
‘4 ਕੁੜੀਆਂ ਦੀ ਡੁੱਬਣ ਕਾਰਨ ਮੌਤ, ਦੋ ਜੇਰੇ ਇਲਾਜ’
ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ’ਚ ਯਮੁਨਾ ਨਦੀ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ 4 ਕੁੜੀਆਂ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਸਿਕੰਦਰਾ ਥਾਣਾ ਖੇਤਰ ਦੇ ਬੇਪੁਰ ਪਿੰਡ ਦੀ ਹੈ। ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਸਿਕੰਦਰਾ ਥਾਣਾ ਖੇਤਰ ਦੇ ਬੇਪੁਰ ਪਿੰਡ ਨੇੜੇ ਯਮੁਨਾ ਨਦੀ ਵਿਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 4 ਕੁੜੀਆਂ ਦੀ ਮੌਤ ਹੋ ਗਈ। ਜਦੋਂ ਕਿ ਦੋ ਨੂੰ ਬਚਾ ਲਿਆ ਗਿਆ। ਸਾਰੀਆਂ ਕੁੜੀਆਂ ਯਮੁਨਾ ਨਦੀ ਵਿਚ ਨਹਾਉਣ ਗਈਆਂ ਸਨ। ਨਹਾਉਂਦੇ ਸਮੇਂ ਯਮੁਨਾ ਨਦੀ ਵਿਚ ਡੁੱਬਣ ਕਾਰਨ ਸਾਰੀਆਂ ਕੁੜੀਆਂ ਦੀ ਮੌਤ ਹੋ ਗਈ।
ਕੁੜੀਆਂ ਦੀ ਮੌਤ ਨੇ ਹੰਗਾਮਾ ਮਚਾ ਦਿਤਾ ਹੈ। ਗੋਤਾਖੋਰਾਂ ਦੀ ਮਦਦ ਨਾਲ ਯਮੁਨਾ ਨਦੀ ਵਿਚੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਸੀਪੀ ਅਤੇ ਏਡੀਸੀਪੀ ਪੁਲਿਸ ਸਟੇਸ਼ਨ ਦੇ ਨਾਲ ਮੌਕੇ ’ਤੇ ਪਹੁੰਚ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਗੋਤਾਖੋਰਾਂ ਨੇ ਸਾਰੀਆਂ ਕੁੜੀਆਂ ਨੂੰ ਬਾਹਰ ਕੱਢ ਲਿਆ, ਜਿਸ ਵਿਚ ਸੀਪੀਆਰ ਦੇ ਕੇ ਦੋ ਕੁੜੀਆਂ ਨੂੰ ਬਚਾਇਆ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਕੁੜੀਆਂ ਵਿਚੋਂ ਇਕ ਦਾ ਵਿਆਹ 5 ਤਰੀਕ ਨੂੰ ਹੋਣਾ ਸੀ।