ਵਿਰਾਟ-ਅਨੁਸ਼ਕਾ 21 ਨੂੰ ਦਿੱਲੀ ਤੇ 26 ਨੂੰ ਮੁੰਬਈ 'ਚ ਕਰਨਗੇ ਗਰੈਂਡ ਰਿਸੈਪਸ਼ਨ
Published : Dec 12, 2017, 4:36 pm IST
Updated : Dec 12, 2017, 11:06 am IST
SHARE ARTICLE

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਬੀਤੇ ਦਿਨੀਂ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਖੁਦ ਟਵਿਟਰ 'ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਐਲਾਨ ਕੀਤਾ ਹੈ। ਦੋਵਾਂ ਨੇ ਆਪਣੇ-ਆਪਣੇ ਟਵਿਟਰ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਦੋਨਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਝਲਕ ਰਹੀ ਹੈ। ਵਿਆਹ ਦੇ ਖਾਸ ਮੌਕੇ 'ਤੇ ਅਨੁਸ਼ਕਾ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤਾ ਲਾਈਟ ਪਿੰਕ ਕਲਰ ਦਾ ਲਹਿੰਗਾ, ਜਦੋਂਕਿ ਵਿਰਾਟ ਨੇ ਵੀ ਇਸੇ ਡਿਜ਼ਾਈਨਰ ਵਲੋਂ ਤਿਆਰ ਕੀਤੀ ਸ਼ੇਰਵਾਨੀ ਪਾਈ ਹੋਈ ਸੀ।



ਵਿਆਹ ਬੰਧਨ 'ਚ ਬੱਝੇ ਵਿਰਾਟ ਤੇ ਅਨੁਸ਼ਕਾ ਵਲੋਂ 21 ਦਸੰਬਰ ਨੂੰ ਨਵੀਂ ਦਿੱਲੀ ਵਿਖੇ, ਜਦਕਿ 26 ਦਸੰਬਰ ਨੂੰ ਮੁੰਬਈ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਰਿਸੈਪਸ਼ਨ ਤੋਂ ਬਾਅਦ ਨਵ ਵਿਆਹੀ ਜੋੜੀ ਦੱਖਣੀ ਅਫਰੀਕਾ ਜਾਵੇਗੀ, ਜਿੱਥੇ ਵਿਰਾਟ ਕੋਹਲੀ ਕ੍ਰਿਕਟ ਖੇਡਣ ਜਾਣਗੇ। 


ਨਵੇਂ ਸਾਲ 'ਤੇ ਵੀ ਅਨੁਸ਼ਕਾ ਵਿਰਾਟ ਨਾਲ ਦੱਖਣੀ ਅਫਰੀਕਾ 'ਚ ਹੀ ਰਹੇਗੀ। ਅਨੁਸ਼ਕਾ ਦੇ ਪ੍ਰਤੀਨਿਧੀ ਦੇ ਬਿਆਨ ਅਨੁਸਾਰ ਨਵ-ਵਿਆਹੀ ਜੋੜੀ ਮਹੀਨੇ ਦੇ ਅਖੀਰ 'ਚ ਮੁੰਬਈ ਦੇ ਵਰਲੀ 'ਚ ਨਵੇਂ ਘਰ 'ਚ ਰਹਿਣਗੇ।



ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਚਾਰ ਸਾਲ ਤੋਂ ਪ੍ਰੇਮ ਸਬੰਧਾਂ 'ਚ ਚੱਲ ਰਹੇ ਵਿਰਾਟ ਤੇ ਅਨੁਸ਼ਕਾ ਨੇ ਹਮੇਸ਼ਾ ਹੀ ਆਪਣੇ ਵਿਆਹ ਬਾਰੇ ਚੁੱਪੀ ਰੱਖੀ। ਕੁੱਝ ਦਿਨ ਪਹਿਲਾਂ ਵਿਆਹ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਅਨੁਸ਼ਕਾ ਦੇ ਮੈਨੇਜਰ ਨੇ ਅਜਿਹੀਆਂ ਸਾਰੀਆਂ ਖਬਰਾਂ ਤੋਂ ਆਪਣਾ ਪੱਲਾ ਝਾੜਦੇ ਹੋਏ ਇਨ੍ਹਾਂ ਨੂੰ ਅਫਵਾਹ ਕਰਾਰ ਦਿੱਤਾ ਸੀ। ਪਿਛਲੇ ਵੀਰਵਾਰ ਰਾਤ ਨੂੰ ਅਨੁਸ਼ਕਾ ਸ਼ਰਮਾ ਆਪਣੇ ਮਾਤਾ-ਪਿਤਾ, ਭਰਾ ਤੇ ਪੰਡਿਤ ਨਾਲ ਇਟਲੀ ਰਵਾਨਾ ਹੋ ਗਈ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement