ਗ਼ਰੀਬੀ ਤੇ ਲਚਾਰੀ ਨੇ ਮਾਰੇ ਟਾਟਰਗੰਜ ਦੇ ਸਿੱਖ

By : JUJHAR

Published : Jun 1, 2025, 2:02 pm IST
Updated : Jun 1, 2025, 2:02 pm IST
SHARE ARTICLE
Poverty and helplessness killed the Sikhs of Tatarganj
Poverty and helplessness killed the Sikhs of Tatarganj

ਸਾਨੂੰ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਮਿਲਦੀ : ਪਿੰਡ ਵਾਸੀ

ਰੋਜ਼ਾਨਾ ਸਪੋਕਸਮੈਨ ਦੀ ਟੀਮ ਉਤਰ ਪ੍ਰਦੇਸ਼ ਦੇ ਪਿੰਡ ਟਾਟਰਗੰਜ ਉਥੋਂ ਦੇ ਹਾਲਾਤ ਜਾਣਨ ਲਈ ਪਹੁੰਚੀ ਜੋ ਨੇਪਾਲ ਦੇ ਬਾਰਡਰ ਨੇੜੇ ਪੈਂਦਾ ਹੈ। ਜਿਥੋਂ ਪਿਛਲੇ ਦਿਨੀ ਖ਼ਬਰਾਂ ਆਈਆਂ ਸਨ ਕਿ ਯੂਪੀ ਦੇ ਕਾਫ਼ੀ ਲੋਕ ਆਪਣਾ ਧਰਮ ਪਰਿਵਰਤਨ ਕਰ ਕੇ ਈਸਾਈ ਬਣ ਰਹੇ ਹਨ। ਪਰ ਉਥੋਂ ਦੇ ਲੋਕ ਬਹੁਤ ਜ਼ਿਆਦਾ ਗ਼ਰੀਬੀ ’ਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਕੱਚੇ ਘਰਾਂ ਵਿਚ ਰਹਿ ਰਹੇ ਹਨ।

ਜਦੋਂ ਮੀਂਹ, ਹਨੇਰੀ ਜਾਂ ਹੜ੍ਹ ਆਉਂਦਾ ਹੈ ਤਾਂ ਇਨ੍ਹਾਂ ਨੂੰ ਰੋਟੀ ਪਕਾਉਣ ਲਈ ਵੀ ਥਾਂ ਨਹੀਂ ਮਿਲਦੀ, ਰਹਿਣ ਦੀ ਗੱਲ ਤਾਂ ਦੂਰ ਹੈ। ਇਸ ਪਿੰਡ ਵਿਚ ਹਫ਼ਤਾ-ਹਫ਼ਤਾ ਬਿਜਲੀ ਨਹੀਂ ਆਉਂਦੀ। ਪਿੰਡ ਦੇ ਇਕ ਨੌਜਵਾਨ ਨੇ ਕਿਹਾ ਕਿ ਮੇਰਾ ਨਾਮ ਬਲਵਿੰਦਰ ਸਿੰਘ ਹੈ। ਸਾਡਾ ਪਰਿਵਾਰ ਇਥੇ 50-60 ਸਾਲਾਂ ਤੋਂ ਰਹਿ ਰਿਹਾ ਹੈ। ਇਥੇ ਕੋਈ ਵਿਕਾਸ ਨਹੀਂ ਹੁੰਦਾ, ਅਸੀਂ ਸ਼ੁਰੂ ਤੋਂ ਹੀ ਝੌਂਪੜੀਆਂ ਬਣਾ ਕੇ ਰਹਿ ਰਹੇ ਹਾਂ। ਜਦੋਂ ਹੜ੍ਹ ਆਉਂਦਾ ਹੈ ਤਾਂ ਸਾਡੇ ਘਰਾਂ ਵਿਚ 5 ਤੋਂ 6 ਫ਼ੁੱਟ ਤਕ ਪਾਣੀ ਵੜ ਜਾਂਦਾ ਹੈ।

photophoto

ਇਹ ਹੜ੍ਹ ਹਰ ਸਾਲ ਆਉਂਦਾ ਹੈ ਜਿਸ ਵਿਚ ਸਾਡੀਆਂ ਫ਼ਸਲਾਂ ਡੁੱਬ ਜਾਂਦੀਆਂ ਹਨ ਤੇ ਸਾਡਾ ਬਹੁਤ ਨੁਕਸਾਨ ਹੁੰਦਾ ਹੈ। ਸਾਡੇ ਕੋਲ ਹੋਰ ਕੋਈ ਕੰਮ ਵੀ ਨਹੀਂ ਹੈ। ਸਾਨੂੰ ਪੜ੍ਹਨ ਲਈ ਵੀ 20 ਕਿਲੋਮੀਟਰ ਜਾਣਾ ਪੈਂਦਾ ਹੈ। ਇਸ ਕਰ ਕੇ ਸਾਡੇ ਬੱਚੇ ਪੜ੍ਹਨ ਵੀ ਨਹੀਂ ਜਾਂਦੇ। ਪਿੰਡ ਦੀ ਇਕ ਬੀਬੀ ਨੇ ਕਿਹਾ ਕਿ ਅਸੀਂ ਤਾਂ ਦਿਹਾੜੀ ਮਜ਼ਦੂਰੀ ਕਰ ਕੇ ਖਾਂਦੇ ਹਾਂ, ਅਸੀਂ ਬਹੁਤ ਔਖਾ ਆਪਣਾ ਗੁਜਾਰਾ ਚਲਾਉਂਦੇ ਹਾਂ।

ਸਾਡੇ ਪਿੰਡ ਵਿਚ 8-8 ਦਿਨ ਬਿਜਲੀ ਨਹੀਂ ਆਉਂਦੀ, ਬੱਚੇ ਸਾਡੇ ਪੜ੍ਹਦੇ ਨਹੀਂ। ਅਸੀਂ ਇਕ ਝੌਂਪੜੀ ਵਿਚ ਹੀ ਰਹਿੰਦੇ ਹਾਂ ਤੇ ਉਥੇ ਹੀ ਰੋਟੀ ਪਕਾਉਂਦੇ ਹਾਂ। ਪਿੰਡ ਦੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਸਾਡੇ ਨੇੜੇ ਤੇੜੇ 13 ਤੋਂ 14 ਪਿੰਡ ਹਨ। ਜਿਨ੍ਹਾਂ ਦੀ 23 ਹਜ਼ਾਰ ਆਬਾਦੀ ਹੈ। ਪਰ ਫਿਰ ਵੀ ਇਥੇ ਨਾ ਕੋਈ ਚੰਗਾ ਸਕੂਲ, ਕਾਲਜ ਜਾਂ ਫਿਰ ਹਸਪਤਾਲ ਨਹੀਂ ਹੈ।

photophoto

ਸਾਨੂੰ ਇਲਾਜ ਕਰਵਾਉਣ ਲਈ 50 ਕਿਲੋਮੀਟਰ ਜਾਣਾ ਪੈਂਦਾ ਹੈ। ਸਾਡੇ ਪਿੰਡ ਵਿਚ ਕੋਈ ਸਰਕਾਰੀ ਸੁਵਿਧਾ ਵੀ ਨਹੀਂ ਹੈ।  ਸਾਡੀ ਜ਼ਮੀਨ ਵੀ ਬੰਜਰ ਹੈ ਜਿਥੇ ਚੰਗੀ ਤਰ੍ਹਾਂ ਖੇਤੀ ਵੀ ਨਹੀਂ ਹੁੰਦੀ। ਪਹਿਲਾਂ ਅਸੀਂ ਖੰਡ ਮਿਲ ਵਿਚ ਗੰਨਾ ਵੇਚ ਦਿੰਦੇ ਸੀ ਪਰ ਹੁਣ ਉਹ ਵੀ ਬੰਦ ਹੋ ਗਈ ਹੈ। ਇਸ ਕਰ ਕੇ ਸਾਡਾ ਰੁਜ਼ਗਾਰ ਬਿਲਕੁਲ ਬੰਦ ਹੋ ਗਿਆ ਹੈ।

