ਸ੍ਰੀਲੰਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
Published : Dec 10, 2017, 11:03 pm IST
Updated : Dec 10, 2017, 5:33 pm IST
SHARE ARTICLE

ਧਰਮਸ਼ਾਲਾ, 10 ਦਸੰਬਰ : ਭਾਰਤੀ ਟੀਮ ਨੇ ਸ਼੍ਰੀਲੰਕਾ ਵਿਰੁਧ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਬੇਹੱਦ ਖ਼ਰਾਬ ਪ੍ਰਦਰਸ਼ਨ ਕੀਤਾ। ਪਹਿਲੇ ਇਕ ਦਿਨਾਂ ਮੈਚ ਵਿਚ ਸ੍ਰੀਲੰਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿਤਾ। ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 112 ਦੌੜਾਂ 'ਤੇ ਆਊਟ ਹੋ ਗਈ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਪਹਿਲੀ ਵਾਰ ਉਤਰੀ ਭਾਰਤੀ ਟੀਮ ਨੇ ਸਿਰਫ਼ 29 ਦੌੜਾਂ ਉੱਤੇ ਆਪਣੇ 7 ਵਿਸ਼ਾਲ ਗੁਆ ਦਿੱਤੇ। ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੂੰ ਛੱਡ ਕੇ ਬਾਕੀ ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ।  ਮਹਿੰਦਰ ਧੋਨੀ ਨੇ 87 ਗੇਂਦਾਂ ਵਿਚ 65 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ ਦੋ ਛੱਕੇ ਮਾਰੇ। ਇਸ ਤੋਂ ਇਲਾਵਾ ਧੋਨੀ ਨੇ ਕੁਲਦੀਪ ਯਾਦਵ ਨਾਲ ਅੱਠਵੇਂ ਵਿਕਟ ਲਈ 41 ਦੌੜਾਂ ਦੀ ਸਾਝੇਦਾਰੀ ਕੀਤੀ।  ਜਦਕਿ ਸ਼ਿਖਰ ਧਵਨ ਅਤੇ ਦਿਨੇਸ਼ ਕਾਰਤਿਕ ਅਪਣਾ ਖਾਤਾ ਵੀ ਖੋਲ ਸਕੇ। ਸ਼ਿਖਰ ਧਵਨ (0), ਰੋਹਿਤ ਸ਼ਰਮਾ (2 ਦੌੜਾਂ), ਦਿਨੇਸ਼ 


ਕਾਰਤਿਕ(0), ਮਨੀਸ਼ ਪਾਂਡੇ(2 ), ਡੈਬਿਊ ਕਰ ਰਹੇ ਸ਼ਰੇਅਸ ਅਈਅਰ(9), ਹਾਰਦਿਕ ਪੰਡਯਾ(10) ਅਤੇ ਭੁਵਨੇਸ਼ਵਰ ਕੁਮਾਰ (0) ਦਾ ਵਿਕਟ ਡਿੱਗਿਆ। ਭਾਰਤ ਦਾ ਹੁਣ ਤਕ ਦਾ ਸਭ ਤੋਂ ਘੱਟ ਦੌੜਾਂ ਦਾ ਰਿਕਾਰਡ ਸ੍ਰੀਲੰਕਾਂ ਵਿਰੁਧ ਹੀ ਰਿਹਾ ਹੈ। ਸਾਰਜਹਾਂ ਵਿਚ  ਸਾਲ 2000 ਦੇ ਮੁਕਾਬਲੇ ਵਿਚ ਭਾਰਤੀ ਟੀਮ ਸ੍ਰੀਲੰਕਾ ਵਿਰੁਧ ਮਹਿਜ਼ 54 ਦੌੜਾਂ ਵਿਚ ਸੀਮਟ ਗਈ ਸੀ। ਜਵਾਬ ਵਿਚ ਸ੍ਰੀਲੰਕਾ ਨੇ 3 ਵਿਕਟਾਂ ਗੁਆ ਨੇ ਨਿਰਧਾਰਿਤ ਟੀਚਾ ਹਾਸਲ ਕਰ ਲਿਆ।  ਸ੍ਰੀਲੰਕਾ ਵਲੋਂ ਉਪਲ ਥਰੰਗਾ ਨੇ ਸੱਭ ਤੋਂ ਜ਼ਿਆਦਾ 49 ਦੌੜਾਂ ਬਣਾਈਆ 46 ਗੇਂਦਾਂ ਵਿਚ ਉਨ੍ਹਾਂ ਨੇ 10 ਚੌਕੇ ਮਾਰੇ। Âੰਜਲੇ ਮੈਥਿਊਜ਼ ਨੇ ਨਾਬਾਦ 25 ਅਤੇ ਨਿਰੋਕੇਸ਼ਨ ਡਿਕਵੈਲਾ ਨੇ ਨਾਬਾਦ 26 ਦੌੜਾਂ ਦੀ ਪਾਰੀ ਖੇਡੀ।  

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement