕਰ ਲਿਆ। 27 ਸਾਲਾ ਸਾਇਨਾ ਨੇ ਰੋਮਾਂਚਕ ਫ਼ਾਇਨਲ 'ਚ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਸਿਲਵਰ ਮੈਡਲ ਜੇਤੂ ਸਿੰਧੂ 'ਤੇ ਫ਼ਾਇਨਲ 'ਚ 21-17, 27-25 ਨਾਲ ਜਿੱਤ ਦਰਜ ਕੀਤੀ। ਸਾਇਨਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਅੱਜ ਮੈਂ ਜਿਵੇਂ ਖੇਡੀ ਹਾਂ, ਉਸ ਤੋਂ ਮੈਂ ਹੈਰਾਨ ਹਾਂ। ਮੈਂ ਕੋਰਟ 'ਤੇ ਚੰਗੀ ਤਰ੍ਹਾਂ ਮੂਵ ਕਰਦਿਆਂ ਸਿੰਧੂ ਦੇ ਮੁਸ਼ਕਲ ਸ਼ਾਰਟ ਨੂੰ ਚੰਗੀ ਤਰ੍ਹਾਂ ਵਾਪਸ ਭੇਜਿਆ।
ਉਧਰ ਪਿਛਲੇ ਹਫ਼ਤੇ ਵਿਸ਼ਵ ਰੈਕਿੰਗ 'ਚ ਅਪਣੇ ਕਰੀਅਰ ਦੀ ਸਰਵੋਤਮ 11ਵੀਂ ਰੈਕਿੰਗ ਪ੍ਰਾਪਤ ਕਰਨ ਵਾਲੇ ਦੂਸਰੀ ਵੀਰਤਾ ਪ੍ਰਾਪਤ ਐਚ.ਐਸ. ਪ੍ਰਣਯ ਨੇ ਉਚ ਵੀਰਤਾ ਅਤੇ ਦੁਨੀਆ ਦੇ ਦੂਸਰੇ ਨੰਬਰ ਦੇ ਕਿਦਾਂਮੀ ਸ਼੍ਰੀਕਾਂਤ ਨੂੰ 49 ਮਿੰਟ ਤਕ ਚੱਲੇ ਮੁਕਾਬਲੇ 'ਚ 21-15, 16-21, 21-7 ਨਾਲ ਹਰਾ ਕੇ ਟੂਰਨਾਮੈਂਟ ਦੇ 82ਵੇਂ ਪੜਾਅ ਦਾ ਪੁਰਸ਼ ਏਕਲ ਖ਼ਿਤਾਬ ਪ੍ਰਾਪਤ ਕੀਤਾ।ਅਸ਼ਵਨੀ ਪੋਨੱਪਾ ਲਈ ਇਹ ਦੋਹਰੀ ਖ਼ੁਸ਼ੀ ਰਹੀ, ਜਿਨ੍ਹਾਂ ਨੇ ਸਤਿਵਕਸਾਈਰਾਜ ਰੰਕੀਰੇੱਡੀ ਨਾਲ ਮਿਲ ਕੇ ਮਿਕਸਡ ਡਬਲਜ਼ ਅਤੇ ਐਨ. ਸਿੱਕੀ ਰੇੱਡੀ ਨਾਲ ਮਿਲ ਕੇ ਮਹਿਲਾ ਡਬਲਜ਼ ਖ਼ਿਤਾਬ ਤੋਂ ਦੋ ਟਰਾਫ਼ੀਆਂ ਜਿਤੀਆਂ। (ਏਜੰਸੀ)