

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵਾਨਖੇੜੇ ਮੈਦਾਨ 'ਚ ਖੇਡੇ ਗਏ ਲੜੀ ਦੇ ਆਖ਼ਰੀ ਟੀ20 ਮੁਕਾਬਲੇ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਨੇ 20 ਓਵਰਾਂ 'ਚ ਸੱਤ ਵਿਕਟਾਂ ਗਵਾ ਕੇ 135 ਦੌੜਾਂ ਹੀ ਬਣਾਈਆਂ। ਸ੍ਰੀਲੰਕਾ ਦੀ ਸ਼ੁਰੂਆਤ ਇਕ ਵਾਰ ਮੁੜ ਖ਼ਰਾਬ ਰਹੀ। ਟੀਮ ਦਾ ਕੋਈ ਵੀ ਬੱਲੇਬਾਜ਼ 50 ਦੌੜਾਂ ਦਾ ਅੰਕੜਾ ਨਹੀਂ ਛੋਹ ਸਕਿਆ। ਟੀਮ ਵਲੋਂ ਐਸੇਲਾ ਗੁਰੂਰਤਨੇ ਨੇ ਸੱਭ ਤੋਂ ਜ਼ਿਆਦਾ 36 ਦੌੜਾਂ ਦੀ ਪਾਰੀ ਖੇਡੀ। ਜਿੱਤ ਲਈ 136 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਮਜਬੂਤ ਨਹੀਂ ਰਹੀ। 17 ਦੌੜਾਂ ਦੇ ਸਕੋਰ 'ਤੇ ਲੋਕੇਸ਼ ਰਾਹੁਲ ਅਤੇ 39 ਦੌੜਾਂ ਦੇ ਸਕੋਰ 'ਤੇ ਰੋਹਿਤ ਸ਼ਰਮਾ ਦੀ ਵਿਕਟ ਡਿੱਗ ਗਈ ਪਰ ਭਾਰਤੀ ਟੀਮ ਦੀ ਮਜਬੂਤ ਬੱਲੇਬਾਜ਼ੀ ਅੱਗੇ ਫਿਰ ਵੀ ਇਹ ਟੀਚਾ ਕਾਫ਼ੀ ਵੱਡਾ ਨਹੀਂ ਸੀ। ਮੈਚ 'ਚ ਧੋਨੀ ਦਾ ਮੈਚ ਫਿਨੀਸ਼ਿੰਗ ਅਵਤਾਰ ਇਕ ਵਾਰ ਮੁੜ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਧੋਨੀ ਚੌਕਾ ਜਾਂ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਜਿੱਤ ਦਿਖਾਉਂਦੇ ਆਏ ਹਨ ਅਤੇ ਜਦੋਂ ਗੱਲ ਵਾਨਖੇੜੇ ਸਟੇਡੀਅਮ ਦੀ ਹੋਵੇ ਤਾਂ ਸੱਭ ਨੂੰ 2011 ਦਾ ਵਿਸ਼ਵ ਕੱਪ ਫ਼ਾਈਨਲ ਯਾਦ ਆਉਂਦਾ ਹੈ ਜਦੋਂ ਧੋਨੀ ਨੇ ਸ੍ਰੀਲੰਕਾ ਵਿਰੁਧ ਮੈਚ ਜੇਤੂ ਛੱਕਾ ਲਗਾ ਕੇ ਭਾਰਤ ਦਾ 28 ਸਾਲ ਪੁਰਾਣਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਕੀਤਾ ਸੀ। (ਏਜੰਸੀ)