ਦੋ ਡੰਗ ਦੀ ਰੋਟੀ ਲਈ ਵੀ ਮੁਥਾਜ ਲੋਕ ਕਿਥੇ ਜਾਣ :
ਸਪੋਕਸਮੈਨ ਦੀ ਟੀਮ ਨੇ ਲੋਕਾਂ ਦੇ ਹਾਲਾਤ ਜਾਣਨ ਤੋਂ ਬਾਅਦ ਇਹ ਸਿੱਟਾ ਕਢਿਆ ਕਿ ਜੇਕਰ ਇਥੇ ਸੱਚਮੁੱਚ ਧਰਮ ਪਰਿਵਰਤਨ ਹੋਇਆ ਹੈ ਤਾਂ ਇਸ ਪਿਛੇ ਲੋਕਾਂ ਦੀ ਮਜਬੂਰੀ ਛੁਪੀ ਹੋਈ ਹੈ। ਝੌਂਪੜੀਆਂ ਵਿਚ ਰਹਿੰਦੇ ਲੋਕ ਤੇ ਦੋ ਡੰਗ ਦੀ ਰੋਟੀ ਮੁਥਾਜ ਆਖ਼ਰ ਕਰਨ ਤਾਂ ਕੀ ਕਰਨ। ਉਂਜ ਤਾਂ ਵੱਡੀਆਂ ਵੱਡੀਆਂ ਡੀਗਾਂ ਮਾਰੀਆਂ ਜਾਂਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਦੂਰ-ਦੂਰ ਤਕ ਧਰਮ ਪ੍ਰਚਾਰ ਕਰਦੀ ਹੈ ਪਰ ਅੱਜ ਹਰੇਕ ਸਿੱਖ ਤਵੱਕੋਂ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਕਿ ਉਸ ਨੇ ਅਜਿਹੇ ਗ਼ਰੀਬ ਸਿੱਖਾਂ ਲਈ ਕੀ ਕੀਤਾ। ਕੀ ਕਿਸੇ ਸਿੱਖ ਜਥੇਬੰਦੀ ਨੇ ਇਨ੍ਹਾਂ ਲਾਚਾਰ ਲੋਕਾਂ ਦੀ ਬਾਂਹ ਫੜ੍ਹੀ।

ਜਦੋਂ ਇਨ੍ਹਾਂ ਲੋਕਾਂ ਦੀ ਸਾਰ ਨਾ ਸਰਕਾਰ ਲੈ ਰਹੀ ਹੈ ਤੇ ਨਾ ਹੀ ਧਰਮਾਂ ਦੇ ਆਗੂ ਇਨ੍ਹਾਂ ਦੀ ਬਾਂਹ ਫੜ੍ਹ ਰਹੇ ਹਨ ਤਾਂ ਅਪਣੇ ਪੇਟ ਦੀ ਅੱਗ ਬੁਝਾਉਣ ਲਈ ਇਹ ਲੋਕ ਕਿਧਰੇ ਤਾਂ ਜਾਣਗੇ ਹੀ ਤੇ ਜਿਸ ਨੇ ਇਨ੍ਹਾਂ ਦੀ ਝੋਲੀ ਵਿਚ ਦਾਣੇ ਪਾ ਦਿਤੇ, ਇਹ ਉਸੇ ਦੇ ਹੋ ਜਾਣਗੇ। ਇਸ ਲਈ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਨੂੰ ਪੰਜਾਬ ’ਚ ਬੈਠ ਕੇ ਬਿਆਨ ਦੇਣ ਦੀ ਬਜਾਏ ਉਥੇ ਜਾ ਕੇ ਗ਼ਰੀਬ ਸਿੱਖਾਂ ਦੇ ਹਾਲਾਤ ਦੇਖਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਸਹਾਰਾ ਦੇਣਾ ਚਾਹੀਦਾ ਹੈ। ਅਜੇ ਵੀ ਵਕਤ ਹੈ ਤੇ ਡੁਲ੍ਹੇ ਬੇਰਾਂ ਨੂੰ ਝੋਲੀ ਵਿਚ ਪਾਇਆ ਜਾ ਸਕਦਾ ਹੈ। ਜੇਕਰ ਵਕਤ ਲੰਘ ਗਿਆ ਤਾਂ ਲਕੀਰ ਨੂੰ ਕੁੱਟਣ ਜੋਗੇ ਹੀ ਰਹਿ ਜਾਵਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement