ਵਨਡੇ ਮੈਂਚਾਂ ਦੀ ਲਗਾਤਾਰ 9ਵੀਂ ਸੀਰੀਜ਼ ਜਿੱਤਣ ਲਈ ਮੈਦਾਨ 'ਚ ਉਤਰੇਗਾ ਭਾਰਤ
Published : Jan 31, 2018, 11:51 am IST
Updated : Jan 31, 2018, 6:21 am IST
SHARE ARTICLE

ਨਵੀਂ ਦਿੱਲੀ ; ਭਾਰਤੀ ਕ੍ਰਿਕਟ ਟੀਮ ਦਾ ਦੱਖਣੀ ਅਫਰੀਕਾ ਦੇ ਡਰਬਨ ਦੇ ਕਿੰਗਸਮੀਡ ਮੈਦਾਨ 'ਚ ਮੇਜ਼ਬਾਨ ਟੀਮ ਵਿਰੁੱਧ ਇਕ ਦਿਨਾ ਕ੍ਰਿਕਟ 'ਚ ਬੇਸ਼ੱਕ ਰਿਕਾਰਡ ਚੰਗਾ ਨਾ ਰਿਹਾ ਹੋਵੇ ਪਰ ਟੀਮ ਵਨ ਡੇ 'ਚ ਪਿਛਲੇ ਲੱਗਭਗ ਦੋ ਸਾਲ ਦੇ ਆਪਣੇ ਪ੍ਰਦਰਸ਼ਨ ਦੀ ਬਦੌਲਤ ਲਗਾਤਾਰ 9ਵੀਂ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਦੱਖਣੀ ਅਫਰੀਕਾ 'ਚ 6 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਿਸ ਦਾ ਪਹਿਲਾ ਮੈਚ ਡਰਬਨ 'ਚ 1 ਫਰਵਰੀ ਨੂੰ ਖੇਡਿਆ ਜਾਵੇਗਾ।


 ਭਾਰਤ ਨੇ ਜੂਨ 2016 ਤੋਂ ਹੁਣ ਤਕ ਲਗਾਤਾਰ 8 ਵਨ ਡੇ ਸੀਰੀਜ਼ ਜਿੱਤੀਆਂ ਹਨ, ਹਾਲਾਂਕਿ ਟੀਮ ਇੰਡੀਆ ਨੂੰ ਪਿਛਲੇ ਸਾਲ ਇੰਗਲੈਂਡ 'ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਹ ਬਹੁ-ਰਾਸ਼ਟਰੀ ਟੂਰਨਾਮੈਂਟ ਸੀ। ਜਿਥੋਂ ਤਕ ਦੋ-ਪੱਖੀ ਸੀਰੀਜ਼ ਦੀ ਗੱਲ ਹੈ ਤਾਂ ਭਾਰਤ ਨੇ ਆਪਣੀਆਂ ਪਿਛਲੀਆਂ 8 ਸੀਰੀਜ਼ 'ਚ ਜ਼ਿੰਬਾਬਵੇ ਨੂੰ 3-0, ਨਿਊਜ਼ੀਲੈਂਡ ਨੂੰ 3-2, ਇੰਗਲੈਂਡ ਨੂੰ 2-1, ਵੈਸਟਇੰਡੀਜ਼ ਨੂੰ 3-1, ਸ਼੍ਰੀਲੰਕਾ ਨੂੰ 5-0, ਆਸਟ੍ਰੇਲੀਆ ਨੂੰ 4-1, ਨਿਊਜ਼ੀਲੈਂਡ ਨੂੰ 2-1 ਨਾਲ ਤੇ ਸ਼੍ਰੀਲੰਕਾ ਨੂੰ 2-1 ਨਾਲ ਹਰਾਇਆ ਹੈ।

SHARE ARTICLE
Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement