ਵਿਨੇਸ਼ ਫ਼ੋਗਾਟ ਤੇ ਰਿਤੂ ਫ਼ੋਗਾਟ ਨੇ ਕੌਮੀ ਕੁਸ਼ਤੀ ਚੈਂਪੀਅਨਸ਼ਿਪ 'ਚ ਜਿੱਤੇ ਸੋਨ ਤਮਗ਼ੇ
Published : Nov 17, 2017, 11:42 pm IST
Updated : Nov 17, 2017, 6:12 pm IST
SHARE ARTICLE

ਇੰਦੌਰ, 17 ਨਵੰਬਰ: ਵਿਨੇਸ਼ ਫ਼ੋਗਾਟ ਅਤੇ ਰਿਤੂ ਫ਼ੋਗਾਟ ਨੇ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ ਇੱਥੇ ਮਹਿਲਾਵਾਂ ਵਰਗ 'ਚ ਅਪਣੇ-ਅਪਣੇ ਭਾਰ ਵਰਗਾਂ 'ਚ ਸੋਨ ਤਮਗ਼ੇ ਜਿੱਤੇ। ਮਹਿਲਾ ਕੁਸ਼ਤੀ 'ਚ ਸਿਰਫ਼ ਦੋ ਭਾਰ ਵਰਗਾਂ 'ਚ ਕੁਸ਼ਤੀ ਲੜੀ ਗਈ ਅਤੇ ਦੋਵਾਂ 'ਚ ਫ਼ੋਗਾਟ ਭੈਣਾਂ ਚੈਂਪੀਅਨ ਬਣੀਆਂ।ਰੇਲਵੇ ਵਲੋਂ ਖੇਡ ਰਹੀ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗ਼ਾ ਜੇਤੂ ਵਿਨੇਸ਼ ਨੇ ਔਰਤਾਂ ਦੇ 55 ਕਿਲੋਗ੍ਰਾਮ ਭਾਰ ਵਰਗ 'ਚ ਹਰਿਆਣਾ ਦੀ ਮਨੀਸ਼ਾ ਨੂੰ ਹਰਾ ਕੇ ਸੋਨੇ ਦਾ ਤਮਗ਼ਾ ਪ੍ਰਾਪਤ ਕੀਤਾ। 


ਉਸ ਦੀ ਛੋਟੀ ਭੈਣ ਰਿਤੂ ਨੇ ਔਰਤਾਂ ਦੇ 50 ਕਿਲੋਗ੍ਰਾਮ 'ਚ ਨਿਰਮਲਾ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਕੌਮੀ ਮਹਿਲਾ ਟੀਮ ਦੇ ਕੋਚ ਕੁਲਦੀਪ ਮਲਿਕ ਅਨੁਸਾਰ ਦੋਵੇਂ ਫ਼ੋਗਾਟ ਭੈਣਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਅਪਣੀ ਵਿਰੋਧੀਆਂ ਨੂੰ ਆਸਾਨੀ ਨਾਲ ਹਰਾਇਆ। ਗ੍ਰੀਕੋ ਰੋਮਨ 'ਚ ਪੰਜਾਬ ਦੇ ਹਰਪ੍ਰੀਤ ਸਿੰਘ ਨੇ 82 ਕਿਲੋਗ੍ਰਾਮ ਭਾਰ ਵਰਗ 'ਚ ਰੇਲਵੇ ਦੇ ਅਮਰਨਾਥ ਯਾਦਵ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ।   (ਏਜੰਸੀ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement