
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ। 37 ਸਾਲਾਂ ਦੀ ਹੋਈ ਕਰੀਨਾ ਕਪੂਰ ਨੇ ਕ੍ਰਿਕਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਪਟੌਦੀ ਖਾਨਦਾਨ ਦੀ ਨੂੰਹ ਹੈ। ਕਰੀਨਾ ਨੇ ਹਾਲ ਹੀ 'ਚ ਇਕ ਕਾਨਫਰੰਸ 'ਚ ਆਪਣੇ ਪਸੰਦੀਦਾ ਕ੍ਰਿਕਟ ਦਾ ਖੁਲਾਸਾ ਕੀਤਾ।
ਧੋਨੀ ਨਹੀਂ ਵਿਰਾਟ ਹਨ ਕਰੀਨਾ ਦੇ ਫੇਵਰਟ
ਦੱਸ ਦਈਏ ਕਿ ਕਰੀਨਾ ਦੇ ਪਸੰਦੀਦਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਹੀਂ ਜਦੋਂ ਕਿ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਹਨ। ਜਿਕਰੇਯੋਗ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਰਿਸ਼ਤਾ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਹੈ। ਇਸ ਦੌਰਾਨ ਵਿਰਾਟ ਕੋਹਲੀ ਵੀ ਬਾਲੀਵੁੱਡ ਨਾਲ ਜੁੜੇ ਹੋਏ ਸ਼ਖਸ ਮੰਨੇ ਜਾਂਦੇ ਹਨ।
ਵਿਰਾਟ ਅਗਲਾ ਸਚਿਨ ਹੈ: ਕਰੀਨਾ
ਕਾਨਫਰੰਸ ਦੌਰਾਨ ਕਰੀਨਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਵਿਰਾਟ ਕੋਹਲੀ ਖੇਡਦਾ ਹੈ, ਉਹ ਮੈਨੂੰ ਬਹੁਤ ਪਸੰਦ ਹੈ। ਉਹ ਮੇਰਾ ਪਸੰਦੀਦਾ ਖਿਡਾਰੀ ਹੈ। ਇਹ ਹੀ ਨਹੀਂ ਕਰੀਨਾ ਨੇ ਕੋਹਲੀ ਦੀ ਤੁਲਨਾ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨਾਲ ਕਰਦੇ ਹੋਏ ਕਿਹਾ ਕਿ ਉਹ ਅਗਲਾ ਸਚਿਨ ਹੈ। ਆਖੀਰ ਇਨ੍ਹੇ ਸਾਰੇ ਮੈਚਾਂ 'ਚ ਲਗਾਤਾਰ ਜਿੱਤ ਹਾਸਲ ਕਰਨ ਦੇ ਪਿੱਛੇ ਕੋਹਲੀ ਹੀ ਤਾਂ ਵਜ੍ਹਾ ਹੈ।
ਕ੍ਰਿਕਟਰ ਖਾਨਦਾਨ ਨਾਲ ਤਾਲੁਕ ਰੱਖਦੀ ਹੈ ਕਰੀਨਾ
ਕਰੀਨਾ ਕਪੂਰ ਕ੍ਰਿਕਟ ਨੂੰ ਕਾਫੀ ਪਸੰਦ ਕਰਦੀ ਹੈ। ਦਰਅਸਲ ਕਰੀਨਾ ਦਾ ਸਹੁਰਾ ਪਰਿਵਾਰ ਕ੍ਰਿਕਟ ਨਾਲ ਜੁੜਿਆ ਰਿਹਾ ਹੈ। ਕਰੀਨਾ ਦੇ ਪਤੀ ਸੈਫ ਅਲੀ ਖਾਨ ਨੇ ਆਈ. ਪੀ. ਐੱਲ. ਟੀਮ ਖਰੀਦਣ ਦੇ ਲਈ ਬੋਲੀ ਲਗਾਈ ਸੀ। ਇਸ ਤੋਂ ਇਲਾਵਾ ਉਹ ਮਸ਼ਹੂਰ ਕ੍ਰਿਕਟਰ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੰਸੂਰ ਅਲੀ ਖਾਨ ਪਟੌਦੀ ਦੀ ਨੂੰਹ ਹੈ, ਜਿਸ ਨੇ ਆਪਣੇ ਕਰੀਅਰ ਦੇ ਕੁੱਲ 46 ਟੈਸਟ 'ਚੋਂ 40 ਮੈਚਾਂ 'ਚ ਕਪਤਾਨੀ ਕੀਤੀ ਸੀ।
ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀਆਂ ਇਸ ਸਮੇਂ ਕਰੀਨਾ ਕਪੂਰ ਤੋਂ ਇਲਾਵਾ ਬਾਲੀਵੁੱਡ 'ਚ ਕਈ ਅਭਿਨੇਤਰੀਆਂ ਪ੍ਰਸ਼ੰਸਕ ਹਨ। ਉਨ੍ਹਾਂ 'ਚੋਂ ਇਕ ਦਿਸ਼ਾ ਪਟਾਨੀ ਵੀ ਹੈ, ਜਿਸ ਨੇ ਹਾਲ ਹੀ 'ਚ ਵਿਰਾਟ ਨੂੰ ਡੇਟ ਕਰਨ ਲਈ ਆਫਰ ਤੱਕ ਦੇ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਵਿਰਾਟ ਚਾਹੇ ਤਾਂ ਮੈਨੂੰ ਡੇਟ ਕਰ ਸਕਦਾ ਹੈ ਅਤੇ ਮੈਂ ਇਸ ਲਈ ਤਿਆਰ ਹਾਂ। ਦਿਸ਼ਾ ਪਟਾਨੀ ਹੁਣ ਤੱਕ ਕਈ ਫਿਲਮਾਂ ਕਰ ਚੁੱਕੀ ਹੈ।