ਸ਼ੋਏਬ ਕਦੇ ਨਹੀਂ ਕਹਿੰਦੇ ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ: ਸਾਨੀਆ
Published : Sep 29, 2017, 10:37 pm IST
Updated : Sep 30, 2017, 5:41 am IST
SHARE ARTICLE



ਨਵੀਂ ਦਿੱਲੀ, 29 ਸਤੰਬਰ: ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਕਹਿਣਾ ਹੈ ਕਿ ਜਦੋਂ ਵੀ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੀ ਗੱਲ ਆਉਂਦੀ ਹੈ, ਤਾਂ ਉਹ ਅਪਣੇ ਰਿਸ਼ਤਿਆਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਨਹੀਂ ਕਰਦੀ ਪਰ ਉਹ ਅਪਣੇ ਰਿਸ਼ਤਿਆਂ ਨੂੰ ਲੈ ਕੇ ਪਜ਼ੈਸਿਵ ਰੁਖ਼ ਰਖਦੀ ਹੈ।

ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਮਿਰਜ਼ਾ ਨੇ ਨੇਹਾ ਧੂਪੀਆ ਦੇ ਨਾਲ ਇਕ ਚੈਟ ਸ਼ੋਅ 'ਨੋ ਫਿਲਟਰ ਨੇਹਾ' ਵਿਚ ਇਹ ਗੱਲ ਕਹੀ। ਆਪ ਨੂੰ ਦਿਤੇ ਜਾਣ ਵਾਲੇ ਪ੍ਰੇਮ ਸੁਝਾਅ ਦੇ ਬਾਰੇ ਪੁੱਛੇ ਜਾਣ 'ਤੇ ਸਾਨੀਆ ਨੇ ਕਿਹਾ, ਮੈਨੂੰ ਥੋੜ੍ਹਾ ਘੱਟ ਪਜ਼ੈਸਿਵ ਹੋਣ ਦੀ ਜ਼ਰੂਰਤ ਹੈ। ਮੈਂ ਅਪਣੇ ਰਿਸ਼ਤਿਆਂ ਨੂੰ ਲੈ ਕੇ ਅਸੁਰੱਖਿਅਤ ਨਹੀਂ, ਸਗੋਂ ਪਜ਼ੈਸਿਵ ਹਾਂ। ਸਾਨੂੰ ਹੁਣ ਅਪਣੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਆਦਾ ਗੱਲਬਾਤ ਕਰਨੀ ਹੋਵੇਗੀ ਅਤੇ ਉਹ ਵੀ ਬਿਹਤਰ ਤਰੀਕੇ ਨਾਲ। ਟੈਨਿਸ ਖਿਡਾਰਨ ਨੇ ਗੱਲਬਾਤ ਦੌਰਾਨ, ਉਸ ਪਲ ਨੂੰ ਵੀ ਯਾਦ ਕੀਤਾ ਜਦੋਂ ਹੈਦਰਾਬਾਦ ਦੇ ਫਲਕਨੁਮਾ ਪੈਲੇਸ ਤੋਂ ਉਨ੍ਹਾਂ ਨੂੰ ਬਾਹਰ ਜਾਣ ਨੂੰ ਕਿਹਾ ਗਿਆ ਸੀ   ਸਾਨੀਆ ਨੇ ਕਿਹਾ, ਮੈਂ ਟੈਨਿਸ ਵਿਚ ਸਿਖਰਲੀ ਰੈਂਕਿੰਗ ਹਾਸਲ ਕਰਨ 'ਤੇ ਪਾਰਟੀ ਦਿਤੀ ਸੀ।

ਪਾਰਟੀ ਸਾਰੀ ਰਾਤ ਚੱਲੀ, ਫਿਰ ਜ਼ਿਆਦਾ ਉਮਰ ਵਾਲੇ ਚਲੇ ਗਏ ਅਤੇ ਜਵਾਨ ਰਹਿ ਗਏ। ਫਿਰ ਸਾਰੇ ਸ਼ੋਰ-ਸ਼ਰਾਬਾ ਕਰਦੇ ਹੋਏ ਪੈਲੇਸ ਦੇ ਪੂਲ ਵਿਚ ਵੜ ਗਏ ਸਨ, ਚੰਗਾ ਰਿਹਾ ਕਿ ਸਾਰਿਆਂ ਨੇ ਕਪੜੇ ਪਹਿਨੇ ਹੋਏ ਸਨ।

ਟੈਨਿਸ ਖਿਡਾਰਨ ਨੇ ਕਿਹਾ, ਤੜਕੇ ਕਰੀਬ ਪੰਜ ਵਜੇ ਪੈਲੇਸ ਦੇ ਲੋਕਾਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਆਵਾਜ਼ ਕਾਫ਼ੀ ਤੇਜ਼ ਹੈ ਅਤੇ ਇਸ ਕਾਰਨ ਹੁਣ ਸਾਨੂੰ ਇਸ ਪਾਰਟੀ ਨੂੰ ਬੰਦ ਕਰ ਕੇ ਜਾਣਾ ਹੋਵੇਗਾ। ਅਸੀਂ ਕਾਫ਼ੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਮਨਾਉਣ ਦੀ, ਪਰ ਬਾਅਦ ਵਿਚ ਸਾਨੂੰ ਜਾਣਾ ਪਿਆ। ਉਥੇ ਕਾਫੀ ਮਜ਼ਾ ਵੀ ਆਇਆ ਸੀ।  (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement