ਸ੍ਰੀਲੰਕਾ ਅਜੇ ਵੀ ਭਾਰਤ ਤੋਂ 180 ਦੌੜਾਂ ਪਿਛੇ
Published : Dec 4, 2017, 10:17 pm IST
Updated : Dec 4, 2017, 4:47 pm IST
SHARE ARTICLE

ਨਵੀਂ ਦਿੱਲੀ, 4 ਦਸੰਬਰ: ਕਪਤਾਨ ਦਿਨੇਸ਼ ਚੰਦੀਮਲ (ਨਾਬਾਦ 147) ਅਤੇ ਐਂਜੇਲੋ ਮੈਥਿਊਜ (111) ਦੇ ਸੈਂਕੜਿਆਂ ਦੀ ਮਦਦ ਨਾਲ ਸ੍ਰੀਲੰਕਾ ਟੀਮ ਤੀਜੇ ਟੈਸਟ ਮੈਓ 'ਚ ਫ਼ਾਲੋਆਨ ਟਾਲਣ 'ਚ ਸਫ਼ਲ ਹੋ ਗਈ ਪਰ ਭਾਰਤੀ ਟੀਮ ਅਜੇ ਵੀ ਮਜ਼ਬੂਤ ਸਥਿਤੀ 'ਚ ਹੈ।ਤੀਜੇ ਦਿਨ ਮੈਥਿਊਜ-ਚੰਦੀਮਲ ਦੀ ਜੋੜੀ ਨੇ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਚੌਥੀ ਵਿਕਟ ਲਈ 181 ਦੌੜਾਂ ਬਣਾਈਆਂ। ਮੈਥਿਊਜ ਦੇ ਆਊਟ ਹੋਣ ਤੋਂ ਬਾਅਦ ਦੌੜਾਂ ਬਣਾਉਣ ਦੀ ਜ਼ਿੰਮਵਾਰੀ ਚੰਦੀਮਲ ਨੇ ਬਾਖ਼ੂਬੀ ਨਿਭਾਈ। ਇਕ ਸਮੇਂ ਮਹਿਮਾਨ ਟੀਮ ਦਾ ਸਕੋਰ ਚਾਰ ਵਿਕਟਾਂ 'ਤੇ 317 ਦੌੜਾਂ ਸੀ ਪਰ ਸਦੀਰਾ ਸਮਰਵਿਕ੍ਰਮਾ ਦੇ ਰੂਪ 'ਚ ਪੰਜਵੀਂ ਵਿਕਟ ਡਿੱਗਣ ਤੋਂ ਬਾਅਦ ਅੱਗੇ ਦੇ ਬੱਲੇਬਾਜ਼ਾਂ ਨੇ ਵਿਕਟ 'ਤੇ ਰੁਕਣ 


ਦੀ ਇਛਾ ਹੀ ਨਾ ਦਿਖਾਈ ਤੇ ਤੀਜੇ ਦਿਨ ਦੀ ਖੇਡ ਦੀ ਸਮਾਪਤੀ ਦਾ ਐਲਾਨ ਕੀਤੇ ਜਾਣ ਸਮੇਂ ਤਕ ਸ੍ਰੀਲੰਕਾ ਦਾ ਸਕੋਰ 9 ਵਿਕਟਾਂ 'ਤੇ 356 ਦੌੜਾਂ ਸੀ।ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤੀ ਟੀਮ ਉਸ ਤੋਂ 180 ਦੌੜਾਂ ਅੱਗੇ ਹੈ। ਭਾਰਤੀ ਟੀਮ ਨੇ ਪਹਿਲੀ ਪਾਰੀ ਸੱਤ ਵਿਕਟਾਂ 'ਤੇ 536 ਦੌੜਾਂ ਬਣਾ ਕੇ ਐਲਾਨ ਦਿਤੀ ਸੀ। ਸ੍ਰੀਲੰਕਾਈ ਟੀਮ ਦੀਆਂ 150 ਦੌੜਾਂ 53..2 ਓਵਰਾਂ 'ਚ ਪੂਰੀਆਂ ਹੋਈਆਂ ਸਨ। ਮਹਿਮਾਨ ਟੀਮ ਲਈ ਚੰਗੀ ਗੱਲ ਇਹ ਰਹੀ ਕਿ ਉਸ ਨੇ ਸ਼ੁਰੂਆਤੀ ਘੰਟਿਆਂ 'ਚ ਕੋਈ ਵਿਕਟ ਨਹੀਂ ਗਵਾਈ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement